20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੰਗ ਪੱਤਰ ਵਿਧਾਇਕ ਡਾ. ਸੁੱਖੀ ਦੇ ਦਫਤਰ ਦੇ ਬਾਹਰ ਚਿਪਕਾਇਆ

ਬੰਗਾ, 19 ਅਕਤੂਬਰ (ਧਰਮਵੀਰ ਪਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਵਿਧਾਨ ਸਭਾ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਦਫ਼ਤਰ ਬਾਹਰ ਇਕ ਮੰਗ-ਪੱਤਰ ਚਿਪਕਾਇਆ।

Ad Position 21
No active advertisement
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੰਗ-ਪੱਤਰ ਵਿਧਾਇਕ ਡਾ. ਸੁੱਖੀ ਦੇ ਦਫਤਰ ਦੇ ਬਾਹਰ ਚਿਪਕਾਉਣ ਮੌਕੇ ਮਨਜੀਤ ਸਿੰਘ ਭੰਗਲ ਤੇ ਹੋਰ। ਤਸਵੀਰ : ਧਰਮਵੀਰ ਪਾਲ 20-10-2026
ਬੰਗਾ, 19 ਅਕਤੂਬਰ (ਧਰਮਵੀਰ ਪਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਵਿਧਾਨ ਸਭਾ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਦਫ਼ਤਰ ਬਾਹਰ ਇਕ ਮੰਗ-ਪੱਤਰ ਚਿਪਕਾਇਆ। ਮੰਗ-ਪੱਤਰ ਚਿਪਕਾਉਣ ਸਮੇਂ ਸ. ਮਨਜੀਤ ਸਿੰਘ ਭੰਗਲ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਬੰਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ, ਐਕਸ਼ਨ ਕਮੇਟੀ ਮਾਨਸਾ ਤੇ ਸਮੂਹ ਪਾਰਟੀਆਂ ਅਤੇ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਉਲੀਕਿਆ ਸੀ ਕਿ ਪੰਜਾਬ ਸਰਕਾਰ ਦੇ ਸਾਰੇ ਵਿਧਾਇਕਾਂ ਦੇ ਘਰਾਂ ਜਾਂ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਕ ਮੰਗ-ਪੱਤਰ ਜਿਸ ਨੂੰ ਉਹ ਲਾਹਨਤ ਪੱਤਰ ਦਾ ਨਾਂਅ ਵੀ ਦਿੰਦੇ ਹਨ ਹਰ ਇਕ ਵਿਧਾਇਕ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਸੁੱਖਵਿੰਦਰ ਸੁੱਖੀ ਨਾ ਮਿਲਣ ਕਾਰਨ ਇਹ ਮੰਗ-ਪੱਤਰ ਜਿਸ ਨੂੰ ਲਾਹਨਤੀ ਪੱਤਰ ਦਾ ਨਾਂਅ ਦਿੱਤਾ ਗਿਆ ਉਨ੍ਹਾਂ ਦੇ ਆਫਿਸ ਦੇ ਬਾਹਰ ਚਿਪਕਾਇਆ। ਇਸ ਮੌਕੇ ਸ. ਭੰਗਲ ਨੇ ਕਿਹਾ ਕਿ ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇਕ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਗਿਆ ਸੀ, ਤੇ ਸਾਰੀ ਘਟਨਾ ਫੇਸਬੁੱਕ ਲਾਈਵ ਰਾਹੀਂ ਪੂਰੇ ਪੰਜਾਬ ਨੇ ਆਪਣੀਆਂ ਅੱਖਾਂ ਨਾਲ ਵੇਖੀ। ਉਹਨਾਂ ਕਿਹਾ ਕਿ ਇਹ ਕੋਈ ਸਧਾਰਨ ਕਤਲ ਨਹੀਂ, ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿੱਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜੁਬਾਨ ਬੰਦੀ ਹੈ। ਮਨਜੀਤ ਸਿੰਘ ਭੰਗਲ ਨੇ ਐਕਸ਼ਨ ਕਮੇਟੀ ਦੀਆਂ 6 ਮੰਗਾਂ ਬਾਰੇ ਚਰਚਾ ਕੀਤੀ। ਇਸ ਮੌਕੇ ਮਨਜੀਤ ਸਿੰਘ ਭੰਗਲ, ਪਰਮਜੀਤ ਸਿੰਘ ਖਮਾਚੋਂ, ਨਿਰਮਲ ਸਿੰਘ ਦਿਓਲ, ਅਮਨਪ੍ਰੀਤ ਸਿੰਘ ਅਨੋਖਰਵਾਲ, ਸੰਦੀਪ ਸਿੰਘ ਲਾਲੀ ਸਰਪੰਚ, ਪ੍ਰਭਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਨਜਵਿੰਦਰ ਸਿੰਘ ਭੰਗਲ, ਜੀ.ਪੀ.ਐਸ. ਲੰਗੇਰੀ, ਗੁਰਵਿੰਦਰ ਸਿੰਘ, ਹਰਜੀਤ ਕੁਮਾਰ, ਕਪੂਰ ਸਿੰਘ, ਮੰਗਤ ਰਾਮ ਮੂਸਾਪੁਰ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਮਾਮਲੇ ਵਿਚ ਬਲਾਚੌਰ ਵਿਖੇ ਵਿਧਾਇਕਾ ਦੇ ਘਰ ਅੱਗੇ ਲੱਗਾ ਧਰਨਾ ਅਗਲੀ ਖ਼ਬਰ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਵਿਧਾਇਕਾ ਸੰਤੋਸ਼ ਕਟਾਰੀਆ
Ad Position 24