02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮਾਸਟਰ ਜੁਝਾਰ ਸਿੰਘ ਰੱਕੜ ਨਮਿਤ ਅੰਤਿਮ ਅਰਦਾਸ

ਬਲਾਚੌਰ, 1 ਨਵੰਬਰ (ਨਿੱਜੀ ਪੱਤਰ ਪ੍ਰੇਰਕ)-ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬੱਬਰ ਰਤਨ ਸਿੰਘ ਦੇ ਪੋਤਰੇ ਸੇਵਾ ਮੁਕਤ ਮਾਸਟਰ ਜੁਝਾਰ ਸਿੰਘ ਰੱਕੜ ਸਾਬਕਾ ਜਨਰਲ ਸਕੱਤਰ ਸ਼ਹੀਦ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ ਰੱਕੜਾਂ ਬੇਟ ਜਿਹੜੇ 20 ਅਕਤੂਬਰ 2026 ਨੂੰ 89 ਵਰ੍ਹਿਆਂ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਰੱਕੜਾਂ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰਾਜਾ ਸਾਹਿਬ ਦੇ ਮਜਾਰੇ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ।

Ad Position 21
No active advertisement
ਅਜੀਤ ਡੈਸਕ 02-11-2026
ਬਲਾਚੌਰ, 1 ਨਵੰਬਰ (ਨਿੱਜੀ ਪੱਤਰ ਪ੍ਰੇਰਕ)-ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬੱਬਰ ਰਤਨ ਸਿੰਘ ਦੇ ਪੋਤਰੇ ਸੇਵਾ ਮੁਕਤ ਮਾਸਟਰ ਜੁਝਾਰ ਸਿੰਘ ਰੱਕੜ ਸਾਬਕਾ ਜਨਰਲ ਸਕੱਤਰ ਸ਼ਹੀਦ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ ਰੱਕੜਾਂ ਬੇਟ ਜਿਹੜੇ 20 ਅਕਤੂਬਰ 2026 ਨੂੰ 89 ਵਰ੍ਹਿਆਂ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਰੱਕੜਾਂ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰਾਜਾ ਸਾਹਿਬ ਦੇ ਮਜਾਰੇ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤੇ ਮੈਂਬਰ ਭਾਈ ਗੁਰਬਖਸ਼ ਸਿੰਘ ਖਾਲਸਾ, ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਟਰੱਸਟ ਵਲੋਂ ਜਸਪਾਲ ਸਿੰਘ ਜਾਡਲੀ ਉਚੇਚੇ ਤੌਰ ’ਤੇ ਜਿਥੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ, ਉਥੇ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਸੂਬਾਈ ਆਗੂ ਜੇ. ਈ. ਮੋਹਨ ਸਿੰਘ ਲੰਗੜੋਆ ਨੇ ਜਿਥੇ ਬੱਬਰ ਅਕਾਲੀ ਸ਼ਹੀਦ ਰਤਨ ਸਿੰਘ ਰੱਕੜ ਨੂੰ ਯਾਦ ਕੀਤਾ, ਉਥੇ ਮਾਸਟਰ ਜੁਝਾਰ ਸਿੰਘ ਰੱਕੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਅਧਿਆਪਨ ਕਿੱਤੇ, ਸਾਹਿਤਕ ਤੇ ਸਮਾਜਿਕ ਖੇਤਰ ’ਚ ਪਾਏ ਯੋਗਦਾਨ ਬਾਰੇ ਰੌਸ਼ਨੀ ਪਾਈ। ਲੰਗੜੋਆ ਨੇ ਦੱਸਿਆ ਕਿ ਮਾਸਟਰ ਜੁਝਾਰ ਸਿੰਘ ਰੱਕੜ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ਼ਹੀਦਾਂ ਅਤੇ ਅਜ਼ਾਦੀ ਘੁਲਾਟੀਆਂ ਦੇ ਜੀਵਨ ਤੇ ਫਲਸਫੇ ਬਾਰੇ ਜਾਣਕਾਰੀ ਦਿੰਦੇ ਰਹੇ। ਇਸ ਮੌਕੇ ਬੀਬਾ ਦਲਜਿੰਦਰ ਕੌਰ ਰੱਕੜ ਜਿਹੜੇ ਬਿਜਲੀ ਮਹਿਕਮੇ ਤੋਂ ਸੇਵਾ ਮੁਕਤ ਹੋਏ ਹਨ ਵਲੋਂ ਮੁਲਾਜ਼ਮ ਸੰਘਰਸ਼ ਵਿਚ ਦਿੱਤੇ ਯੋਗਦਾਨ ਬਾਰੇ ਵੀ ਦੱਸਿਆ। ਇਸ ਮੌਕੇ ਮਾਸਟਰ ਬਖਸ਼ੀਸ਼ ਸਿੰਘ ਜਗਤਪੁਰ ਨੇ ਮਾਸਟਰ ਜੁਝਾਰ ਸਿੰਘ ਰੱਕੜ ਦੁਆਰਾ ਸਮਰਪਣ ਦੀ ਭਾਵਨਾਂ ਤੇ ਨਿਡਰਤਾ ਨਾਲ ਮੁਲਾਜ਼ਮਾਂ ਦੇ ਹੱਕਾਂ ਅਤੇ ਹਿੱਤਾਂ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਤੇ ਉਨ੍ਹਾਂ ਦੀ ਜੇਲ੍ਹ ਯਾਤਰਾ ਬਾਰੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਪਰਿਵਾਰ ਵਲੋਂ ਬੀਬੀ ਦਲਜਿੰਦਰ ਕੌਰ, ਪੋਤਰਾ ਗਗਨਦੀਪ ਸਿੰਘ ਰੱਕੜ, ਬੀਬਾ ਮਨਦੀਪ ਕੌਰ, ਵਿਸ਼ਵਦੀਪ ਸਿੰਘ, ਮਨਰੀਤ ਕੌਰ ਤੋਂ ਇਲਾਵਾ ਜਗਜੀਵਨ ਸਿੰਘ ਜੀਵਨ ਬਾਬਾ, ਰਣਬੀਰ ਸਿੰਘ, ਸੀਤਲ ਸਿੰਘ, ਕੁਲਵੰਤ ਸਿੰਘ, ਲਾਲ ਸਿੰਘ, ਦੀਦਾਰ ਸਿੰਘ, ਗੁਰਜਿੰਦਰ ਸਿੰਘ ਸਾਹਦੜ੍ਹਾ, ਜਸਵੰਤ ਸਿੰਘ ਸਾਹਲੋਂ, ਸਾਧੂ ਸਿੰਘ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਬਲਵੰਤ ਸਿੰਘ ਰੱਕੜ, ਮੁਲਾਜ਼ਮ ਆਗੂ ਵਿਨੋਦ ਕੁਮਾਰ, ਸਰਬਜੀਤ ਸਿੰਘ, ਰੇਸ਼ਮ ਸਿੰਘ, ਮੋਹਨ ਸਿੰਘ ਰਾਏ, ਮਾਸਟਰ ਹਰੀ ਸਿੰਘ, ਨਾਜਰ ਸਿੰਘ, ਹਰਮਨ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਮਿਲਣ ’ਤੇ ਹੈਪੀ ਗੋਲੂਮਾਜਰਾ ਨੇ ਕਾਠਗੜ੍ਹ ਸ਼ੈਲਰ ਵਿਖੇ ਵੰਡੇ ਲੱਡੂ ਅਗਲੀ ਖ਼ਬਰ ਬਲਾਕ ਦਸੂਹਾ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ 2.81 ਕਰੋੜ ਦੇ ਫ਼ੰਡ - ਵਿਧਾਇਕ ਘੁੰਮਣ
Ad Position 24