03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੈਅੰਤੀ ਮੌਕੇ ਕਰਵਾਇਆ ਸਮਾਗਮ

ਪੋਜੇਵਾਲ ਸਰਾਂ, 3 ਅਕਤੂਬਰ (ਨਵਾਂਗਰਾਈਂ)-ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਦੇ ਮੌਕੇ ਪੀ. ਐਮ.

Ad Position 21
No active advertisement
ਅਜੀਤ ਡੈਸਕ 04-10-2026
ਪੋਜੇਵਾਲ ਸਰਾਂ, 3 ਅਕਤੂਬਰ (ਨਵਾਂਗਰਾਈਂ)-ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਦੇ ਮੌਕੇ ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਦੌਰਾਨ ਦੋਹਾਂ ਮਹਾਨ ਸ਼ਖ਼ਸੀਅਤਾਂ ਦੇ ਚਿੱਤਰਾਂ ‘ਤੇ ਮਾਲਾ ਪਾ ਕੇ ਅਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੌਰਾਨ ਬੱਚਿਆਂ ਨੇ ਮਹਾਤਮਾ ਗਾਂਧੀ ਦੇ ਪ੍ਰਸਿੱਧ ਭਜਨ ਬੜੇ ਹੀ ਸੁਰੀਲੇ ਢੰਗ ਨਾਲ ਪੇਸ਼ ਕੀਤੇ। ਇਸ ਮੌਕੇ ਬਿਕਰਮ ਸਿੰਘ ਨੇ ਬੱਚਿਆਂ ਨੂੰ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਸਾਦਗੀ ਤੇ ਇਮਾਨਦਾਰੀ ਭਰੇ ਜੀਵਨ ‘ਤੇ ਚਾਨਣਾ ਪਾਇਆ। ਉਥੇ ਹੀ ਮਨੋਜ ਕੁਮਾਰ ਨੇ ਮਹਾਤਮਾ ਗਾਂਧੀ ਦੇ ਸੱਤਿਆ ਅਤੇ ਅਹਿੰਸਾ ਦੇ ਮਾਰਗ ‘ਤੇ ਚੱਲਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਅੰਤ ਵਿਚ ਵਿਦਿਆਲਿਆ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੋਹਾਂ ਮਹਾਨ ਆਤਮਾਵਾਂ ਦੇ ਜੀਵਨ ਨਾਲ ਜੁੜੇ ਕਈ ਪ੍ਰੇਰਨਾਦਾਇਕ ਪ੍ਰਸੰਗ ਸੁਣਾਏ ਅਤੇ ਬੱਚਿਆਂ ਨੂੰ ਹਮੇਸ਼ਾ ਮਹਾਨ ਲੋਕਾਂ ਤੋਂ ਸਿੱਖਦੇ ਰਹਿਣ ਦਾ ਸੰਦੇਸ਼ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰਾਸ਼ਟਰੀ ਖੂਨਦਾਨ ਦਿਵਸ ਸੰਬੰਧੀ ਸਵੈ-ਇੱਛਤ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ‘ ਐਨਰਜੀ ਬਾਸਕਟ’ ’ਤੇ ਰਾਵੀਆ ਨੇ ਮਾਰੀ ਬਾਜ਼ੀ
Ad Position 24