13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਚੌਧਰੀ ਵਿਦਿਆ ਸਾਗਰ ਦਾ ਪਿੰਡ ਚਾਹਲਾ ਵਿਖੇ ਹੋਇਆ ਸਸਕਾਰ

ਕਾਠਗੜ੍ਹ/ਰੱਤੇਵਾਲ, 13 ਅਕਤੂਬਰ (ਪ. ਪ.)

Ad Position 21
No active advertisement
ਅਜੀਤ ਡੈਸਕ 14-10-2026
ਕਾਠਗੜ੍ਹ/ਰੱਤੇਵਾਲ, 13 ਅਕਤੂਬਰ (ਪ. ਪ.)-ਪਿੰਡ ਚਾਹਲਾਂ ਦੇ ਸਾਬਕਾ ਸਰਪੰਚ ਚੌਧਰੀ ਵਿੱਦਿਆ ਸਾਗਰ ਵਿਪਾਰੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਮਦਨ ਲਾਲ ਵਿਪਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆ ਸਾਗਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿੰਦੇ ਸਨ ਪਰ ਅੱਜ ਸਵੇਰੇ ਤੜਕਸਾਰ ਉਨ੍ਹਾਂ ਦੀ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ਨਾਲ ਉਨ੍ਹਾਂ ਨੂੰ ਹਾਰਟ ਅਟੈਕ ਆਉਣ ਕਰਕੇ ਉਹ ਅਕਾਲ ਚਲਾਣਾ ਕਰ ਗਏ। ਪਿੰਡ ਚਾਹਲਾਂ ਵਿਚ ਉਨ੍ਹਾਂ ਦਾ ਸਸਕਾਰ ਕੀਤਾ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ, ਮਿੱਤਰ ਦੋਸਤ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਸ਼ਾਮਿਲ ਹੋਏ। ਇਸ ਮੌਕੇ ਰਾਮ ਲਾਲ ਸਾਬਕਾ ਸਰਪੰਚ, ਪ੍ਰੇਮ ਚੰਦ ਚੇਚੀ, ਅਮਰ ਚੰਦ, ਧਰਮਵੀਰ ਚੇਚੀ, ਸੁਰਜੀਤ ਕੋਹਲੀ ਸਾਬਕਾ ਸਰਪੰਚ ਅਕਾਲੀ ਆਗੂ, ਰਣਵੀਰ ਚੇਚੀ ਮਾਲੇਵਾਲ ਕੋਹਲੀ, ਜਸਪਾਲ ਆਦੋਆਣਾ, ਸਿਮਰਨ ਖੀਵੇਵਾਲ, ਵਿਜੇ ਕੁਮਾਰ ਨਾਭਾ, ਚੌਧਰੀ ਭਗਤ ਰਾਮ ਨਾਭਾ, ਦਵਿੰਦਰ ਭਾਟੀਆ ਆਦੋਆਣਾ, ਧਰਮ ਪਾਲ ਚੇਚੀ, ਕਾਬਲ ਸਿੰਘ ਚੇਚੀ, ਚੌਧਰੀ ਗੁਰਦੇਵ ਵਿਪਾਰੀ, ਠੇਕੇਦਾਰ ਪਰਵੀਨ ਚੇਚੀ, ਰਾਧੇ ਸ਼ਾਮ, ਦੁਰਗਾ ਦਾਸ ਬਜਾੜ, ਸੁਖਦੇਵ ਬਾਗੜੀ ਜੋਗੇ ਵਾਲ, ਨੰਬਰਦਾਰ ਹਨੀ ਜੋਗੇਵਾਲ, ਸੋਮ ਨਾਥ ਪਟਵਾਰੀ, ਲਾਲ ਚੰਦ ਸਬ ਇੰਸਪੈਕਟਰ ਰਿਟਾਇਰਡ, ਹੇਮੰਤ ਚੇਚੀ ਪੰਜਾਬ ਪੁਲਿਸ, ਹਰਮੇਸ਼ ਚੌਹਾਨ, ਮਹਿੰਦਰ ਪਾਲ ਚੌਹਾਨ, ਸੁਰਿੰਦਰ ਪਾਲ ਚੌਹਾਨ ਭਰਥਲਾ, ਇੰਦਰ ਪਾਲ, ਦੇਬਾ ਬਾਗੋਵਾਲ, ‘ਆਪ’ ਆਗੂ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ, ਗੁਰਪ੍ਰੀਤ ਸਿੰਘ ਗੋਪੀ ਚੇਅਰਮੈਨ ਸੈਣੀ ਸਮਾਜ, ਮੈਹਰ ਸ਼ਾਮ ਕਟਾਰੀਆ, ਪਿੰਡ ਵਾਸੀ, ਸਾਬਕਾ ਸਰਪੰਚ ਮੋਹਣ ਲਾਲ ਭੂੰਬਲਾ, ਪ੍ਰੇਮ ਚੰਦ ਭੂੰਬਲਾ, ਚਮਨ ਲਾਲ ਬਾਗੜੀ, ਬਿੰਦਰ ਭੂੰਬਲਾ, ਰਜਿੰਦਰ ਭੂੰਬਲਾ, ਸੁਭਾਸ਼ ਭੂੰਬਲਾ, ਜਗਨ ਭੂੰਬਲਾ, ਇੰਦਰਜੀਤ ਵਿਪਾਰੀ, ਜਸਪਾਲ ਵਿਪਾਰੀ, ਵਿਜੇ ਵਿਪਾਰੀ, ਮਹਾਂਵੀਰ ਵਿਪਾਰੀ, ਸ਼ਾਮ ਲਾਲ ਵਿਪਾਰੀ, ਬਲਵੀਰ ਬਾਗੜੀ, ਬਲਵੰਤ ਰਾਏ ਖੇਪੜ, ਨੰਬਰਦਾਰ ਹਰਦੇਵ ਸਿੰਘ, ਨਿਰਮਲ ਸਿੰਘ ਸਾਬਕਾ ਪੰਚ ਤੇ ਹੋਰ ਪਿੰਡ ਵਾਸੀ ਹਾਜ਼ਰ ਰਹੇ। ਅਖੀਰ ਵਿਚ ਗੁਰਪ੍ਰੀਤ ਭੂੰਬਲਾ, ਨਰਿੰਦਰ ਭੂੰਬਲਾ ਅਤੇ ਗੁਰਮੇਲ ਭੂੰਬਲਾ ਨੇ ਆਏ ਰਿਸ਼ਤੇਦਾਰਾਂ ਤੇ ਰਾਜਨੀਤਕ ਆਗੂਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪਿੰਡਾਂ ਅੰਦਰ ਸਰਗਰਮੀਆਂ ਤੇਜ਼ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਭਾਰਤ ਹਸਪਤਾਲ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦੀ ਅਚਨਚੇਤ ਜਾਂਚ
Ad Position 24