30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਿੱਧ ਬਾਬਾ ਕੈਂਥਲ ਦੇ ਅਸਥਾਨ ਭੱਦੀ ਵਿਖੇ ਸਾਲਾਨਾ ਮੇਲਾ 4 ਨੂੰ, ਤਿਆਰੀਆਂ ਮੁਕੰਮਲ

ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਕਸਬਾ ਭੱਦੀ ਨਜ਼ਦੀਕ ਗਊਸ਼ਾਲਾ ਸੰਤ ਨਗਰ ਬੂੰਗੜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਬਿਰਾਜਮਾਨ ਸਿੱਧ ਸ਼੍ਰੀ ਬਾਬਾ ਕੈਂਥਲ ਦੇ ਇਤਿਹਾਸਕ ਅਸਥਾਨ ਵਿਖੇ ਦੂਜਾ ਸੱਭਿਆਚਾਰਕ ਮੇਲਾ 4 ਅਕਤੂਬਰ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 01-10-2026
ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਕਸਬਾ ਭੱਦੀ ਨਜ਼ਦੀਕ ਗਊਸ਼ਾਲਾ ਸੰਤ ਨਗਰ ਬੂੰਗੜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਬਿਰਾਜਮਾਨ ਸਿੱਧ ਸ਼੍ਰੀ ਬਾਬਾ ਕੈਂਥਲ ਦੇ ਇਤਿਹਾਸਕ ਅਸਥਾਨ ਵਿਖੇ ਦੂਜਾ ਸੱਭਿਆਚਾਰਕ ਮੇਲਾ 4 ਅਕਤੂਬਰ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਬਾਬਾ ਕੈਂਥਲ ਮੰਦਰ ਪ੍ਰਬੰਧਕ ਸੇਵਾ ਕਮੇਟੀ, ਮੋਜੋਵਾਲ ਮਜ਼ਾਰਾਂ ਅਕਲਿਆਣਾ ਧਕਧਾਣਾ ਨਵਾਂ ਪਿੰਡ ਟੱਪਰੀਆਂ ਆਦੋਆਣਾ ਭੱਦੀ, ਬੂੰਗੜੀ, ਰਾਜੂ ਮਾਜਰਾ , ਛੋਟਾ ਭਾਣੇਵਾਲ, ਸਹਿਬਾਜਪੁਰ, ਨਾਨੋਵਾਲ ਜੀਤਪੁਰ ਲੰਬੂਆਂ ਆਦਿ ਪਿੰਡਾਂ ਦੇ ਲੋਕਾਂ ਦਾ ਬਿਹਤਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਚੌਧਰੀ ਅਜੈ ਮੰਗੂਪੁਰ ਪ੍ਰਧਾਨ ਕਾਂਗਰਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਧਾਰਮਿਕ ਅਤੇ ਸੱਭਿਆਚਾਰਕ ਸਟੇਜ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਅਮਨ ਰੋਜੀ, ਪੰਮਾ ਡੂਮੇਵਾਲ, ਸੋਨੂੰ ਮੰਗੂਪੁਰ ਆਦਿ ਕਲਾਕਾਰ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਤਾਦਾਦ ਵਿੱਚ ਬਾਬਾ ਜੀ ਦੇ ਅਸਥਾਨ ’ਤੇ ਨਤਮਸਤਕ ਹੋ ਕੇ ਬਾਬਾ ਕੈਂਥਲ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਚੌਧਰੀ ਬਾਲੂ ਰਾਮ ਪ੍ਰਧਾਨ, ਨੀਰਜ ਕੁਮਾਰ ਸੰਨੀ, ਸੁਖਵੀਰ ਸਿੰਘ ਲਾਡੀ, ਦਮਨ ਦੀਪ, ਪਰਮਵੀਰ ਸਿੰਘ, ਜਸਵੀਰ ਕੁਮਾਰ, ਹਰਮਨ ਸਿੰਘ, ਰੋਹਿਤ ਧੀਮਾਨ, ਗੌਰਵ ਧੀਮਾਨ, ਪ੍ਰਿੰਸ ਧੀਮਾਨ, ਭੁਪਿੰਦਰ ਸਿੰਘ ਗੋਨੀ, ਰਵੀ ਕੁਮਾਰ ਅਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਨਗਰ ਪਾਲਿਕਾ ਦੇ ਪ੍ਰਧਾਨ ਵਾਲੀਆ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ
Ad Position 24