03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਸਵੀਰ ਸਿੰਘ ਰੱਕੜ ਨੇ ਸੰਭਾਲਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ (ਡੀ. ਐਮ.) ਦਾ ਅਹੁਦਾ

ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪਿਛਲੇ ਦਿਨੀ ਪਦਉੱਨਤ ਹੋਏ ਜ਼ਿਲ੍ਹਾ ਮੈਨੇਜਰ (ਡੀ. ਐਮ.)

Ad Position 21
No active advertisement
ਅਜੀਤ ਡੈਸਕ 03-10-2026
ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪਿਛਲੇ ਦਿਨੀ ਪਦਉੱਨਤ ਹੋਏ ਜ਼ਿਲ੍ਹਾ ਮੈਨੇਜਰ (ਡੀ. ਐਮ.) ਜਸਵੀਰ ਸਿੰਘ ਰੱਕੜ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੁਲਾਜ਼ਮ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਵਲੋਂ ਗੜ੍ਹਸ਼ੰਕਰ ਵਿਖੇ ਮਾਰਕਫੈੱਡ ਨੂੰ ਉਚਾਈਆਂ ਤੱਕ ਪਹੁੰਚਾਇਆ ਹੈ ਉਸੇ ਤਰ੍ਹਾਂ ਉਨ੍ਹਾਂ ਦਾ ਮੁੱਖ ਟੀਚਾ ਨਵਾਂਸ਼ਹਿਰ ਵਿਖੇ ਵੀ ਮਾਰਕਫੈੱਡ ਨੂੰ ਉਚਾਈਆਂ ਤੱਕ ਪਹੁੰਚਾਉਣ ਦਾ ਹੋਵੇਗਾ। ਉਨ੍ਹਾਂ ਸਮੁੱਚੇ ਸਟਾਫ ਦਾ ਸਹਿਯੋਗ ਮੰਗਿਆ ਤਾਂ ਜੋ ਦਫਤਰੀ ਕਾਰਜ ਵਿਚ ਪਾਰਦਰਸ਼ਤਾ ਲਿਆਂਦੀ ਜਾ ਸਕੇ। ਇਸ ਤੋਂ ਪਹਿਲਾਂ ਨਵਾਂਸ਼ਹਿਰ ਦਫਤਰ ਦੇ ਸਮੁੱਚੇ ਸਟਾਫ ਵਲੋਂ ਨਵ ਨਿਯੁਕਤ ਜ਼ਿਲ੍ਹਾ ਮੈਨੇਜਰ ਜਸਵੀਰ ਸਿੰਘ ਰੱਕੜ ਦਾ ਨਿੱਘਾ ਸਵਾਗਤ ਕੀਤਾ। ਸਟਾਫ਼ ਵਲੋਂ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਵਾਇਆ ਗਿਆ ਕਿ ਉਹ ਸਮੁੱਚੇ ਕਾਰਜਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਕਰਨਗੇ। ਇਸ ਮੌਕੇ ਜਸਮਨਦੀਪ ਸਿੰਘ ਤਕਨੀਕੀ ਅਫ਼ਸਰ, ਹਰਭਜਨ ਸਿੰਘ ਐਫ. ਐਸ. ਓ., ਪਰਮਿੰਦਰ ਗੁੱਜਰ ਐਸ. ਬੀ. ਓ. ਬਲਾਚੌਰ, ਬਲਜੀਤ ਸਿੰਘ ਬੀ. ਆਈ. ਨਵਾਂਸ਼ਹਿਰ, ਚਰਨਜੀਵ ਸੰਧੂ ਬੀ. ਆਈ. ਬੰਗਾ, ਪਰਮਿੰਦਰ ਸਿੰਘ ਜੌਹਲ ਐਸ. ਏ. ਓ., ਮਨਦੀਪ ਸਿੰਘ ਬੀ. ਆਈ. ਖੰਨਾ, ਸੰਜੀਵ ਸ਼ਰਮਾ ਸਾਬਕਾ ਜ਼ਿਲਾ ਪ੍ਰਬੰਧਕ, ਮੈਡਮ ਨਵਪ੍ਰੀਤ ਗੁਲਾਟੀ ਐਸ. ਬੀ. ਓ. ਜਲੰਧਰ, ਸੁਖਪਾਲ ਸਿੰਘ ਤਨੇਜਾ, ਤਨੁਜ ਜੀਦ, ਕਰਨ ਬਾਠ, ਹਰਨੇਕ ਸਿੰਘ ਏ. ਐਸ. ਆਈ., ਗੜ੍ਹਸ਼ੰਕਰ ਬ੍ਰਾਂਚ ਦੇ ਮੁਲਾਜ਼ਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸ਼ੈਲਰ ਐਸੋਸੀਏਸ਼ਨ, ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਸੁੱਖੀ ਨੇ ਬੰਗਾ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਦੁਆਬਾ ਜ਼ੋਨ ਦੇ ਗੁਰਮਤਿ ਤੇ ਨਰੋਈ ਸਿਹਤ ਮੁਕਾਬਲੇ ਕੱਲ੍ਹ
Ad Position 24