18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜੱਸੋਮਜਾਰਾ ਤੋਂ ਮੁਨਿੰਆਂ ਸੰਪਰਕ ਸੜਕ ਦੀ ਮੁੱਖ ਲੋੜ-ਨੰਬਰਦਾਰ ਧਰਮ ਸਿੰਘ

ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਜੱਸੋਮਜਾਰਾ ਤੋਂ ਮੁੰਨਿਆ ਤੱਕ 2. 25 ਕਿਲੋਮੀਟਰ ਬਣਨ ਵਾਲੀ ਸੜਕ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਡਾ.

Ad Position 21
No active advertisement
ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਜੱਸੋਮਜਾਰਾ ਤੋਂ ਮੁੰਨਿਆ ਤੱਕ 2.25 ਕਿਲੋਮੀਟਰ ਬਣਨ ਵਾਲੀ ਸੜਕ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਕੀਤਾ। ਇਸ ਦੀ ਬਹੁਤ ਵੱਡੀ ਲੋੜ ਸੀ। ਇਹ ਪ੍ਰਗਟਾਵਾ ਨੰਬਰਦਾਰ ਧਰਮ ਸਿੰਘ ਜੱਸੋਮਜਾਰਾ ਨੇ ਕਰਦਿਆਂ ਕਿਹਾ ਕਿ ਇਹ ਸੜਕ ਬਣਨ ਨਾਲ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ, ਜਿਸ ਲਈ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵਧਾਈ ਦੇ ਪਾਤਰ ਹਨ। ਇਸ ਮੌਕੇ ਨੰਬਰਦਾਰ ਧਰਮ ਸਿੰਘ, ਸੇਵਾ ਸਿੰਘ, ਸਤਪਾਲ ਪੰਚ, ਮੁਹੰਮਦ ਰਫੀਕ, ਬਲਰਾਜ ਸਿੰਘ ਅਟਵਾਲ, ਗੁਰਿੰਦਰ ਸਿੰਘ ਅਟਵਾਲ, ਜੋਗਿੰਦਰ ਰਾਮ ਸਾਬਕਾ ਪੰਚ, ਸੰਨੀ ਕੁਮਾਰ, ਗੋਪੀ, ਸ਼ਮਸ਼ੇਰ ਸਿੰਘ, ਚਰਨਜੀਤ ਸਿੰਘ, ਬਲਜੀਤ ਸਿੰਘ, ਕਰਮਜੀਤ ਸਿੰਘ, ਬਲਿਹਾਰ ਸਿੰਘ, ਸੋਨੂੰ ਆਦਿ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਹੜਮਜਾਰਾ ਵਿਖੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਜਿੱਤਣ ’ਤੇ ਡਾ. ਵਿਧੀ ਭੱਲਾ ਦਾ ਸਨਮਾਨ
Ad Position 24