13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਵੀਂ ਪੀੜ੍ਹੀ ਨੂੰ ਸੰਸਕਾਰਾਂ ਨਾਲ ਜੋੜਨ ਲਈ ਮੋਬਾਈਲ ਦੀ ਥਾਂ ਕਿਤਾਬ ਫੜਾਓ-ਇੰਜ ਜਸਵੀਰ ਮੋਰੋਂ

ਬੰਗਾ, 13 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ ਮੁੱਖ ਦਫਤਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਸਤਕ ਸੱਭਿਆਚਾਰ ਸਿਰਜਣ ਦੇ ਉਦੇਸ਼ ਨਾਲ ਨਿਰੰਤਰ ਯਤਨਸ਼ੀਲ ਹੈ। ਪੰਜਾਬ ਦੀ ਇਕੋ ਇਕ ਸੰਸਥਾ ਜੋ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਉਣ ਦਾ ਸ਼ਲਾਘਾਯੋਗ ਉੱਦਮ ਕਰ ਰਹੀ ਹੈ।

Ad Position 21
No active advertisement
ਮਜ਼ਦੂਰ ਗੱਡੀ ਵਿਚ ਝੋਨੇ ਦੀ ਲਦਾਈ ਕਰਨ ਸਮੇਂ ਨਾਲ ਕਿਸਾਨ ਆਗੂ ਜਗਜੀਤ ਸਿੰਘ ਗੱਲਬਾਤ ਕਰਦੇ ਹੋਏ। 14-10-2026
ਬੰਗਾ, 13 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ ਮੁੱਖ ਦਫਤਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਸਤਕ ਸੱਭਿਆਚਾਰ ਸਿਰਜਣ ਦੇ ਉਦੇਸ਼ ਨਾਲ ਨਿਰੰਤਰ ਯਤਨਸ਼ੀਲ ਹੈ। ਪੰਜਾਬ ਦੀ ਇਕੋ ਇਕ ਸੰਸਥਾ ਜੋ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਉਣ ਦਾ ਸ਼ਲਾਘਾਯੋਗ ਉੱਦਮ ਕਰ ਰਹੀ ਹੈ। ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵਲੋਂ ਡਾ: ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ, ਜਿਸ ਵਾਸਤੇ ਵਿਵੇਕ ਵਿਕਾਸ ਲਹਿਰ ਵਲੋਂ 25 ਕਿਤਾਬਾਂ ਭੇਟ ਕੀਤੀਆਂ ਗਈਆਂ। ਜਾਣਕਾਰੀ ਸਾਂਝੀ ਕਰਦਿਆਂ ਇੰਜ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸੰਸਕਾਰ ਦੇਣੇ ਹਨ ਤਾਂ ਮੋਬਾਈਲ ਦੀ ਥਾਂ ਕਿਤਾਬ ਫੜਾਓ। ਕਿਤਾਬਾਂ ਅੱਖਾਂ ਨਹੀਂ, ਨਜ਼ਰ ਦਿੰਦੀਆਂ ਹਨ। ਕਿਤਾਬਾਂ ਪੜ੍ਹਨ ਵਾਲਾ ਕਈ ਜ਼ਿੰਦਗੀਆਂ ਜਿਉਂਦਾ ਹੈ। ਮਹਾਨ ਲੋਕਾਂ ਦੇ ਜੀਵਨ ਪੜ੍ਹ ਕੇ ਸਾਰਥਿਕ ਜੀਵਨ ਜੀਉਣ ਦੀ ਪ੍ਰੇਰਨਾ ਮਿਲਦੀ ਹੈ। ਲਾਇਬ੍ਰੇਰੀ ਵਾਸਤੇ ਪੁਸਤਕਾਂ ਭੇਟ ਕਰਨ ਮੌਕੇ ਮਦਨ ਲਾਲ ਜਨਾਗਲ, ਹਰਨੇਕ ਸਿੰਘ ਦੇਵਪੁਰੀ, ਹਰਨਾਮ ਸਿੰਘ ਡੱਲਾ, ਦਰਸ਼ਨ ਸਿੰਘ ਬਾਜਵਾ, ਕੁਲਵੰਤ ਕੋਟਲੀ, ਅਰਸ਼ਦੀਪ, ਚਮਨ ਲਾਲ ਚਣਕੋਆ, ਨਿਰਵੈਰ ਕੌਰ, ਸ਼ਮਸ਼ੇਰ ਸਿੰਘ ਸ਼ੇਰਪੁਰੀ, ਮੇਵਾ ਸਿੰਘ ਪੁਰਖਾਲੀ, ਕਿਰਪਾਲ ਸਿੰਘ, ਪ੍ਰਿੰਸੀਪਲ ਹਰਚਰਨ ਸਿੰਘ, ਜੰਗ ਸਿੰਘ, ਆਰ. ਐੱਸ. ਮੱਲ, ਸੱਜਨ ਸਿੰਘ, ਪਾਲ ਸਿੰਘ ਘੇੜਾ ਅਤੇ ਚਰਨ ਸਿੰਘ ਕੰਗ, ਨੇਤਰ ਸਿੰਘ ਮੁੱਤੋਂ, ਪ੍ਰਿੰ: ਚਰਨ ਸਿੰਘ, ਲੈਕ: ਜਸਵਿੰਦਰ ਕੌਰ, ਮੋਹਣ ਲਾਲ ਰਾਹੀ, ਕਾਮਰੇਡ ਯੋਗ ਰਾਜ, ਰਾਮ ਕਿਸ਼ਨ ਧੁਨਕੀਆ, ਲੇਖਕ ਸਰੂਪ ਸਿਆਲਵੀ, ਗੁਰਮੇਲ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਬਡਾਲਾ, ਸੁਖਵਿੰਦਰ ਸਿੰਘ, ਕਮਲਜੀਤ ਕੌਰ, ਕੁਲਬੀਰ ਕੌਰ, ਵਨੀਤਾ, ਯੱਸਵੀ, ਰਮੇਸ਼ ਕੁਮਾਰੀ, ਤੇਜਿੰਦਰ ਕੌਰ, ਰਾਜਵਿੰਦਰ ਕੌਰ, ਜਸਪਾਲ ਕੌਰ, ਦਲਜੀਤ ਕੌਰ, ਜਸਪਾਲ ਸਿੰਘ ਆਦਿ ਹਾਜ਼ਰ ਰਹੇ। ਹਰਨੇਕ ਸਿੰਘ ਦੇਵਪੁਰੀ ਨੇ ਸੰਸਥਾ ਦੇ ਇਸ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਰੇ ਮਹਿਮਾਨਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਾ. ਬਿੱਟੂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ-ਸਰਕਲ ਪ੍ਰਧਾਨ ਮੰਢਾਲੀ ਤੇ ਚੱਕਮੰਡੇਰ ਅਗਲੀ ਖ਼ਬਰ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਨਵਾਂਸ਼ਹਿਰ ਵਿਖੇ ਮੁਜ਼ਾਹਰਾ 17 ਨੂੰ
Ad Position 24