14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਡਾ. ਅੰਬੇਡਕਰ ਭਵਨ ਸੂੰਢ ਵਿਖੇ ਦਾਨੀ ਸੱਜਣਾਂ ਦਾ ਸਨਮਾਨ

ਕਟਾਰੀਆਂ, 13 ਅਕਤੂਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਨੂੰ ਬੱਚਿਆਂ ਦੀ ਬਿਹਤਰੀ ਵਾਸਤੇ ਸਮਾਜ ਸੇਵੀ ਮਹਿੰਦਰ ਭੱਟੀ, ਰੇਸ਼ਮ ਭੱਟੀ ਤੇ ਸਮਾਜ ਸੇਵੀ ਗੁਰਚਰਨ ਭੱਟੀ ਆਦਿ ਦਾਨੀ ਸੱਜਣਾਂ ਵਲੋਂ ਡਾ.

Ad Position 21
No active advertisement
ਅਜੀਤ ਡੈਸਕ 14-10-2026
ਕਟਾਰੀਆਂ, 13 ਅਕਤੂਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਨੂੰ ਬੱਚਿਆਂ ਦੀ ਬਿਹਤਰੀ ਵਾਸਤੇ ਸਮਾਜ ਸੇਵੀ ਮਹਿੰਦਰ ਭੱਟੀ, ਰੇਸ਼ਮ ਭੱਟੀ ਤੇ ਸਮਾਜ ਸੇਵੀ ਗੁਰਚਰਨ ਭੱਟੀ ਆਦਿ ਦਾਨੀ ਸੱਜਣਾਂ ਵਲੋਂ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਸਕੂਲ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਰਾਮ ਭੱਟੀ ਫਗਵਾੜਾ ਤੇ ਸਕੂਲ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ ਗਈ। ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੀਰਾਂ ਵਾਂਗ ਹੋਰ ਵੀ ਅਨੇਕਾਂ ਹੀ ਡਾ. ਅੰਬੇਡਕਰ ਦੇ ਪੈਰੋਕਾਰਾਂ ਵਲੋਂ ਸਮੇਂ- ਸਮੇਂ ਸਕੂਲ ਦੀ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ। ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਤੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਵਲੋਂ ਦਾਨੀ ਵੀਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਪ ਪ੍ਰਿੰਸੀਪਲ ਮੈਡਮ ਅੰਜਲੀ, ਮਨਜੋਤ ਲੌਂਗੀਆ, ਕਸ਼ਮੀਰੀ ਲਾਲ ਝੱਲੀ, ਕੋਮਲ ਸਿੰਘ ਨਕੋਦਰ, ਜੀਨਤ, ਭੁਪਿੰਦਰ ਕੌਰ, ਰੇਸ਼ਮ ਭੱਟੀ , ਹਰਬਲਾਸ ਬਸਰਾ, ਰੁਪਿੰਦਰਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਂ ਦੇ ਭਜਨਾਂ ’ਤੇ ਝੂੰਮੇ ਸ਼ਰਧਾਲੂ, ਸਿੱਧ ਪੀਠ ਮੰਦਰ ਵਿਚ ਨਵਰਾਤਰੀ ਜਾਗਰਣ ਲੜੀ ਦੀ ਸ਼ੁਰੂਆਤ ਅਗਲੀ ਖ਼ਬਰ ਮਕਸੂਦਪੁਰ- ਸੂੰਢ ਦੀ ਦਾਣਾ ਮੰਡੀ ’ਚ ਖਰੀਦ ਦਾ ਕੰਮ ਜ਼ੋਰਾਂ ’ਤੇ-ਜਗਜੀਤ ਸਿੰਘ ਬਲਾਕੀਪੁਰ
Ad Position 24