18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਕੇਸ਼ ਪੰਡਤ ਥੋਪੀਆ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਬਲਾਚੌਰ, 17 ਅਕਤੂਬਰ (ਨਰੇਸ਼ ਧੌਲ)-ਸਵ: ਪੰਡਤ ਤਿਲਕ ਰਾਜ ਦੇ ਹੋਣਹਾਰ ਸਪੁੱਤਰ ਹਰ ਦਿਲ ਅਜੀਜ਼ ਪੰਡਤ ਰਾਕੇਸ਼ ਕੁਮਾਰ ਥੋਪੀਆ ਅਚਾਨਕ ਹੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਥੋਪੀਆ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਹੀ ਸੇਜਲ ਅੱਖੀਆਂ ਦੀ ਹਾਜ਼ਰੀ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 18-10-2026
ਬਲਾਚੌਰ, 17 ਅਕਤੂਬਰ (ਨਰੇਸ਼ ਧੌਲ)-ਸਵ: ਪੰਡਤ ਤਿਲਕ ਰਾਜ ਦੇ ਹੋਣਹਾਰ ਸਪੁੱਤਰ ਹਰ ਦਿਲ ਅਜੀਜ਼ ਪੰਡਤ ਰਾਕੇਸ਼ ਕੁਮਾਰ ਥੋਪੀਆ ਅਚਾਨਕ ਹੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਥੋਪੀਆ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਹੀ ਸੇਜਲ ਅੱਖੀਆਂ ਦੀ ਹਾਜ਼ਰੀ ਦੌਰਾਨ ਕੀਤਾ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਗਰ ਸ਼ਰਮਾ ਤੇ ਪਰਿਵਾਰਕ ਮੈਂਬਰਾਂ ਵਲੋਂ ਵਿਖਾਈ ਗਈ। ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਪੰਡਤ ਰਾਕੇਸ਼ ਕੁਮਾਰ ਦੇ ਅਚਾਨਕ ਬੇਵਕਤ ਅਕਾਲ ਚਲਾਣੇ ਨਾਲ ਜਿਥੇ ਸਮੁੱਚਾ ਇਲਾਕਾ ਇਕ ਸੂਝਵਾਨ ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ ਉਥੇ ਪਰਿਵਾਰ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਬਿੱਲੂ ਪੰਡਤ, ਰਾਮ ਪਾਲ ਪੰਡਤ, ਅਸ਼ੂ ਪੰਡਤ, ਵਿੱਕੀ ਪੰਡਤ, ਕਾਕਾ ਪੰਡਤ, ਅਵਨੀਤ ਪੰਡਤ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਭਾਜਪਾ ਜ਼ਿਲ੍ਹਾ ਪ੍ਰਧਾਨ, ਚੌਧਰੀ ਸੰਦੀਪ ਭਾਟੀਆ ਸੋਨੂੰ ਆਦੋਆਣਾ ਮੀਤ ਪ੍ਰਧਾਨ ਪੰਜਾਬ ਭਾਜਪਾ, ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਵਿੱਕੀ ਕਾਠਗੜ੍ਹ, ਸਰਪੰਚ ਅਮਿਤ ਕੁਮਾਰ ਸੇਠੀ, ਚੌਧਰੀ ਸੋਮ ਨਾਥ ਬਜਾੜ, ਸਾਬਕਾ ਸਰਪੰਚ ਰਾਮ ਸਰੂਪ ਬਜਾੜ, ਪਵਨ ਠੇਕੇਦਾਰ ਮੱਖੂ, ਵਿਜੇ ਇੰਸਪੈਕਟਰ, ਰਮੇਸ਼ ਠੇਕੇਦਾਰ ਸ਼ਾਹਕੋਟ, ਠੇਕੇਦਾਰ ਰਾਮ ਬਿਲਾਸ ਕਸਾਣਾ, ਸਿਰੀ ਰਾਮ ਬਾਜਵਾ, ਅਜੇ ਮਾਸਟਰ, ਪਾਲ ਮਾਸਟਰ, ਸ਼ਿੰਦਰ ਲਾਲਾ, ਬਨਾਰਸੀ ਦੇਦੜ, ਹਰਬਿਲਾਸ ਬਿੱਲੂ, ਮੋਹਣ ਲਾਲ ਬਜਾੜ, ਬੱਲੀ ਪੰਚ, ਸੁੱਚਾ ਪੰਚ, ਨਰਿੰਦਰ ਥਾਣੇਦਾਰ, ਪ੍ਰੇਮ ਚੰਦ ਥਾਣੇਦਾਰ, ਘੋਲਾ ਚੌਧਰੀ, ਮਨੀ ਚੌਧਰੀ, ਡਾਕਟਰ ਨੀਰਜ ਬਜਾੜ, ਕਾਲਾ ਚੌਧਰੀ, ਬੱਬੂ ਚੌਧਰੀ ਤੋਂ ਇਲਾਵਾ ਸਮੂਹ ਰਿਸ਼ਤੇਦਾਰ, ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਅੱਜ ਹੋਣਗੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਸਟੱਡੀ ਵੀਜ਼ਾ ਮਾਹਿਰ ਅਵਤਾਰ ਸਿੰਘ ਅਰੋੜਾ ਕੱਲ੍ਹ ਤੋਂ ਵਿਦਿਆਰਥੀਆਂ ਨੂੰ ਮਿਲਣਗੇ
Ad Position 24