18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਾਹੜਮਜਾਰਾ ਵਿਖੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ

ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਬਾਹੜਮਜਾਰਾ ਵਿਖੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵੈਲਫੇਅਰ ਕਮੇਟੀ ਵਲੋਂ ਐਨ. ਆਰ.

Ad Position 21
No active advertisement
ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਬਾਹੜਮਜਾਰਾ ਵਿਖੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵੈਲਫੇਅਰ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀਆਂ ਤੇ ਪਿੰਡ ਬਾਹੜਮਜਾਰਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ 23ਵਾਂ ਵਿਸ਼ਾਲ ਭਗਵਤੀ ਜਾਗਰਣ 19 ਅਕਤੂਬਰ ਨੂੰ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਬਾਹੜਮਜਾਰਾ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਗਰਣ ਵਿਚ ਯੂਸੁਫ਼ ਖਾਨ, ਨਿਰਮਲਜੀਤ, ਸੋਨੂੰ ਜੰਡਿਆਲੀ, ਅਨਿਲ ਸ਼ਰਮਾ (ਤਾਰਾ ਰਾਣੀ ਕਥਾ), ਮਨਦੀਪ ਮਹਾਂਦੇਵ ਆਦਿ ਭਜਨ ਗਾਇਕ ਪਾਰਟੀਆਂ ਪਹੁੰਚ ਕੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੱਦੇ ਹੋਏ ਕਲਾਕਾਰਾਂ ਨੂੰ ਹੀ ਸਮਾਂ ਦਿੱਤਾ ਜਾਵੇਗਾ ਅਤੇ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਸੋਹਨਪਾਲ, ਬਲਵੀਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਸੈਕਟਰੀ, ਇਕਬਾਲ ਸਿੰਘ ਵਾਈਸ ਪ੍ਰਧਾਨ, ਹਰਜੀਤ ਸਿੰਘ ਹੀਰਾ ਖਜ਼ਾਨਚੀ, ਪਰਮਜੀਤ ਸਿੰਘ ਲੰਗਰ ਪ੍ਰਧਾਨ, ਸੁਖਵਿੰਦਰ ਸਿੰਘ ਲੰਗਰ ਵਾਈਸ ਪ੍ਰਧਾਨ, ਅਜੇ ਰੋਹਿਤ ਸੇਵਾਦਾਰ ਤੇ ਸਮੂਹ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਚੜ੍ਹਦੀਕਲਾ ਨਾਲ ਸੰਪੂਰਨ ਹੋਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਜੱਸੋਮਜਾਰਾ ਤੋਂ ਮੁਨਿੰਆਂ ਸੰਪਰਕ ਸੜਕ ਦੀ ਮੁੱਖ ਲੋੜ-ਨੰਬਰਦਾਰ ਧਰਮ ਸਿੰਘ
Ad Position 24