ਡਾ. ਸੰਦੀਪ ਸੈਣੀ ਮੁਹਾਲੀ ਤੇ ਫਿਰੋਜ਼ਪੁਰ ਹੋਣ ਵਾਲੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਲੜਕੀਆਂ ਲਈ ਆਬਜ਼ਰਬਰ ਨਿਯੁਕਤ
ਬਲਾਚੌਰ, 3 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੀ ਬਹੁਪੱਖੀ ਸ਼ਖ਼ਸੀਅਤ ਡਾ. ਸੰਦੀਪ ਸੈਣੀ ਪੀ.
ਬਲਾਚੌਰ, 3 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੀ ਬਹੁਪੱਖੀ ਸ਼ਖ਼ਸੀਅਤ ਡਾ. ਸੰਦੀਪ ਸੈਣੀ ਪੀ. ਐਚ. ਡੀ. (ਖੇਡਾਂ) ਲੈਕਚਰਾਰ ਫਿਜੀਕਲ ਐਜੂਕੇਸ਼ਨ/ਕਾਰਜਕਾਰੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਨੂੰ ਅੰਡਰ 17 ਕ੍ਰਿਕਟ ਟੂਰਨਾਮੈਂਟ ਲੜਕੀਆਂ ਫਿਰੋਜ਼ਪੁਰ ਤੇ ਅੰਡਰ 19 ਕ੍ਰਿਕਟ ਟੂਰਨਾਮੈਂਟ ਮੁਹਾਲੀ ਲਈ ਅਬਜਰਬਰ ਨਿਯੁਕਤ ਕੀਤਾ। ਸਥਾਨਕ ਜੇ. ਕੇ. ਸੈਣੀ ਪੈਲੇਸ ਦੇ ਡਾਇਰੈਕਟਰ ਸਵ. ਕਮਲਦੀਪ ਸਿੰਘ ਲਾਲੀ ਸੈਣੀ ਦੀ ਪਤਨੀ ਡਾ. ਸੰਦੀਪ ਸੈਣੀ ਦੀ ਇਸ ਨਿਯੁਕਤੀ ’ਤੇ ਇਲਾਕਾ ਨਿਵਾਸੀਆਂ, ਖੇਡ ਪ੍ਰੇਮੀਆਂ ਤੇ ਅਧਿਆਪਨ ਕਿੱਤੇ ਨਾਲ ਸੰਬੰਧਤ ਵਰਗ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਾਂ ਦਿੱਤੀਆਂ। ਗੱਲਬਾਤ ਕਰਦਿਆਂ ਡਾ. ਸੰਦੀਪ ਸੈਣੀ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਕੇ. ਐਮ. ਵੀ ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਅਤੇ ਉਸ ਨੇ ਆਪਣਾ ਖੇਡ ਕੈਰੀਅਰ 1994 ਤੋਂ ਅਰੰਭ ਕੀਤਾ ਅਤੇ 7 ਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੰਜਾਬ ਦੀ ਨੁਮਾਇੰਦਗੀ ਕੀਤੀ, ਜਿਸ ਵਿਚ ਉਨ੍ਹਾਂ ਦੀ ਟੀਮ ਵਿਚ ਟੀਮ ਮੈਂਬਰ ਚੈਪੀਅਨਸ਼ਿਪ ਸ਼ਾਮਿਲ ਰਹੇ ਅਤੇ ਚੈਪੀਅਨਸ਼ਿਪ ਵਿਚ ਆਲ ਇੰਡੀਆ ਇੰਟਰ ਯੂਨੀਵਰਸਿਟੀ (ਜੀ. ਐਨ. ਡੀ. ਯੂ.) ਦਾ ਗੋਲਡ ਵਿਚ ਆਇਆ। ਉਨ੍ਹਾਂ ਦੱਸਿਆ ਕਿ ਉਹ ਰਾਣੀ ਝਾਂਸੀ ਟੂਰਨਾਂਮੈਂਟ ਵਿਚ ਖੇਡੀ ਤੇ ਹਮੇਸ਼ਾ ਬੈਟਸਮੈਨ ਟੀਮ ਵਿਚ ਆਕਸ਼ਰਕ ਪਲੇਅ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੜ੍ਹਾਈ ਤੇ ਖੇਡਾਂ ਦੀ ਬਦੌਲਤ ਸਰਕਾਰੀ ਨੌਕਰੀ ਹਾਸਿਲ ਕੀਤੀ ਅਤੇ ਬਤੌਰ ਸਰੀਰਿਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਵਿਚ ਡਿਊਟੀ ਨਿਭਾਉਣ ਦੇ ਨਾਲ-ਨਾਲ ਪਿੱਛਲੇ ਤਿੰਨ ਸਾਲਾਂ ਤੋਂ ਕਾਰਜਕਾਰੀ ਪ੍ਰਿੰਸੀਪਲ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟਾਂ ਵਿਚ ਬਤੌਰ ਸਕੱਤਰ ਕਨਵੀਨਰ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ ਰਾਜ ਪੱਧਰੀ ਅੰਡਰ 19 ਅਤੇ ਅੰਡਰ 17 ਕ੍ਰਿਕਟ ਟੂਰਨਾਂਮੈੂਂਟ ਵਿਚ ਬਤੌਰ ਆਬਜਰਬਰ ਸੇਵਾਵਾਂ ਦੇਣ ਦਾ ਮੌਕਾ ਪ੍ਰਾਪਤ ਹੋਇਆ ਹੈ।