ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਸੂੰਢ ਮਕਸੂਦਪੁਰ ਤੇ ਕਟਾਰੀਆਂ ਮੰਡੀ ’ਚ ਝੋਨੇ ਦੇ ਢੇਰਾਂ ਦੇ ਅੰਬਾਰ ਲੱਗਣੇ ਸ਼ੁਰੂ
ਕਟਾਰੀਆਂ, 30 ਸਤੰਬਰ (ਪ੍ਰੇਮੀ ਸੰਧਵਾਂ) - ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਧੜਾ ਧੜ ਕੰਬਾਇਨਾਂ ਨਾਲ ਕਟਵਾ ਕੇ ਮਕਸੂਦਪੁਰ-ਸੂੰਢ ਤੇ ਕਟਾਰੀਆਂ ਦਾਣਾ ਮੰਡੀ ਵਿੱਚ ਲਿਆਂਦੀ ਜਾ ਰਹੀ ਹੈ। ਪਰ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਢੇਰਾਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ।
ਕਟਾਰੀਆਂ, 30 ਸਤੰਬਰ (ਪ੍ਰੇਮੀ ਸੰਧਵਾਂ) - ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਧੜਾ ਧੜ ਕੰਬਾਇਨਾਂ ਨਾਲ ਕਟਵਾ ਕੇ ਮਕਸੂਦਪੁਰ-ਸੂੰਢ ਤੇ ਕਟਾਰੀਆਂ ਦਾਣਾ ਮੰਡੀ ਵਿੱਚ ਲਿਆਂਦੀ ਜਾ ਰਹੀ ਹੈ। ਪਰ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਢੇਰਾਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਮੰਡੀਆਂ ਵਿੱਚ ਚਾਰ ਦੀਵਾਰੀ ਨਾ ਹੋਣ ਕਾਰਨ ਕਿਸਾਨਾਂ ਨੂੰ ਰਾਤ ਬਰਾਤੇ ਝੋਨੇ ਦੀ ਚੋਰੀ ਹੋਣ ਦਾ ਡਰ ਵੱਢ-ਵੱਢ ਖਾ ਰਿਹਾ ਹੈ। ਕਾਰਨ ਕਿਸਾਨਾਂ ਨੂੰ ਆਪਣੇ ਝੋਨੇ ਦੇ ਢੇਰਾਂ ਦੀ ਰਾਖੀ ਕਰਨ ਲਈ ਮੰਡੀਆਂ ਵਿੱਚ ਹੀ ਸੌਣਾ ਪੈ ਰਿਹਾ ਹੈ। ਜਿਸ ਕਾਰਨ ਜ਼ਹਿਰੀਲੇ ਮੱਛਰਾਂ ਦੀ ਭਰਮਾਰ ਕਾਰਨ ਕੋਈ ਕਿਸਾਨ ਬਿਮਾਰ ਹੋ ਸਕਦਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਨੂੰ ਕੁਝ ਦਿਨ ਲੱਗਣੇ ਤਾਂ ਉਹ ਕਿਸਾਨਾਂ ਨੂੰ ਦੱਸ ਦਿੱਤਾ ਜਾਵੇ। ਪਰ ਅਜਿਹਾ ਨਾ ਕਰਨ ’ਤੇ ਕਿਸਾਨ ਆਪਣੇ ਮੰਡੀ ਵਿੱਚ ਲਿਆਂਦੇ ਝੋਨੇ ਦੀ ਰਾਖੀ ਕਰਨ ਲਈ ਦਿਨ ਰਾਤ ਮੌਜੂਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੇ ਲੱਗੇ ਅੰਬਾਰਾਂ ਦੀ ਜੇਕਰ ਸਰਕਾਰ ਨੇ ਤੁਰੰਤ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਤਾਂ ਉਹ ਸਰਕਾਰ ਵਿਰੁੱਧ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ।