05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਮਾਰੀਆਂ ਮੱਲਾਂ

ਬਲਾਚੌਰ, 4 ਅਕਤੂਬਰ (ਨਰੇਸ਼ ਧੌਲ)-ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਪੂਰੇ ਜੋਸ਼, ਮਿਹਨਤ ਤੇ ਖੇਡ ਭਾਵਨਾ ਨਾਲ ਭਾਗ ਲਿਆ, ਜਿਸ ਵਿਚ ਸ਼ਤਰੰਜ ਵਿਚ ਏਂਜਲ ਸਿਆਲ, ਜੈਵਲਿਨ ਥਰੋ ਵਿਚ ਰਜਿੰਦਰ ਸੈਣੀ, 100 ਮੀਟਰ ਹਰਡਲ ਵਿਚ ਜਸਮੀਨ ਕੌਰ, ਲੰਬੀ ਛਾਲ ਵਿਚ ਦਿਲਪ੍ਰੀਤ ਕੌਰ, 400 ਮੀਟਰ ਹਰਡਲ ਵਿਚ ਅਬਜੋਤ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਬਲਾਚੌਰ, 4 ਅਕਤੂਬਰ (ਨਰੇਸ਼ ਧੌਲ)-ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਪੂਰੇ ਜੋਸ਼, ਮਿਹਨਤ ਤੇ ਖੇਡ ਭਾਵਨਾ ਨਾਲ ਭਾਗ ਲਿਆ, ਜਿਸ ਵਿਚ ਸ਼ਤਰੰਜ ਵਿਚ ਏਂਜਲ ਸਿਆਲ, ਜੈਵਲਿਨ ਥਰੋ ਵਿਚ ਰਜਿੰਦਰ ਸੈਣੀ, 100 ਮੀਟਰ ਹਰਡਲ ਵਿਚ ਜਸਮੀਨ ਕੌਰ, ਲੰਬੀ ਛਾਲ ਵਿਚ ਦਿਲਪ੍ਰੀਤ ਕੌਰ, 400 ਮੀਟਰ ਹਰਡਲ ਵਿਚ ਅਬਜੋਤ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਹਰਨੂਰ ਕੌਰ (100 ਮੀਟਰ ਹਰਡਲ ਦੌੜ), ਦੀਕਸ਼ਾ (ਲੰਬੀ ਛਾਲ), ਗੁਰਪ੍ਰੀਤ ਚੁੰਬਰ ਤੇ ਅਕਾਸ਼ਦੀਪ (400 ਮੀਟਰ ਹਡਲ), ਮਨਜੋਤ ਕੌਰ ਨੇ ਬਾਕਸਿੰਗ ਵਿਚ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ। ਏਕਮਦੀਪ ਅਤੇ ਗੁਰਲੀਨ ਨੇ ਸ਼ਤਰੰਜ ਵਿਚ, ਪ੍ਰਿਯੰਕਾ ਨੇ ਜੈਵਲਿਨ ਥਰੋ ਵਿਚ, ਹੇਮਿਕਾ 100 ਮੀਟਰ ਹਰਡਲ ਵਿਚ, ਏਕਰੀਤ ਕੌਰ ਨੇ ਬਾਕਸਿੰਗ, ਹਰਡਲ ਤੇ ਲੰਬੀ ਛਾਲ ਵਿਚ, ਦਿਲਪ੍ਰੀਤ ਨੇ ਬੈਡਮਿੰਟਨ ਵਿਚ, ਧਰਮਵੀਰ ਨੇ ਟ੍ਰਿਪਲ ਛਾਲ, ਲੰਬੀ ਛਾਲ ਵਿਚ ਕਾਂਸੇ ਦਾ ਤਗ਼ਮਾ ਹਾਸਿਲ ਕੀਤਾ। ਇਸੇ ਤਰ੍ਹਾਂ ਕ੍ਰਿਕਟ ਵਿਚ ਦੂਜਾ ਸਥਾਨ ਤੇ ਫੁੱਟਬਾਲ ਵਿਚ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੀ ਇਸ ਉਪਲੱਬਧੀ ਨਾਲ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਵੀ ਅਰੋੜਾ ਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਖੇਡ ਅਧਿਆਪਕ ਖੁਸ਼ਵਿੰਦਰ ਸਿੰਘ ਅਤੇ ਅਧਿਆਪਿਕਾ ਵਰਿੰਦਰਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ-ਰੂਪ ਲਾਲ ਚੇਤਾ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਦੇ ਦੰਦਾਂ ਦੇ ਵਿਭਾਗ ਦਾ ਨਵੀਨੀਕਰਨ
Ad Position 24