ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਮਾਮਲੇ ਵਿਚ ਬਲਾਚੌਰ ਵਿਖੇ ਵਿਧਾਇਕਾ ਦੇ ਘਰ ਅੱਗੇ ਲੱਗਾ ਧਰਨਾ
ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਐਂਟੀ ਡਰੱਗ ਟਾਸਕ ਫੌਰਸ ਦੇ ਨਿਧੱੜਕ ਆਗੂ ਭਾਈ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਇਨਸਾਫ ਲੈਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਦੇ ਸੱਦੇ ਦੇ ਮੱਦੇਨਜਰ ਸਿੱਖ ਜੱਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ਾਮਿਲ ਹੈ, ਦੇ ਕਾਰਕੁੰਨਾਂ ਵਲੋਂ ਬਲਾਚੌਰ-ਗੜਸ਼ੰਕਰ ਰੋਡ ਸਥਿਤ ਸਿਆਣਾ ਵਿਖੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੇ ਘਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ਼ ਜੰਮ ਕੇ ਨਆਰੇਬਾਜ਼ੀ ਕੀਤੀ ਅਤੇ ਜਮੀਰ ਜਗਾਉਣ ਦੇ ਉਦੇਸ਼ ਨਾਲ ਕੰਧ ‘ਤੇ ਲਾਹਨਤੀ ਪੱਤਰ ਤੇ ਫਲੈਕਸ ਲਗਾਈ ਗਈ। ਇਸ ਮੌਕੇ ਵੱਖ - ਵੱਖ ਬੁਲਾਰਿਆਂ ਜਿਨ੍ਹਾਂ ਵਿਚ ਐਡਵੋਕੇਟ ਪ੍ਰਵੇਸ਼ ਖੋਸਲਾ, ਸਤਪਾਲ ਸਿੰਘ ਖਾਲਸਾ, ਅਮਰਜੀਤ ਸਿੰਘ ਮੰਢਿਆਣੀ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਖਾਲਸਾ, ਲਖਬੀਰ ਸਿੰਘ, ਭਾਈ ਗੁਲਾਬ ਸਿੰਘ ਸੁੱਧਾ ਮਾਜਰਾ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਖਾਸ ਕਰਕੇ ਨਸ਼ਿਆਂ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ।
ਬ
ਬਲਾਚੌਰ ਵਿਖੇ ਹਲਕਾ ਵਿਧਾਇਕਾ ਦੇ ਪੁੱਤਰ ਕਰਨ ਕਟਾਰੀਆ ਨੂੰ ਲਾਹਨਤ ਪੱਤਰ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ। ਤਸਵੀਰ : ਦੀਦਾਰ ਸਿੰਘ ਬਲਾਚੌਰੀਆ
20-10-2026
ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਐਂਟੀ ਡਰੱਗ ਟਾਸਕ ਫੌਰਸ ਦੇ ਨਿਧੱੜਕ ਆਗੂ ਭਾਈ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਇਨਸਾਫ ਲੈਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਦੇ ਸੱਦੇ ਦੇ ਮੱਦੇਨਜਰ ਸਿੱਖ ਜੱਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ਾਮਿਲ ਹੈ, ਦੇ ਕਾਰਕੁੰਨਾਂ ਵਲੋਂ ਬਲਾਚੌਰ-ਗੜਸ਼ੰਕਰ ਰੋਡ ਸਥਿਤ ਸਿਆਣਾ ਵਿਖੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੇ ਘਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ਼ ਜੰਮ ਕੇ ਨਆਰੇਬਾਜ਼ੀ ਕੀਤੀ ਅਤੇ ਜਮੀਰ ਜਗਾਉਣ ਦੇ ਉਦੇਸ਼ ਨਾਲ ਕੰਧ ‘ਤੇ ਲਾਹਨਤੀ ਪੱਤਰ ਤੇ ਫਲੈਕਸ ਲਗਾਈ ਗਈ। ਇਸ ਮੌਕੇ ਵੱਖ - ਵੱਖ ਬੁਲਾਰਿਆਂ ਜਿਨ੍ਹਾਂ ਵਿਚ ਐਡਵੋਕੇਟ ਪ੍ਰਵੇਸ਼ ਖੋਸਲਾ, ਸਤਪਾਲ ਸਿੰਘ ਖਾਲਸਾ, ਅਮਰਜੀਤ ਸਿੰਘ ਮੰਢਿਆਣੀ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਖਾਲਸਾ, ਲਖਬੀਰ ਸਿੰਘ, ਭਾਈ ਗੁਲਾਬ ਸਿੰਘ ਸੁੱਧਾ ਮਾਜਰਾ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਖਾਸ ਕਰਕੇ ਨਸ਼ਿਆਂ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਦਲਾਅ ਦਾ ਸ਼ਬਜਬਾਗ ਦਿਖਾ ਕੇ ਸੱਤਾ ਵਿਚ ਆਈ ਸੀ, ਵਲੋਂ ਪੰਜਾਬ ਵਿਚੋਂ ਨਸ਼ੇ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕੀਤਾ ਸੀ ਅਤੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਾਂ ਚਲਾ ਦਿੱਤੀ, ਪਰ ਇਹ ਮੁਹਿੰਮ ਸਿਰਫ ਸਰਕਾਰੀ ਅੰਕੜਿਆ ਜਾਂ ਪੰਜਾਬ ਸਮੇਤ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਪੰਜਾਬ ਸਰਕਾਰ ਵਲੋਂ ਆਪਣੀ ਪਿੱਠ ਥਾਪੜਣ ਲਈ ਲਗਾਏ ਗਏ ਫਲੈਕਸ ਬੋਰਡਾਂ ‘ਤੇ ਮਸ਼ਹੂਰੀਆਂ ਤੱਕ ਸਿਮਟ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਖਾਸ ਕਰਕੇ ਨੌਜਵਾਨ ਨਸ਼ਿਆਂ ‘ਤੇ ਨਸ਼ੇ ਦੇ ਸੌਦਾਗਰਾਂ ਦਾ ਚਿਹਰਾ ਨੰਗਾਂ ਕਰਨ ਦਾ ਜਜਬਾ ਰੱਖਦਾ ਜਾਂ ਆਵਾਜ ਬੁਲੰਦ ਕਰਦਾ, ਉਸ ‘ਤੇ ਜਾਂ ਤਾਂ ਤਸ਼ਦਦ ਢਾਇਆ ਜਾਂਦਾ ਜਾਂ ਫਿਰ ਸਦਾ ਲਈ ਅਵਾਜ਼ ਬੰਦ ਕਰਾ ਦਿੱਤੀ ਜਾਂਦੀ ਹੈ, ਜਿਸ ਦੀ ਮਿਸਾਲ ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਈ ਪਰਵਿੰਦਰ ਸਿੰਘ ਨੇ ਲਾਈਵ ਹੋ ਕੇ ਜੱਦੋਂ ਕਥਿਤ ਨਸ਼ਾ ਤਸਕਰ ਦਾ ਪਰਦਾ ਫਾਸ਼ ਕਰ ਰਿਹਾ ਸੀ, ਜੇਕਰ ਸਰਕਾਰ, ਪੁਲਿਸ ਤੇ ਪ੍ਰਸ਼ਾਸ਼ਨ ਹਰਕਤ ਵਿਚ ਆ ਜਾਂਦਾ ਤਾਂ ਭਾਈ ਪਰਵਿੰਦਰ ਸਿੰਘ ਝੋਟਾ ਸਰੀਰਿਕ ਤੌਰ ‘ਤੇ ਸਾਡੇ ਸਾਰਿਆਂ ਤੋਂ ਨਾ ਵਿਛੋੜਾ ਪਾਉਂਦਾ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ-ਮੰਗ ਪੱਤਰ ਹਲਕਾ ਵਿਧਾਇਕਾ ਦੀ ਥਾਂ ਉਨ੍ਹਾਂ ਦੇ ਪੁੱਤਰ ਨੇ ਪ੍ਰਾਪਤ ਕੀਤਾ। ਇਸ ਮੌਕੇ ਮਨਦੀਪ ਸਿੰਘ, ਸੋਹਨ ਸਿੰਘ, ਗੁਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜਸਵਿੰਦਰ ਕੌਰ, ਅਵਤਾਰ ਕੌਰ ਤੇ ਸੁਖਵੀਰ ਸਿੰਘ ਆਦਿ ਮੌਜੂਦ ਸਨ।