ਪਿੰਡ ਆਕਲਿਆਣਾ ਵਿਖੇ ਕਰਵਾਇਆ ਚੌਥਾ ਵਿਸ਼ੇਸ਼ ਗੁਰਮਤਿ ਸਮਾਗਮ
ਬਲਾਚੌਰ, 4 ਅਕਤੂਬਰ (ਨਰੇਸ਼ ਧੌਲ)-ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹੇ ਭਰ ਵਿਚ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਦੇ ਚੌਥੇ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਆਕਲਿਆਣਾ ਵਿਖੇ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਕਰਵਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਏ ਪੰਡਾਲ ਵਿਚ ਸਮਾਗਮ ਦੀ ਆਰੰਭਤਾ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ।
ਗ
ਗੁਰਮਤਿ ਸਮਾਗਮ ਦੌਰਾਨ ਰਾਗੀ ਸਿੰਘਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
05-10-2026
ਬਲਾਚੌਰ, 4 ਅਕਤੂਬਰ (ਨਰੇਸ਼ ਧੌਲ)-ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹੇ ਭਰ ਵਿਚ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਦੇ ਚੌਥੇ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਆਕਲਿਆਣਾ ਵਿਖੇ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਕਰਵਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਏ ਪੰਡਾਲ ਵਿਚ ਸਮਾਗਮ ਦੀ ਆਰੰਭਤਾ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਪਾਠ ਦੇ ਭੋਗ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਹਜੂਰੀ ਰਾਗੀ ਜਥੇ ਭਾਈ ਨਿਰਭੈ ਸਿੰਘ ਵਲੋਂ ਅੰਮ੍ਰਿਤਮਈ ਗੁਰਬਾਣੀ ਦੇ ਨਿਰੋਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਵਲੋਂ ਗਾਇਨ ਕੀਤੇ ਸ਼ਬਦਾਂ ਦਾ ਸੰਗਤਾਂ ਨੇ ਨਾਲ-ਨਾਲ ਉਚਾਰਨ ਕਰਕੇ ਕੀਰਤਨ ਦਾ ਖੂਬ ਆਨੰਦ ਮਾਣਿਆ। ਉਪਰੰਤ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਪੁਰਬ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਖੇ ਬਿਤਾਏ ਗਏ 14 ਸਾਲ ਦੇ ਜੀਵਨ ਸਫਰ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਵਿਸਥਾਰ ਪੂਰਵਕ ਸਾਂਝ ਪਾਈ। ਉਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਮਹਾਨ ਜੀਵਨ ਇਤਿਹਾਸ ਬਾਰੇ ਵੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਨਾਲ ਸੰਬੰਧਤ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਆਕਲਿਆਣਾ ਪਿੰਡ ਦਾ ਇਹ ਪਾਵਨ ਅਸਥਾਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਲਈ ਇੱਥੋਂ ਦੇ ਪ੍ਰਬੰਧਕ ਭਰਪੂਰ ਪ੍ਰਸੰਸਾ ਦੇ ਪਾਤਰ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ 14, 15 ਤੇ 16 ਨਵੰਬਰ ਨੂੰ ਨਵਾਂਸ਼ਹਿਰ ਵਿਖੇ ਹੋਣ ਵਾਲੇ ਮਹਾਨ ਕੀਰਤਨ ਦਰਬਾਰ ਦੌਰਾਨ ਵੀ ਵੱਧ ਚੜ੍ਹ ਕੇ ਹਾਜਰੀਆਂ ਭਰਨ ਅਤੇ ਆਪਣੀ ਸੇਵਾ ਦੀ ਮਰਿਆਦਾ ਨੂੰ ਜਾਰੀ ਰੱਖਣ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਭਾਈ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ ਨਿਭਾਈ ਗਈ। ਗੁਰਮਤਿ ਸਮਾਗਮ ਦੀ ਸਮਾਪਤੀ ਸਮੇਂ ਭਾਈ ਹਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਹਰਪਾਲ ਸਿੰਘ, ਹਰਜਿੰਦਰ ਸਿੰਘ, ਜਗਨ ਨਾਥ ਸਿੰਘ, ਤਰਲੋਕ ਸਿੰਘ, ਸਰਬਜੀਤ ਸਿੰਘ, ਸਤੀਸ਼ ਸਿੰਘ, ਪਲਵਿੰਦਰ ਸਿੰਘ, ਪ੍ਰਦੀਪ ਸਿੰਘ ਤੋਂ ਇਲਾਵਾ ਸੁਸਾਇਟੀ ਵਲੋਂ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਦੀਪ ਸਿੰਘ, ਤਰਲੋਚਨ ਸਿੰਘ ਖਟਕੜ ਕਲਾਂ, ਇੰਦਰਜੀਤ ਸਿੰਘ ਬਾਹੜਾ, ਪਰਮਿੰਦਰ ਸਿੰਘ ਕੰਵਲ, ਜਸਵਿੰਦਰ ਸਿੰਘ ਸੈਣੀ, ਬਾਬਾ ਗਿਆਨ ਸਿੰਘ, ਜਗਜੀਤ ਸਿੰਘ ਬਾਟਾ, ਪਲਵਿੰਦਰ ਸਿੰਘ ਕਰਿਆਮ, ਡਾ. ਭਗਵਾਨ ਸਿੰਘ, ਬਖਸੀਸ਼ ਸਿੰਘ ਸੈਣੀ, ਕੁਲਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਮੂਸਾਪੁਰ, ਰਾਮ ਪਾਲ ਰਾਏ, ਗੁਰਪਾਲ ਸਿੰਘ, ਦਲਜੀਤ ਸਿੰਘ ਬਡਵਾਲ ਅਤੇ ਸੁਰਿੰਦਰ ਸਿੰਘ ਵੀ ਸ਼ਾਮਲ ਸਨ।