ਬੰਗਾ ’ਚ ਲੋਕਤੰਤਰ ਸੰਬੰਧੀ ਰਾਜ ਪੱਧਰੀ ਕਨਵੈਨਸ਼ਨ 25 ਨੂੰ-ਡਾ. ਬਖਸ਼ੀਸ਼ ਸਿੰਘ
ਬੰਗਾ, 22 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਡਾ. ਬਖਸ਼ੀਸ਼ ਸਿੰਘ ਸੀਨੀਅਰ ਕਾਂਗਰਸੀ ਆਗੂ ਤੇ ਚੇਅਰਮੈਨ ਡਾ.
ਬੰਗਾ, 22 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਡਾ. ਬਖਸ਼ੀਸ਼ ਸਿੰਘ ਸੀਨੀਅਰ ਕਾਂਗਰਸੀ ਆਗੂ ਤੇ ਚੇਅਰਮੈਨ ਡਾ. ਅੰਬੇਡਕਰ ਮਿਸ਼ਨ ਪੰਜਾਬ ਨੇ ਬੰਗਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਲਿਤ, ਓ. ਬੀ. ਸੀ., ਘੱਟ ਗਿਣਤੀਆਂ, ਆਦਿਵਾਸੀ ਵਿਭਾਗ ਵਲੋਂ ਰਾਜ ਪੱਧਰੀ ਕਨਵੈਨਸ਼ਨ 25 ਅਕਤੂਬਰ ਨੂੰ ਸਵੇਰੇ 10 ਵਜੇ ਨੇੜੇ ਕਰਨ ਹਸਪਤਾਲ ਬੰਗਾ ਵਿਖੇ ਕਰਵਾਈ ਜਾ ਰਹੀ ਹੈ। ਇਹ ਕਨਵੈਨਸ਼ਨ ਸ਼ਾਹੂ ਜੀ ਮਹਾਰਾਜ, ਮਹਾਤਮਾ ਜੋਤੀ ਰਾਓ ਫੂਲੇ, ਪੇਰੀਅਰ ਈ. ਵੀ. ਰਾਮਾ ਸਵਾਮੀ ਤੇ ਡਾ. ਬੀ ਆਰ ਅੰਬੇਡਕਰ ਦੀ ਸਮਾਜਿਕ ਲੋਕਤੰਤਰ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਵੇਗੀ। ਕਨਵੈਨਸ਼ਨ ’ਚ ਉਦਿਤ ਰਾਜ ਸਾਬਕਾ ਐਮ. ਪੀ. ਨੈਸ਼ਨਲ ਚੇਅਰਮੈਨ ਦਲਿਤ, ਓ. ਬੀ. ਸੀ. (ਮਿਨਾਰਟੀਜ਼) ਘੱਟ ਗਿਣਤੀਆਂ ਤੇ ਆਦਿਵਾਸੀ ਵਿਭਾਗ, ਇੰਡੀਅਨ ਨੈਸ਼ਨਲ ਕਾਂਗਰਸ, ਕਰਮਵੀਰ ਸਿੰਘ ਬੋਧ ਮੈਂਬਰ ਪਾਰਲੀਮੈਂਟ ਰਾਜ ਸਭਾ, ਨੈਸ਼ਨਲ ਕੋ-ਆਰਡੀਨੇਟਰ ਅਤੇ ਇੰਚਾਰਜ ਇੰਡੀਅਨ ਨੈਸ਼ਨਲ ਕਾਂਗਰਸ ਐਸ. ਸੀ. ਵਿਭਾਗ ਹਿਮਾਚਲ ਪ੍ਰਦੇਸ, ਸੁਧੀਰ ਕੁਮਾਰ ਚੌਧਰੀ ਨੈਸ਼ਨਲ ਕੋ-ਆਰਡੀਨੇਟਰ ਅਤੇ ਇੰਚਾਰਜ ਐਸ. ਸੀ. ਸੈੱਲ ਪੰਜਾਬ ਅਤੇ ਅੰਗਦ ਸਿੰਘ ਸਾਬਕਾ ਵਿਧਾਇਕ ਅਤੇ ਉਪ ਚੇਅਰਮੈਨ ਓ. ਬੀ. ਸੀ. ਸੈੱਲ ਪੰਜਾਬ, ਗੁਰਪ੍ਰੀਤ ਸਿੰਘ ਲੱਕੀ ਚੇਅਰਮੈਨ ਐਸ. ਸੀ. ਵਿਭਾਗ ਇਸ ਕਨਵੈਨਸ਼ਨ ’ਚ ਆਪਣੇ ਵਿਚਾਰ ਪੇਸ਼ ਕਰਨਗੇ। ਡਾ. ਬਖਸ਼ੀਸ਼ ਸਿੰਘ ਹੋਰਾਂ ਅੱਗੇ ਦੱਸਿਆ ਕਿ ਸਾਡੇ ਰਹਿਬਰਾਂ ਮਹਾਂਪੁਰਸ਼ਾਂ ਨੇ ਸਮਾਜਿਕ ਲੋਕਤੰਤਰ ਅਤੇ ਆਰਥਿਕ ਲੋਕਤੰਤਰ ਦੇ ਕ੍ਰਾਂਤੀਕਾਰੀ ਵਿਚਾਰਾਂ ਰਾਹੀਂ ਦਲਿਤਾਂ, ਪੱਛੜਿਆਂ, ਘੱਟ ਗਿਣਤੀਆਂ ਤੇ ਆਦਿ ਵਾਸੀਆਂ ਵਿੱਚ ਚੇਤਨਤਾ ਪੈਦਾ ਕੀਤੀ। ਬਸਤੀਵਾਦੀ ਭਾਰਤ ਵਿਚ ਸੱਭਿਆਚਾਰਕ ਇਨਕਲਾਬ ਦਾ ਮੁੱਢ ਬੰਨ੍ਹਿਆ।