03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਾਹੜੋਵਾਲ ਦੇ ਵਿਦਿਆਰਥੀ ਪਹਿਲਵਾਨਾਂ ਨੇ ਜਿੱਤੇ ਤਗਮੇ

ਬੰਗਾ, 3 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਕੂਲ ਖੇਡ ਮੁਕਾਬਲਿਆਂ ਦੌਰਾਨ ਬਾਹੜੋਵਾਲ ਸ੍ਰੀ ਗੁਰੂ ਹਰਿਗੋਬਿੰਦ ਅਖਾੜੇ ਦੇ ਪਹਿਲਵਾਨ ਵਿਦਿਆਰਥੀਆਂ ਨੇ ਕੁਸ਼ਤੀਆਂ ’ਚ ਜੇਤੂ ਤਗਮਿਆਂ ਨਾਲ ਮਿਹਨਤ ਨੂੰ ਫ਼ਲ ਲਾਉਂਦਿਆਂ ਅਨੇਕਾਂ ਤਗਮੇ ਜਿੱਤ ਕੇ ਅਖਾੜੇ ਅਤੇ ਪਿੰਡ ਬਾਹੜੋਵਾਲ ਦਾ ਨਾਂਅ ਚਮਕਾਇਆ ਹੈ। ਫਾਜ਼ਿਲਕਾ ਵਿਖੇ ਹੋਈਆਂ ਇਨ੍ਹਾਂ ਪ੍ਰਾਪਤੀਆਂ ਵਿਚ ਸਰਗੁਣ ਕੌਰ ਪਿੰਡ ਢਾਹਾਂ ਦਾ 54 ਕਿੱਲੋ ਭਾਰ ਵਰਗ ’ਚ ਚਾਂਦੀ ਦਾ ਤਗਮਾ, ਪੂਰਵੀ ਰਾਣੀ ਪਿੰਡ ਮਜਾਰੀ ਦਾ 58 ਕਿੱਲੋ ਭਾਰ ਵਰਗ ਅਤੇ ਹੇਜ਼ਲ ਕੌਰ ਪਿੰਡ ਭਰੋਮਜਾਰਾ ਦਾ 53 ਕਿੱਲੋ ਭਾਰ ਵਰਗ ’ਚ ਕਾਂਸੀ ਦਾ ਤਗਮਾ ਹਾਸਿਲ ਕਰਨਾ ਸ਼ਾਮਿਲ ਹੈ।

Ad Position 21
No active advertisement
ਅਜੀਤ ਡੈਸਕ 04-10-2026
ਬੰਗਾ, 3 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਕੂਲ ਖੇਡ ਮੁਕਾਬਲਿਆਂ ਦੌਰਾਨ ਬਾਹੜੋਵਾਲ ਸ੍ਰੀ ਗੁਰੂ ਹਰਿਗੋਬਿੰਦ ਅਖਾੜੇ ਦੇ ਪਹਿਲਵਾਨ ਵਿਦਿਆਰਥੀਆਂ ਨੇ ਕੁਸ਼ਤੀਆਂ ’ਚ ਜੇਤੂ ਤਗਮਿਆਂ ਨਾਲ ਮਿਹਨਤ ਨੂੰ ਫ਼ਲ ਲਾਉਂਦਿਆਂ ਅਨੇਕਾਂ ਤਗਮੇ ਜਿੱਤ ਕੇ ਅਖਾੜੇ ਅਤੇ ਪਿੰਡ ਬਾਹੜੋਵਾਲ ਦਾ ਨਾਂਅ ਚਮਕਾਇਆ ਹੈ। ਫਾਜ਼ਿਲਕਾ ਵਿਖੇ ਹੋਈਆਂ ਇਨ੍ਹਾਂ ਪ੍ਰਾਪਤੀਆਂ ਵਿਚ ਸਰਗੁਣ ਕੌਰ ਪਿੰਡ ਢਾਹਾਂ ਦਾ 54 ਕਿੱਲੋ ਭਾਰ ਵਰਗ ’ਚ ਚਾਂਦੀ ਦਾ ਤਗਮਾ, ਪੂਰਵੀ ਰਾਣੀ ਪਿੰਡ ਮਜਾਰੀ ਦਾ 58 ਕਿੱਲੋ ਭਾਰ ਵਰਗ ਅਤੇ ਹੇਜ਼ਲ ਕੌਰ ਪਿੰਡ ਭਰੋਮਜਾਰਾ ਦਾ 53 ਕਿੱਲੋ ਭਾਰ ਵਰਗ ’ਚ ਕਾਂਸੀ ਦਾ ਤਗਮਾ ਹਾਸਿਲ ਕਰਨਾ ਸ਼ਾਮਿਲ ਹੈ। ਇਹ ਮੁਕਾਬਲੇ 14 ਤੋਂ 17 ਸਾਲ ਉਮਰ ਵਰਗ ਵਿਚ ਹੋਏ ਸਨ। ਇਵੇਂ ਹੀ ਲੜਕਿਆਂ ਦੇ ਅੰਮ੍ਰਿਤਸਰ ਵਿਖੇ ਹੋਏ ਸੂਬਾਈ ਕੁਸ਼ਤੀ ਮੁਕਾਬਲਿਆਂ ਵਿਚ ਦਮਨ ਰੱਤੂ ਪਿੰਡ ਹੱਪੋਵਾਲ ਨੇ 52 ਕਿੱਲੋ ਭਾਰ ਵਰਗ ’ਚ ਕਾਂਸੀ ਦਾ ਤਗਮਾ, ਤਨਸ਼ਵੀਰ ਸਿੰਘ ਬਘੇਲਾ ਪਿੰਡ ਮਜਾਰੀ ਨੇ 57 ਕਿੱਲੋ ਭਾਰ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ 14 ਸਾਲ ਤੋਂ 17 ਸਾਲ ਲੜਕੀਆਂ ਦੇ ਜੋ ਕਿ ਫਾਜ਼ਲਿਕਾ ਵਿਖੇ ਕਰਵਾਏ ਗਏ। ਜੇਤੂ ਪਹਿਲਵਾਨ ਦਾ ਅਖਾੜੇ ਪੁੱਜਣ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਸਵਾਗਤ ਕੀਤਾ। ਇਸ ਮੌਕੇ ਕਲੱਬ ਦੇ ਕੋਚ ਬਲਵੀਰ ਸਿੰਘ ਰਾਏਪੁਰ ਡੱਬਾ, ਰਵਿੰਦਰ ਸਿੰਘ ਮਜਾਰੀ, ਡੀ. ਪੀ. ਈ. ਜਸਵੀਰ ਕੌਰ ਕਲੇਰਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀਆਂ ਲੋਕ-ਸੇਵਾਵਾਂ ਨੂੰ ਕੀਤਾ ਯਾਦ ਅਗਲੀ ਖ਼ਬਰ ਕੇ. ਸੀ. ਹੋਟਲ ਮੈਨੇਜਮੈਂਟ ਕਾਲਜ ਵਿਚ ਮਨਾਇਆ ਵਿਸ਼ਵ ਸੈਰ-ਸਪਾਟਾ ਦਿਵਸ
Ad Position 24