22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਗੋਲੂ ਮਾਜਰਾ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ’ਚ ਟੁੰਡੇਵਾਲ ਦੀ ਟੀਮ ਰਹੀ ਜੇਤੂ

ਕਾਠਗੜ੍ਹ, 22 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕੇ ਦੇ ਪਿੰਡ ਗੋਲੂ ਮਾਜਰਾ ਵਿਖੇ ਬਾਬਾ ਸਰਵਣ ਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਦੇ ਖੇਡ ਮੈਦਾਨ ਵਿਚ ਕਰਵਾਇਆ। ਟੂਰਨਾਮੈਂਟ ਦਾ ਉਦਘਾਟਨ ਡੇਰਾ ਬਾਉੜੀ ਸਾਹਿਬ ਦੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਵਲੋਂ ਕੀਤਾ ਅਤੇ ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 23-10-2026
ਕਾਠਗੜ੍ਹ, 22 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕੇ ਦੇ ਪਿੰਡ ਗੋਲੂ ਮਾਜਰਾ ਵਿਖੇ ਬਾਬਾ ਸਰਵਣ ਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਦੇ ਖੇਡ ਮੈਦਾਨ ਵਿਚ ਕਰਵਾਇਆ। ਟੂਰਨਾਮੈਂਟ ਦਾ ਉਦਘਾਟਨ ਡੇਰਾ ਬਾਉੜੀ ਸਾਹਿਬ ਦੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਵਲੋਂ ਕੀਤਾ ਅਤੇ ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਕ੍ਰਿਕਟ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਤੋਂ 40 ਦੇ ਕਰੀਬ ਕ੍ਰਿਕਟ ਟੀਮਾਂ ਨੇ ਭਾਗ ਲਿਆ। ਦੂਜੇ ਦਿਨ ਦੇ ਮੁਕਾਬਲਿਆਂ ਵਿਚ ਫਾਈਨਲ ਮੁਕਾਬਲਾ ਪਿੰਡ ਟੁੰਡੇਵਾਲ ਤੇ ਪਿੰਡ ਬੇਹਰੜੀ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਟੁੰਡੇਵਾਲ ਦੀ ਟੀਮ ਨੇ 8 ਵਿਕਟਾਂ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਪ੍ਰਬੰਧਕਾਂ ਵਲੋਂ ਟੁੰਡੇਵਾਲ ਦੀ ਜੇਤੂ ਰਹੀ ਟੀਮ ਨੂੰ 21 ਹਜ਼ਾਰ ਤੇ ਉਪ ਜੇਤੂ ਰਹੀ ਪਿੰਡ ਬੇਹਰੜੀ ਦੀ ਟੀਮ ਨੂੰ 15 ਹਜ਼ਾਰ ਰੁਪਏ ਨਕਦ ਇਨਾਮਾਂ ਨਾਲ ਨਿਵਾਜਿਆ। ਜਦ ਕਿ ਮੈਨ ਆਫ ਦਾ ਸੀਰੀਜ ਰਹੇ ਖਿਡਾਰੀ ਰੋਹਿਤ ਟੁੰਡੇਵਾਲ ਨੂੰ ਐਲ. ਸੀ. ਡੀ. ਨਾਲ ਸਨਮਾਨਿਤ ਕੀਤਾ। ਇਨਾਮਾਂ ਦੀ ਵੰਡ ਸਮਾਜ ਸੇਵੀ ਤੇ ਖੇਡ ਪ੍ਰੇਮੀ ਰਵੀਇੰਦਰ ਸਿੰਘ ਬਾਗੋਵਾਲ, ਸੀਨੀਅਰ ਅਕਾਲੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਅਵਿੱਕ ਭਾਟੀਆ ਏਸ਼ੀਅਨ ਨੇ ਉਚੇਚੇ ਤੌਰ ਪਹੁੰਚ ਕੇ ਕੀਤੀ। ਇਸ ਦੌਰਾਨ ਪ੍ਰਬੰਧਕਾਂ ਵਲੋਂ ਏਸ਼ੀਅਨ ਪਲੇਅਰ ਅਵਿੱਕ ਭਾਟੀਆ ਜੋ ਕਿ ਹੌਰਸ ਰਾਈਡਿੰਗ ਵਿਚ ਪਿੰਡ ਦਾ ਨਾਂਅ ਰੌਸ਼ਨ ਕਰ ਰਿਹਾ ਹੈ, ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਮਾਨਿਤ ਕੀਤਾ। ਟੂਰਨਾਮੈਂਟ ਵਿਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ‘ਆਪ’ ਆਗੂ ਅਸ਼ੋਕ ਕਟਾਰੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ, ਕਾਂਗਰਸੀ ਆਗੂ ਜਸਵਿੰਦਰ ਕੁਮਾਰ ਵਿੱਕੀ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਤੇ ਸਮਾਜ ਸੇਵੀ ਰਵੀਇੰਦਰ ਸਿੰਘ ਬਾਗੋਵਾਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਗੁਰਿੰਦਰ ਸਿੰਘ ਮਣਕਾ ਤਹਿਸੀਲਦਾਰ ਬਲਾਚੌਰ, ਬਜ਼ੁਰਗ ਚੌਧਰੀ ਨੌਹਰੀਆ ਰਾਮ, ਸਾਬਕਾ ਸਰਪੰਚ ਬਲਵੀਰ ਕੁਮਾਰ, ਸੁਰਜੀਤ ਕੋਹਲੀ, ਸੰਦੀਪ ਭਾਟੀਆ, ਨੰਬਰਦਾਰ ਰਵਿੰਦਰ ਕੁਮਾਰ, ਬਿਹਾਰੀ ਲਾਲ, ਜਤਿੰਦਰ ਕੁਮਾਰ ਪੀਪੀ, ਰਵੀ ਦੱਤ ਪੀ. ਪੀ., ਜਸਪਾਲ ਭਾਟੀਆ, ਦੀਪਕ ਕੁਮਾਰ, ਮਾ. ਗਿਆਨ ਸਿੰਘ ਕਟਾਰੀਆ, ਗੌਤਮ ਭਾਟੀਆ, ਵਨੀਤ ਭਾਟੀਆ, ਜਸਪਾਲ ਭਾਟੀਆ, ਨਤੀਸ਼ ਮੋਨੂੰ, ਰੂਬੀ ਭਾਟੀਆ, ਹਰਿੰਦਰ ਭਾਟੀਆ ਤੋਂ ਇਲਾਵਾ ਪਿੰਡ ਦੇ ਨੌਜਵਾਨ ਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰੀਰਕ ਤੇ ਬੌਧਿਕ ਵਿਕਾਸ ਲਈ ਆਇਓਡੀਨ ਲੂਣ ਦੀ ਵਰਤੋਂ ਜ਼ਰੂਰੀ-ਸਿਵਲ ਸਰਜਨ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਰਾਏਪੁਰ ਮਾਜਰਾ ਤੋਂ ਸ਼ਰਧਾਲੂਆਂ ਦੀ ਬੱਸ ਹੋਈ ਰਵਾਨਾ
Ad Position 24