ਇਤਿਹਾਸਕ ਗੁਰਦੁਆਰਾ ਸਲਵਾਣਾ ਸਾਹਿਬ ਮਾਲੋਮਜਾਰਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ
ਔੜ/ਝਿੰਗੜਾਂ, 20 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਬਿਸਤ ਦੁਆਬ ਨਹਿਰ ਨੇੜੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸਲਵਾਣਾ ਸਾਹਿਬ ਮਾਲੋਮਜਾਰਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਅਤੇ ਮਾਤਾ ਯਸ਼ਪਾਲ ਕੌਰ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸੰਗਤਾਂ ਵਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਜਾਪ ਕੀਤੇ ਗਏ।
ਔੜ/ਝਿੰਗੜਾਂ, 20 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਬਿਸਤ ਦੁਆਬ ਨਹਿਰ ਨੇੜੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸਲਵਾਣਾ ਸਾਹਿਬ ਮਾਲੋਮਜਾਰਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਅਤੇ ਮਾਤਾ ਯਸ਼ਪਾਲ ਕੌਰ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸੰਗਤਾਂ ਵਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਜਾਪ ਕੀਤੇ ਗਏ। ਸਜਾਏ ਧਾਰਮਿਕ ਦੀਵਾਨ ਵਿੱਚ ਗੁਰਮਤਿ ਵਿੱਦਿਆਲਾ ਦੇ ਬੱਚਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਉਥੇ ਧਰਮਕੋਟ ਦੇ ਢਾਡੀ ਜਥੇ, ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਤੋਂ ਇਲਾਵਾ ਨਾਮਵਰ ਭਾਈ ਹਰਮਨਜੋਤ ਸਿੰਘ ਤੇ ਸਾਥੀ ਭਾਈ ਪ੍ਰਕਾਸ਼ ਸਿੰਘ, ਭਾਈ ਹਰਦੀਪ ਸਿੰਘ ਤੇ ਭਾਈ ਮਨਜੀਤ ਸਿੰਘ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਪਰੰਤ ਗੁਰੂ ਘਰ ਦੇ ਸੇਵਾਦਾਰ ਭਾਈ ਜਬਰਜੰਗ ਸਿੰਘ ਨੇ ਸਮਾਗਮ ਵਿੱਚ ਪੁੱਜੀਆਂ ਸਮ ੂਹ ਸੰਗਤਾਂ ਅਤੇ ਸਹਿਯੋਗੀ ਸੇਵਾਦਾਰਾਂ ਵਲੋਂ ਸਹਿਯੋਗ ਦੇਣ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਗੁਰਮਤਿ ਵਿਦਿਆਲੇ ਦੇ ਬੱਚਿਆਂ ਅਤੇ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜਵਿੰਦਰ ਕੌਰ ਖਾਲਸਾ, ਏਕਮਜੋਤ ਸਿੰਘ, ਸਰਬਜੋਤ ਸਿੰਘ, ਜੱਸਾ ਸਿੰਘ ਮਾਲੋ ਮਜਾਰਾ, ਜੱਸੀ ਸਿੰਘ ਮਾਲੋ ਮਜਾਰਾ, ਗੁਦਾਵਰ ਸਿੰਘ, ਅਰਮਾਨ ਸਿੰਘ, ਮਨਵੀਰ ਸਿੰਘ, ਲਵਪ੍ਰੀਤ ਸਿੰਘ, ਅਕਾਸ਼ ਸਿੰਘ, ਗੋਲੂ ਸਿੰਘ, ਪਰਮ ਸਿੰਘ, ਸੋਨੂੰ ਸਿੰਘ, ਦੀਪ ਸਿੰਘ, ਮੰਗਲ ਸਿੰਘ, ਸਰਬਜੀਤ ਸਿੰਘ ਗੜ੍ਹਪਧਾਣਾ ਆਦਿ ਹਾਜ਼ਰ ਸਨ।