21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਾਹਿਲ ਗਹਿਲਾ ਵਿਖੇ 142ਵਾਂ ਦੁਸਹਿਰਾ ਮੇਲਾ ਧੂਮ-ਧਾਮ ਨਾਲ ਮਨਾਇਆ

ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ ਇਸ ਬਲਾਕ ਦੇ ਪ੍ਰਸਿੱਧ ਪਿੰਡ ਮਾਹਿਲ ਗਹਿਲਾ ਵਿਖੇ ਬਹੁਤ ਧੂਮ ਨਾਲ ਮਨਾਇਆ ਗਿਆ। ਭਗਵਾਨ ਸ੍ਰੀ ਰਾਮ ਚੰਦਰ, ਮਾਤਾ ਸੀਤਾ ਅਤੇ ਭਰਾ ਲਛਮਣ, ਰਾਵਣ, ਕੁੰਭਕਰਨ, ਮੇਘ ਨਾਥ ਆਦਿ ਦੇ ਸਰੂਪਾਂ ਵਿੱਚ ਸਜੇ ਕਲਾਕਾਰਾਂ ਨੇ ਲੜਾਈ ਦਾ ਦ੍ਰਿਸ਼ ਸਿਰਜਕੇ ਮੇਲੇ ’ਚ ਪੁੱਜੇ ਦਰਸ਼ਕਾਂ ਦਾ ਮਨ ਮੋਹ ਲਿਆ।

Ad Position 21
No active advertisement
ਅਜੀਤ ਡੈਸਕ 21-10-2026
ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ ਇਸ ਬਲਾਕ ਦੇ ਪ੍ਰਸਿੱਧ ਪਿੰਡ ਮਾਹਿਲ ਗਹਿਲਾ ਵਿਖੇ ਬਹੁਤ ਧੂਮ ਨਾਲ ਮਨਾਇਆ ਗਿਆ। ਭਗਵਾਨ ਸ੍ਰੀ ਰਾਮ ਚੰਦਰ, ਮਾਤਾ ਸੀਤਾ ਅਤੇ ਭਰਾ ਲਛਮਣ, ਰਾਵਣ, ਕੁੰਭਕਰਨ, ਮੇਘ ਨਾਥ ਆਦਿ ਦੇ ਸਰੂਪਾਂ ਵਿੱਚ ਸਜੇ ਕਲਾਕਾਰਾਂ ਨੇ ਲੜਾਈ ਦਾ ਦ੍ਰਿਸ਼ ਸਿਰਜਕੇ ਮੇਲੇ ’ਚ ਪੁੱਜੇ ਦਰਸ਼ਕਾਂ ਦਾ ਮਨ ਮੋਹ ਲਿਆ। ਦੁਸਹਿਰੇ ਵਿੱਚ ਸਜੇ ਪਾਵਨ ਸਰੂਪਾਂ ਦਾ ਦੁਸਹਿਰੇ ਮੇਲੇ ਦੀ ਪ੍ਰਬੰਧਕ ਕਮੇਟੀ ‘ਰਾਮ ਲੀਲਾ ਵੈਲਫੇਅਰ ਕਮੇਟੀ’ ਦੇ ਪ੍ਰਧਾਨ ਸੁਰਿੰਦਰ ਕੁਮਾਰ ਪਾਟਿਲ, ਵਾਇਸ ਪ੍ਰਧਾਨ ਅਸ਼ੋਕ ਕੁਮਾਰ ਪਾਠਕ, ਹਰਜੀਤ ਸਿੰਘ ਮਾਹਿਲ ਵਾਈਸ ਪ੍ਰਧਾਨ, ਸ਼ੀਆ ਰਾਮ ਸ਼ਾਸ਼ਤਰੀ ਜਨਰਲ ਸਕੱਤਰ, ਕਸ਼ਮੀਰ ਕੌਰ ਕੈਸ਼ੀਅਰ, ਬੂਟਾ ਸਿੰਘ ਮਾਹਿਲ ਸਟੇਜ ਸਕੱਤਰ, ਗਿਆਨ ਚੰਦ ਪ੍ਰੈੱਸ ਸਕੱਤਰ, ਮੰਗ ਰਾਮ ਭਨੋਟ ਜਾਇੰਟ ਸੈਕਟਰੀ, ਜਸਵਿੰਦਰ ਸਿੰਘ ਸਹਾਇਕ ਕੈਸ਼ੀਅਰ, ਸੰਦੀਪ ਸਿੰਘ ਮਾਹਿਲ, ਸਰਬਜੀਤ ਸਿੰਘ, ਸੁਰਜੀਤ ਪਾਠਕ, ਬਲਵਿੰਦਰ ਕੌਰ ਸਰਪੰਚ ਪਿੰਡ ਮਾਹਿਲ ਗਹਿਲਾ, ਸ਼ਕੁੰਤਲਾ ਦੇਵੀ, ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ ਲੱਭਾ ਪੰਚ, ਦੀਪਾ ਰਾਵਲ, ਸਾਹਿਲ ਸ਼ਰਮਾ, ਬੰਟੀ ਸ਼ਾਰਦਾ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਢੇਰੂ ਰਾਮ, ਰਾਮ ਕਿਸ਼ਨ ਆਦਿ ਨੇ ਸਾਂਝੇ ਤੌਰ ’ਤੇ ਸਤਿਕਾਰ ਅਤੇ ਸਵਾਗਤ ਕੀਤਾ। ਇਸ ਮੇਲੇ ’ਚ ਪੁੱਜੀਆਂ ਰਾਜਨੀਤਕ, ਸੱਭਿਆਚਾਰਕ, ਧਾਰਮਿਕ ਖੇਤਰ ਦੀਆਂ ਵੱਖ-ਵੱਖ ਸਖਸ਼ੀਅਤਾਂ ਦਾ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਤੋਂ ਕਈ ਗਾਇਕ ਕਲਾਕਾਰਾਂ ਵਲੋਂ ਆਪਣੀ ਗਾਇਕੀ ਦਾ ਰੰਗ ਵੀ ਬੰਨ੍ਹਿਆ ਗਿਆ। ਇਹ ਮੇਲਾ ਇਸ ਮੌਕੇ ਦੂਰ ਦੁਰਾਡੇ ਤੋਂ ਪੁੱਜੇ ਮੇਲੀਆਂ ਦੇ ਚੇਤਿਆਂ ’ਚ ਡੂੰਘਾ ਵਸ ਗਿਆ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਕਮਲਜੀਤ ਬੰਗਾ ਹਲਕੇ ਦਾ ਮਜ਼ਬੂਤ ਦਾਅਵੇਦਾਰ -ਹਰਭਜਨ ਭਰੋਲੀ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਲਾਚੌਰ ਪੁਲਿਸ ਵਲੋਂ ਮੈਡੀਕਲ ਸਟੋਰ ਸੰਚਾਲਕਾਂ ਨਾਲ ਅਹਿਮ ਮੀਟਿੰਗ
Ad Position 24