14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬੰਗਾ ਹਲਕਾ ਆਪਣੀ-ਆਪਣੀ ਡਫਲੀ ਆਪਣਾ-ਆਪਣਾ ਰਾਗ ਵਿਚ ਰੰਗਿਆ-ਜਸਵਿੰਦਰ ਮੱਟੂ

ਬਹਿਰਾਮ, 13 ਅਕਤੂਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਦੇ ਟਕਸਾਲੀ ਕਾਂਗਰਸੀ ਸਿਰ ਦਰਦੀ ਦਾ ਸ਼ਿਕਾਰ ਹੋਏ ਬੈਠੇ ਹਨ ਕਿਉਂਕਿ ਚੌਧਰੀ ਤਰਲੋਚਨ ਸਿੰਘ ਸੂੰਢ ਦੇ ਅਚਾਨਕ ਅਕਾਲ ਚਲਾਣੇ ਪਿੱਛੋਂ ਵਿਧਾਨ ਸਭਾ ਹਲਕਾ ਬੰਗਾ ਦੀ ਟਿਕਟ ਦੇ ਚਾਹਵਾਨਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ.

Ad Position 21
No active advertisement
ਅਜੀਤ ਡੈਸਕ 14-10-2026
ਬਹਿਰਾਮ, 13 ਅਕਤੂਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਦੇ ਟਕਸਾਲੀ ਕਾਂਗਰਸੀ ਸਿਰ ਦਰਦੀ ਦਾ ਸ਼ਿਕਾਰ ਹੋਏ ਬੈਠੇ ਹਨ ਕਿਉਂਕਿ ਚੌਧਰੀ ਤਰਲੋਚਨ ਸਿੰਘ ਸੂੰਢ ਦੇ ਅਚਾਨਕ ਅਕਾਲ ਚਲਾਣੇ ਪਿੱਛੋਂ ਵਿਧਾਨ ਸਭਾ ਹਲਕਾ ਬੰਗਾ ਦੀ ਟਿਕਟ ਦੇ ਚਾਹਵਾਨਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ. ਸੀ. ਵਿੰਗ) ਦੇ ਜਨਰਲ ਸਕੱਤਰ ਜਸਵਿੰਦਰ ਮੱਟੂ ਨੇ ਇਥੇ ਮੀਟਿੰਗ ’ਚ ਕਰਦਿਆਂ ਕਿਹਾ ਕਿ ਬੰਗਾ ਹਲਕਾ ਆਪਣੀ-ਆਪਣੀ ਡੱਫਲੀ ਆਪਣਾ-ਆਪਣਾ ਰਾਗ ਵਿਚ ਬੁਰੀ ਤਰ੍ਹਾਂ ਰੰਗਿਆ ਹੋਇਆ ਹੈ। ਉਨ੍ਹਾਂ ਨੇ ਹਾਈਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ ’ਚ ਗੰਭੀਰ ਹੋ ਰਹੀ ਸਥਿਤੀ ਨੂੰ ਤੁਰੰਤ ਗਹਿਰਾਈ ਨਾਲ ਸੰਭਾਲਿਆ ਜਾਵੇ ਕਿਉਂਕਿ ਅਸੀਂ ਵਿਧਾਨ ਸਭਾ ਹਲਕਾ ਬੰਗਾ ਤੋਂ ਜੇਤੂ ਵਿਧਾਇਕ ਦੇ ਕੇ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਉਸਾਰੀ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ। ਇਸ ਮੌਕੇ ਜਸਵਿੰਦਰ ਮੱਟੂ, ਰਜਿੰਦਰ ਸ਼ਰਮਾ, ਅਮਰਜੀਤ ਕਲਸੀ, ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਰੂਪ ਲਾਲ ਚੇਤਾ, ਹੁਸਨ ਸਿੰਘ ਘੁੰਮਣ, ਰੇਸ਼ਮ ਸਿੰਘ ਘੁੰਮਣ, ਅਮਨ ਲੱਕੀ, ਰਮਨਦੀਪ ਕੌਰ, ਰਾਮਦਾਸ ਸਿੰਘ, ਕੁਲਵਿੰਦਰ ਕੌਰ, ਮੀਨੂੰ ਮੱਟੂ, ਕੁਲਵੰਤ ਕਲੇਰਾਂ, ਬਲਜੀਤ ਅਟਵਾਲ, ਰਾਣਾ ਬਾਬਾ, ਜੋਗਾ ਸਿੰਘ, ਡਾ. ਸ਼ਾਦੀ ਰਾਮ, ਹਰਬੰਸ ਲਾਲ, ਲਹਿੰਬਰ ਲਗੇਰੀ, ਮੱਖਣ ਰਾਮ, ਧਰਮ ਪਾਲ ਆਦਿ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਉਜਾਗਰ ਸਿੰਘ ਸੂਰੀ ਦੀ ਪਹਿਲੀ ਬਰਸੀ ਮੌਕੇ ਅੱਖਾਂ ਤੇ ਖੂਨਦਾਨ ਕੈਂਪ 18 ਨੂੰ ਅਗਲੀ ਖ਼ਬਰ ਨਿੱਘੀ ਵਿਖੇ ਸੰਤ ਬਾਬਾ ਮੌਜੀ ਸਾਧ ਦੀ ਬਰਸੀ ’ਤੇ ਸ੍ਰੀਮਦ ਭਾਗਵਤ ਕਥਾ ਦਾ ਆਰੰਭ
Ad Position 24