ਘੁੰਮਣਾਂ ’ਚ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਘੁੰਮਣਾਂ, 22 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ’ਚ ਮੰਗਤ ਰਾਮ ਭੋਗਲ ਦੇ ਪਰਿਵਾਰ ਵਲੋਂ ਮਾਂ ਦੇ ਨਵਰਾਤਿਆਂ ਨੂੰ ਸਮਰਪਿਤ ਸਵ: ਸਾਧੂ ਰਾਮ ਤੇ ਬਾਬੂ ਰਾਮ ਦੀ ਯਾਂਦ ’ਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ। ਹਵਨ ਯੱਗ ਤੇ ਜਯੋਤੀ ਪ੍ਰਚੰਡ ਕਰਨ ਉਪਰੰਤ ਰਾਤ ਗਾਇਕ ਰਾਜੂ ਪਠਾਨਕੋਟ, ਸੰਜਨਾ ਭੋਲਾ, ਰਾਣੀ ਅਰਮਾਨ, ਜਸਵੀਰ ਸ਼ੀਰਾ ਤੇ ਜਸਵੀਰ ਭੰਮਰਾ ਨੇ ਮਾਤਾ ਦੀਆਂ ਭੇਟਾਂ ਪੇਸ਼ ਕੀਤੀਆਂ।
ਘੁੰਮਣਾਂ, 22 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ’ਚ ਮੰਗਤ ਰਾਮ ਭੋਗਲ ਦੇ ਪਰਿਵਾਰ ਵਲੋਂ ਮਾਂ ਦੇ ਨਵਰਾਤਿਆਂ ਨੂੰ ਸਮਰਪਿਤ ਸਵ: ਸਾਧੂ ਰਾਮ ਤੇ ਬਾਬੂ ਰਾਮ ਦੀ ਯਾਂਦ ’ਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ। ਹਵਨ ਯੱਗ ਤੇ ਜਯੋਤੀ ਪ੍ਰਚੰਡ ਕਰਨ ਉਪਰੰਤ ਰਾਤ ਗਾਇਕ ਰਾਜੂ ਪਠਾਨਕੋਟ, ਸੰਜਨਾ ਭੋਲਾ, ਰਾਣੀ ਅਰਮਾਨ, ਜਸਵੀਰ ਸ਼ੀਰਾ ਤੇ ਜਸਵੀਰ ਭੰਮਰਾ ਨੇ ਮਾਤਾ ਦੀਆਂ ਭੇਟਾਂ ਪੇਸ਼ ਕੀਤੀਆਂ। ਤਾਰਾ ਰਾਣੀ ਦੀ ਕਥਾ ਤੋਂ ਬਾਅਦ ਜਾਗਰਣ ਆਰਤੀ ਕਰਕੇ ਸਮਾਪਤ ਹੋਇਆ। ਸੰਗਤਾਂ ਲਈ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਗਏ। ਬਾਬਾ ਮਾਣੇ ਸ਼ਾਹ ਡੇਰਾ ਗੁਲਾਮ ਸ਼ਾਹ ਤੇ ਮਾਤਾ ਭਾਮ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਭੋਗਲ ਪਰਿਵਾਰ ਵਲੋਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਮੰਗਤ ਰਾਮ, ਪਰਮਜੀਤ ਭੋਗਲ, ਲਖਵੀਰ ਇੰਗਲੈਂਡ, ਅਵਤਾਰ ਰਾਮ, ਪ੍ਰਵੀਨ ਬੰਗਾ ਬਸਪਾ ਆਗੂ, ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ, ਯੋਗੇਸ਼ ਕੁਮਾਰ ਬਿੱਟੂ ਸਰਪੰਚ ਸੁਖਵਿੰਦਰ ਬਿੱਲਾ, ਰੇਸ਼ਮ ਸਿੰਘ ਘੁੰਮਣ, ਬਿੱਟੂ ਬੰਗਾ, ਮਾਸਟਰ ਦੇਸ ਰਾਜ, ਮਨਪ੍ਰੀਤ ਭੋਗਲ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਦੀਪ, ਜਸਵੰਤ ਸਿੰਘ ਘੁੰਮਣ, ਸਰਬਜੀਤ ਰਿਐਤ, ਡਾ. ਸੰਘਾ, ਜਸਪਾਲ ਨੰਬਰਦਾਰ, ਧਰਮਪਾਲ ਬੈਂਸ, ਸੁਰਜੀਤ ਲਾਲ, ਗੁਰਮਿੰਦਰ ਸਿੰਘ, ਗਰਨਿੰਦਰ ਸਿੰਘ ਲਾਡੀ ਤੇ ਹੋਰ ਹਾਜ਼ਰ ਸਨ।