ਦਵਿੰਦਰ ਬੇਗ਼ਮਪੁਰੀ ਦਾ ਵਤਨ ਪਰਤਣ ’ਤੇ ਸਵਾਗਤ
ਬੰਗਾ, 11 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਜੋਤ ਸਾਹਿਤ ਸੰਸਥਾ ਔੜ ਦੇ ਸੀਨੀਅਰ ਮੈਂਬਰ ਸਾਹਿਤਕਾਰ ਦਵਿੰਦਰ ਬੇਗ਼ਮਪੁਰੀ ਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਦਾ ਵਤਨ ਪਰਤਣ ’ਤੇ ਬੰਗਾ ਵਿਖੇ ਸਵਾਗਤ ਕੀਤਾ। ਉਹ ਆਸਟ੍ਰੇਲੀਆ ਵਿਖੇ ਸੱਤ ਮਹੀਨੇ ਗੁਜ਼ਾਰਨ ਤੋਂ ਬਾਅਦ ਆਪਣੇ ਜੱਦੀ ਘਰ ਪਰਤੇ ਹਨ।
ਬੰਗਾ, 11 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਜੋਤ ਸਾਹਿਤ ਸੰਸਥਾ ਔੜ ਦੇ ਸੀਨੀਅਰ ਮੈਂਬਰ ਸਾਹਿਤਕਾਰ ਦਵਿੰਦਰ ਬੇਗ਼ਮਪੁਰੀ ਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਦਾ ਵਤਨ ਪਰਤਣ ’ਤੇ ਬੰਗਾ ਵਿਖੇ ਸਵਾਗਤ ਕੀਤਾ। ਉਹ ਆਸਟ੍ਰੇਲੀਆ ਵਿਖੇ ਸੱਤ ਮਹੀਨੇ ਗੁਜ਼ਾਰਨ ਤੋਂ ਬਾਅਦ ਆਪਣੇ ਜੱਦੀ ਘਰ ਪਰਤੇ ਹਨ। ਸੰਸਥਾ ਦੇ ਮੈਂਬਰਾਂ ਵਲੋਂ ਹਾਰ ਪਹਿਨਾਏ ਗਏ ਤੇ ਫੁੱਲਾਂ ਦਾ ਗੁਲਤਸਤਾ ਦੇ ਕੇ ‘ਜੀ ਆਇਆਂ’ ਆਖਿਆ ਗਿਆ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਦੀ ਅਗਵਾਈ ਵਿਚ ਜੁੜੇ ਸਮੂਹ ਮੈਂਬਰਾਂ ਨੇ ਉਕਤ ਦੰਪਤੀ ਦੀ ਤੰਦਰੁਸਤੀ ਲਈ ਦੁਆ ਕੀਤੀ। ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਤੇ ਰਵਿੰਦਰ ਸਿੰਘ ਮੱਲਾਬੇਦੀਆਂ ਦਾ ਕਹਿਣ ਸੀ ਕਿ ਦਵਿੰਦਰ ਬੇਗ਼ਮਪੁਰੀ ਬੀਤੇ ਲੰਬੇ ਅਰਸੇ ਤੋਂ ਸਮਾਜਿਕ ਅਤੇ ਸਾਹਿਤਕ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ। ਸੰਸਥਾ ਦੇ ਸਾਬਕਾ ਪ੍ਰਧਾਨ ਰਜਨੀ ਸ਼ਰਮਾ ਤੇ ਸੁਰਜੀਤ ਮਜਾਰੀ ਨੇ ਵੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਆਪੋ-ਆਪਣੇ ਕਾਰਜਕਾਲ ਦੌਰਾਨ ਸੇਵਾਵਾਂ ਪੱਖੋਂ ਦਵਿੰਦਰ ਬੇਗ਼ਮਪੁਰੀ ਦੀ ਮੋਹਰੀ ਭੂਮਿਕਾ ਰਹੀ ਹੈ। ਦਵਿੰਦਰ ਬੇਗ਼ਮਪੁਰੀ ਨੇ ਸੰਸਥਾ ਵਲੋਂ ਮਿਲੇ ਮਾਣ-ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਜੁੜੀ ਕਾਵਿ ਮਹਿਫ਼ਲ ’ਚ ਹਰੀ ਕ੍ਰਿਸ਼ਨ ਪਟਵਾਰੀ, ਹਰਮਿੰਦਰ ਹੈਰੀ, ਰਾਜਿੰਦਰ ਜੱਸਲ, ਦੇਸ ਰਾਜ ਬਾਲੀ, ਰਾਮ ਨਾਥ ਕਟਾਰੀਆ, ਪੰਜਾਬੀ ਲੈਕਚਰਾਰ ਰਾਜ ਰਾਣੀ ਆਦਿ ਨੇ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਰਾਹੀਂ ਖੂਬਸੂਰਤ ਹਾਜ਼ਰੀ ਭਰੀ।