18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਰਨਵੀਰ ਕਟਾਰੀਆ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ-ਰੀਠੂ

ਬਲਾਚੌਰ, 17 ਅਕਤੂਬਰ (ਨਰੇਸ਼ ਧੌਲ)-‘ਆਪ’ ਹਾਈਕਮਾਂਡ ਵਲੋਂ ਨੌਜਵਾਨ ਯੂਥ ਆਗੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਚੌਧਰੀ ਕਰਨਵੀਰ ਕਟਾਰੀਆ ਨੂੰ ‘ਆਪ’ ਦੇ ਪੰਜਾਬ ਯੂਥ ਵਿੰਗ ਦਾ ਸਟੇਟ ਜੁਆਇੰਟ ਸਕੱਤਰ ਬਣਾਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਪ੍ਰਗਟਾਵਾ ਸੀਨੀਅਰ ‘ਆਪ’ ਆਗੂ ਚੌਧਰੀ ਪਵਨ ਕੁਮਾਰ ਰੀਠੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ।

Ad Position 21
No active advertisement
ਅਜੀਤ ਡੈਸਕ 18-10-2026
ਬਲਾਚੌਰ, 17 ਅਕਤੂਬਰ (ਨਰੇਸ਼ ਧੌਲ)-‘ਆਪ’ ਹਾਈਕਮਾਂਡ ਵਲੋਂ ਨੌਜਵਾਨ ਯੂਥ ਆਗੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਚੌਧਰੀ ਕਰਨਵੀਰ ਕਟਾਰੀਆ ਨੂੰ ‘ਆਪ’ ਦੇ ਪੰਜਾਬ ਯੂਥ ਵਿੰਗ ਦਾ ਸਟੇਟ ਜੁਆਇੰਟ ਸਕੱਤਰ ਬਣਾਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਪ੍ਰਗਟਾਵਾ ਸੀਨੀਅਰ ‘ਆਪ’ ਆਗੂ ਚੌਧਰੀ ਪਵਨ ਕੁਮਾਰ ਰੀਠੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਪਾਰਟੀ ਹਾਈਕਮਾਨ ਮੁੱਖ ਮੰਤਰੀ ਭਗਵੰਤ ਮਾਨ, ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਆਗੂ ਚੌਧਰੀ ਕਨਵੀਰ ਕਟਾਰੀਆ ਦੀ ਨਿਯੁਕਤੀ ਨਾਲ ਪਾਰਟੀ ਦੇ ਨੌਜਵਾਨ ਕੇਡਰ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਜੋ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੂਰੀ ਤਰਾਂ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਚੌਧਰੀ ਕਰਨਵੀਰ ਕਟਾਰੀਆ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਹੋਇਆਂ ਇਹ ਆਸ ਪ੍ਰਗਟਾਈ ਕਿ ਉਹ ਇਸ ਜ਼ਿੰਮੇਵਾਰੀ ਮਿਲਣ ’ਤੇ ਪਹਿਲਾਂ ਨਾਲੋਂ ਵੀ ਪਾਰਟੀ ਪ੍ਰਤੀ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣਗੇ। ਇਸ ਮੌਕੇ ਸੁਰੇਸ਼ ਰਾਣਾ, ਕਮਲ ਕੁਮਾਰ ਕੁੱਕੜਸੂਹਾ, ਸਤਨਾਮ ਸਰਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਟੌਂਸਾ ਵਿਖੇ ਭੁਪਿੰਦਰਾ ਮੈਡੀਕਲ ਸਟੋਰ ’ਚੋਂ ਸ਼ਟਰ ਤੋੜ ਕੇ 72 ਹਜ਼ਾਰ ਰੁਪਏ ਨਕਦੀ ਚੋਰੀ
Ad Position 24