ਮੂਮ ਗੋਤਰ ਜਠੇਰਿਆਂ ਦਾ ਜੋੜ ਮੇਲਾ 9 ਨੂੰ
ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮੂਮ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਮੂਮ ਗੋਤਰ ਦੇ ਪਰਿਵਾਰਾਂ ਵੱਲੋਂ ਕਾਠਗੜ੍ਹ ਦੇ ਨੇੜਲੇ ਪਿੰਡ ਬੇਹਰੜੀ ਵਿਖੇ 9 ਨਵੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੂਮ ਗੋਤਰ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਦਿਹਾੜੇ ’ਤੇ ਸਤੀ ਮਾਤਾ ਦੇ ਅਸਥਾਨ ਵਿਖੇ ਵਿਧੀ ਪੂਰਵਕ ਹਵਨ ਪੂਜਾ ਕਰਵਾਈ ਜਾਵੇਗੀ, ਉਪਰੰਤ ਚੁੰਨੀ ਦੀ ਰਸਮ ਅਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ।
ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮੂਮ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਮੂਮ ਗੋਤਰ ਦੇ ਪਰਿਵਾਰਾਂ ਵੱਲੋਂ ਕਾਠਗੜ੍ਹ ਦੇ ਨੇੜਲੇ ਪਿੰਡ ਬੇਹਰੜੀ ਵਿਖੇ 9 ਨਵੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੂਮ ਗੋਤਰ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਦਿਹਾੜੇ ’ਤੇ ਸਤੀ ਮਾਤਾ ਦੇ ਅਸਥਾਨ ਵਿਖੇ ਵਿਧੀ ਪੂਰਵਕ ਹਵਨ ਪੂਜਾ ਕਰਵਾਈ ਜਾਵੇਗੀ, ਉਪਰੰਤ ਚੁੰਨੀ ਦੀ ਰਸਮ ਅਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ। ਇਸੇ ਤਰ੍ਹਾਂ ਇਸ ਧਾਰਮਿਕ ਸਮਾਗਮ ਦੌਰਾਨ ਬਾਬਾ ਬਾਲਾ ਜੀ ਦੇ ਅਸਥਾਨ ਵਿਖੇ ਵੀ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਚਿਰਾਗ ਰੌਸ਼ਨ ਕੀਤੇ ਜਾਣਗੇ। ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਚਾਹ-ਪਾਣੀ ਅਤੇ ਲੰਗਰਾਂ ਦੀ ਵਿਸ਼ੇਸ਼ ਵਿਵਸਥਾ ਹੋਵੇਗੀ।