03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੁਰਦੁਆਰਾ ਸਿੰਘ ਸਭਾ ਕੁਲਾਰ ’ਚ ਪਿੰਡ ਦੀ ਸੁੱਖ ਸ਼ਾਂਤੀ ਲਈ ਪਾਠ ਦੇ ਭੋਗ ਪਾਏ

ਰੱਤੇਵਾਲ, 3 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਕੁਲਾਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ। ਸੁਰਿੰਦਰ ਕੁਮਾਰ ਏ.

Ad Position 21
No active advertisement
ਗੁਰਦੁਆਰਾ ਸਿੰਘ ਸਭਾ ਕੁਲਾਰ ਵਿਚ ਬਾਬਾ ਰਜਨੀਸ਼ ਸਿੰਘ ਨੱਥੂ ਮਾਜਰਾ ਸੰਗਰੂਰ ਵਾਲੇ ਕੀਰਤਨ ਕਰਦੇ ਹੋਏ। 04-10-2026
ਰੱਤੇਵਾਲ, 3 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਕੁਲਾਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ। ਸੁਰਿੰਦਰ ਕੁਮਾਰ ਏ. ਐਸ. ਆਈ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਾਰਮਿਕ ਸਾਲਾਨਾ ਸਮਾਗਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸੁੱਖ ਸ਼ਾਂਤੀ ਲਈ ਕਰਵਾਏ ਜਾਂਦੇ ਹਨ। ਇਸ ਮੌਕੇ ਸੰਤ ਮਹਾਂਪੁਰਸ਼ ਬਾਬਾ ਰਜਨੀਸ਼ ਸਿੰਘ ਨੱਥੂ ਮਾਜਰਾ ਸੰਗਰੂਰ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ ’ਤੇ ਚਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਇਲਾਕਾ ਭਰ ਤੋਂ ਨਾਮਵਰ ਸ਼ਖ਼ਸੀਅਤਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲੁਆਈ ਤੇ ਜੀਵਨ ਸਫਲਾ ਕੀਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਨਗਰ ਵਾਸੀਆਂ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਮਾਜ ਸੇਵੀ ਕਾਬਲ ਸਿੰਘ ਚੇਚੀ, ਸਮਾਜ ਸੇਵੀ ਰਵੀ ਇੰਦਰ ਸਿੰਘ ਬਾਗੋਵਾਲ, ਮਾਸਟਰ ਗਿਆਨ ਕਟਾਰੀਆ, ਧਰਮਪਾਲ ਚੇਚੀ ਕਾਠਗੜ੍ਹ, ਧਰਮਵੀਰ ਬਾਗੋਵਾਲ, ਜੀਤ ਸਿੰਘ ਬੇਹਰੜੀ, ਕੇਵਲ ਸਿੰਘ ਨਿੱਘੀ, ਅਜੀਤ ਸਿੰਘ ਮਾਹੀਪੁਰ, ਨੰਬਰਦਾਰ ਜਸਪਾਲ ਭਾਟੀਆ, ਮਦਨ ਸਿੰਘ ਕਟਾਰੀਆ ਨਿੱਘੀ, ਸੈਕਟਰੀ ਅਸ਼ੋਕ ਭੂੰਬਲਾ ਸੂਰਾਪੁਰ, ਮਨੋਹਰ ਲਾਲ ਏ.ਐਸ.ਆਈ, ਵਿਜੇ ਲੁਧਿਆਣਾ, ਓਮ ਪ੍ਰਕਾਸ਼ ਲੁਧਿਆਣਾ, ਤਰਲੋਚਨ ਸਿੰਘ ਭੰਗੂ ਚੰਡੀਗੜ੍ਹ, ਪਿੰਡ ਵਾਸੀ ਸਰਪੰਚ ਸ੍ਰੀਮਤੀ ਸਰੋਜ, ਸਾਬਕਾ ਸਰਪੰਚ ਚੂਹੜ ਸਿੰਘ ਚੌਹਾਨ, ਸੋਢੀ ਠੇਕੇਦਾਰ, ਅਸ਼ੋਕ ਕੁਮਾਰ ਫੋਰੈਸਟ ਵਿਭਾਗ, ਨੰਬਰਦਾਰ ਓਮ ਪ੍ਰਕਾਸ਼, ਏ. ਐਸ. ਆਈ. ਬਲਵੀਰ, ਮਨੋਹਰ ਲਾਲ , ਬੰਟੀ ਹੱਕਲਾ, ਵਿਪਨ ਕੁਮਾਰ ਪੰਚ, ਨੰਬਰਦਾਰ ਪ੍ਰੇਮ ਚੰਦ ਬੱਗੂ, ਹੈਪੀ, ਪਰਮਜੀਤ ਪੰਮੀ ਰਾਮ ਲਾਲ, ਏ. ਐਸ. ਆਈ ਸੁਰੇਸ਼ ਕੁਮਾਰ, ਕਿਰਨ ਬਾਲਾ ਬਲਾਕ ਸੰਮਤੀ ਮੈਂਬਰ, ਰਾਜ ਕੁਮਾਰ, ਡਾਕਟਰ ਬਿੰਦਰ, ਕਮਲ, ਪਿਆਰਾ ਸਿੰਘ, ਧਰਮਵੀਰ ਚੌਹਾਨ, ਲੱਡੂ ਤੇ ਜੁਗਿੰਦਰ ਕੁਮਾਰ ਅਤੇ ਬੀਬੀਆਂ ਭੈੈਣਾਂ ਤੇ ਮਾਤਾਵਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ। ਇਸ ਮੌਕੇ ਗੁਰੂ ਘਰ ਲੰਗਰ ਅਤੁੱਟ ਵਰਤਾਏ ਗਏ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਵਲੋਂ ਵਿਧਾਇਕ ਡਾ. ਸੁੱਖੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱ...
Ad Position 24