21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨਸ਼ਿਆਂ ਖਿਲਾਫ ਲੋਕਾਂ ਨੂੰ ਜਗਾਉਣ ਲਈ ਫੂਕਿਆ “ਚਿੱਟੇ ਦਾ ਰਾਵਣ”

ਬਲਾਚੌਰ, 20 ਅਕਤੂਬਰ (ਨਰੇਸ਼ ਧੌਲ)-ਦੁਸ਼ਹਿਰੇ ਦੇ ਤਿਉਹਾਰ ਮੌਕੇ ਚੌਧਰੀ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਚਿੱਟੇ ਦੇ ਰਾਵਣ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਸ਼ਿਆ ਨੂੰ ਕਾਫੀ ਹੱਦ ਤੱਕ ਠੱਲ ਪਾ ਦਿਤੀ ਗਈ ਸੀ, ਪ੍ਰੰਤੂ ਆਪ ਸਰਕਾਰ ਸਮੇਂ ਨਸ਼ਿਆਂ ਦਾ ਕੋਹੜ ਮੁੜ ਪੰਜਾਬ ਵਿੱਚ ਵਾਪਿਸ ਆ ਪਰਤਿਆ।

Ad Position 21
No active advertisement
ਅਜੀਤ ਡੈਸਕ 21-10-2026
ਬਲਾਚੌਰ, 20 ਅਕਤੂਬਰ (ਨਰੇਸ਼ ਧੌਲ)-ਦੁਸ਼ਹਿਰੇ ਦੇ ਤਿਉਹਾਰ ਮੌਕੇ ਚੌਧਰੀ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਚਿੱਟੇ ਦੇ ਰਾਵਣ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਸ਼ਿਆ ਨੂੰ ਕਾਫੀ ਹੱਦ ਤੱਕ ਠੱਲ ਪਾ ਦਿਤੀ ਗਈ ਸੀ, ਪ੍ਰੰਤੂ ਆਪ ਸਰਕਾਰ ਸਮੇਂ ਨਸ਼ਿਆਂ ਦਾ ਕੋਹੜ ਮੁੜ ਪੰਜਾਬ ਵਿੱਚ ਵਾਪਿਸ ਆ ਪਰਤਿਆ। ਆਪ ਸਰਕਾਰ ਦੀ ਢਿੱਲ ਕਰਕੇ ਨਸ਼ਾ ਆਮ ਵਿਕ ਰਿਹਾ, ਇਸ ਨਸ਼ੇ ਨੇ ਮਾਵਾਂ ਤੋਂ ਪੁੱਤ ਅਤੇ ਭੈਣਾਂ ਤੋਂ ਭਰਾਂ ਖੋਹ ਲਏ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਨਸ਼ਾ ਜੜੋਂ ਖਤਮ ਕਰ ਦੇਵਾਂਗੇ। ਪਰੰਤੂ ਨਸ਼ਿਆਂ ਨੂੰ ਹਵਾ ਦੇਣ ਵਾਲੇ ਇਹ ਆਪ ਹੀ ਨੇ। ਬੇਰੋਜਗਾਰੀ ਦੀਆਂ ਜੜਾਂ ਪੰਜਾਬ ਵਿੱਚ ਆਪਣੀ ਪਕੜ ਮਜਬੂਤ ਕਰ ਚੁੱਕੀਆਂ ਜਾਪਦੀਆਂ, ਪੰਜਾਬ ਦੇ ਨੌਜਵਾਨ ਜਾਂ ਤਾਂ ਨਸ਼ਿਆਂ ਵੱਲ ਹੋ ਰਹੇ ਨੇ ਜਾਂ ਪੰਜਾਬ ਛੱਡ ਬਾਹਰ ਨੂੰ ਭੱਜ ਰਹੇ ਹਨ। ਅਜੇ ਮੰਗੂਪੁਰ ਨੇ ਪੰਜਾਬੀਆਂ ਨੂੰ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਸਾਨੂੰ ਪਹਿਲਾਂ ਆਪ ਸਰਕਾਰ ਨੂੰ ਇੱਥੋਂ ਭਜਾਉਣਾਂ ਪੈਣਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮ ਪਾਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ, ਨਾਨਕ ਸਿੰਘ ਬਾਂਠ, ਸੁਰਿੰਦਰ ਸ਼ਿੰਦਾ ਪ੍ਰਧਾਨ, ਦਿਨੇਸ਼ ਕੁਮਾਰ, ਪਰਮਜੀਤ ਕੌਰ ਮਹਿਲਾ ਪ੍ਰਧਾਨ, ਰਕੇਸ਼ ਰਾਣੀ ਜਨਰਲ ਸਕੱਤਰ ਡੀ.ਸੀ.ਸੀ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ ਸੈੱਲ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਨਰੇਸ਼ ਚੇਚੀ ਕੌਂਸਲਰ, ਹਰਮੇਸ਼ ਕੁਮਾਰ ਬਿੱਲਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪੋਤਰੇ ਮਾ. ਜੁਝਾਰ ਸਿੰਘ ਰੱਕੜ ਦਾ ਦਿਹਾਂਤ ਅਗਲੀ ਖ਼ਬਰ ਕਾਹਮਾ ਵਲੋਂ ਸਮਾਰਟ ਸਕੂਲ ਬੀਰਮਪੁਰ ਨੂੰ 2 ਲੱਖ ਰੁਪਏ ਦੀ ਰਾਸ਼ੀ ਭੇਟ
Ad Position 24