09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਰੀਆ ਸਮਾਜ ਮੰਦਰ ਬੰਗਾ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਸਮਾਗਮ

ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਰੀਆ ਸਮਾਜ ਮੰਦਰ ਬੰਗਾ ਵਿਖੇ ਸਮੂਹ ਅਹੁਦੇਦਾਰਾਂ, ਮੈਂਬਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 119ਵਾਂ ਜਨਮ ਦਿਵਸ ਸ਼ਰਧਾ ਨਾਲ ਮਨਾਇਆ।

Ad Position 21
No active advertisement
ਅਜੀਤ ਡੈਸਕ 09-10-2026
ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਰੀਆ ਸਮਾਜ ਮੰਦਰ ਬੰਗਾ ਵਿਖੇ ਸਮੂਹ ਅਹੁਦੇਦਾਰਾਂ, ਮੈਂਬਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 119ਵਾਂ ਜਨਮ ਦਿਵਸ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਭ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਹਵਨ ਕਰਵਾਇਆ। ਇਸ ਮੌਕੇ ਪੰਡਿਤ ਸ਼ਾਮ ਲਾਲ ਆਰੀਆ ਤੇ ਹੋਰ ਪ੍ਰਬੰਧਕਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ ਤੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ। ਪ੍ਰਬੰਧਕਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਸਾਨੂੰ ਸਿੱਖਿਆ, ਇਮਾਨਦਾਰੀ, ਸਮਾਜਿਕ ਭਾਈਚਾਰੇ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੇ ਜੀਵਨ, ਸੰਘਰਸ਼ ਤੇ ਵਿਚਾਰਧਾਰਾ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਪ੍ਰਸ਼ਾਦ ਦੇ ਰੂਪ ਵਿਚ ਲੰਗਰ ਵਰਤਾਇਆ। ਇਸ ਮੌਕੇ ਵਿਨੋਦ ਸ਼ਰਮਾ ਪ੍ਰਧਾਨ, ਪੰਡਿਤ ਸ਼ਾਮ ਲਾਲ ਆਰੀਆ, ਨਰਿੰਦਰ ਗੋਗਨਾ, ਵਿਜੇ ਸਿਆਲ, ਪ੍ਰਭਾਤ ਕਲਮੀ, ਚੰਦਰ ਮੋਹਨ ਸੂਰੀ, ਸਰਵਣ ਕੁਮਾਰ, ਦਲਜੀਤ ਅਰੋੜਾ, ਰਾਮ ਭਰੋਸੇ, ਮਾਸਟਰ ਅਸ਼ੋਕ ਸ਼ਰਮਾ, ਪ੍ਰਦੀਪ ਚਾਵਲਾ, ਪ੍ਰਵੀਨ ਗਾਂਧਾ, ਮੋਤੀ ਲਾਲ ਕੁਸ਼ਵਾਹਾ, ਸੁਨੀਲ ਕੁਮਾਰ, ਭਗਵਾਨ ਦਾਸ, ਨਰੇਸ਼ ਟੁਟੇਜਾ, ਸੰਜੀਵ ਮੋਹਨ, ਅਸ਼ੋਕ ਮਹਿੰਦਰੂ, ਅਸ਼ਵਨੀ ਭਾਰਦਵਾਜ, ਵਿਨੋਦ ਭਾਰਦਵਾਜ, ਚੇਤਨ ਦੇਵ, ਧਰਮਿੰਦਰ ਸਿੰਘ ਸਿੱਧੂ, ਲਾਡੀ ਬੰਗਾ, ਹਰਪਾਲ ਸਿੰਘ ਸਿੱਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਨਵਾਲਾ ਤੋਂ ਤੀਰਥ ਯਾਤਰਾ ਬੱਸ ਨੂੰ ਅਸ਼ੋਕ ਕਟਾਰੀਆ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਬੜਵਾ ’ਚ ਬੀਬੀਆਂ ਨੇ ਵਜਾਇਆ ਸਿਆਸੀ ਬਿਗਲ, ਜਥੇਦਾਰ ਹਰਨੇਕ ਸਿੰਘ ਨੇ ਖੋਲ੍ਹਿਆ ਮੋਰਚਾ
Ad Position 24