ਬਰੂਦ ਦੇ ਢੇਰ ’ਤੇ ਚੱਬੇਵਾਲ ਦਾ ਮੁੱਖ ਬਾਜ਼ਾਰ
ਚੱਬੇਵਾਲ, 6 ਨਵੰਬਰ (ਰਾਜੀਵ ਭਾਰਦਵਾਜ)-ਦੁਕਾਨਦਾਰਾਂ ਵਲੋਂ ਚੱਬੇਵਾਲ ਵਿਚ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਪਟਾਕੇ ਵੇਚੇ ਜਾ ਰਹੇ ਹਨ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਇਹ ਸਭ ਚੱਬੇਵਾਲ ਪੁਲਿਸ ਦੇ ਆਸ਼ੀਰਵਾਦ ਨਾਲ ਹੋ ਰਿਹਾ ਹੈ।
ਚੱਬੇਵਾਲ, 6 ਨਵੰਬਰ (ਰਾਜੀਵ ਭਾਰਦਵਾਜ)-ਦੁਕਾਨਦਾਰਾਂ ਵਲੋਂ ਚੱਬੇਵਾਲ ਵਿਚ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਪਟਾਕੇ ਵੇਚੇ ਜਾ ਰਹੇ ਹਨ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਇਹ ਸਭ ਚੱਬੇਵਾਲ ਪੁਲਿਸ ਦੇ ਆਸ਼ੀਰਵਾਦ ਨਾਲ ਹੋ ਰਿਹਾ ਹੈ। ਕਸਬਾ ਚੱਬੇਵਾਲ ਦੇ ਮੁੱਖ ਬਾਜ਼ਾਰ ’ਚ ਆਮ ਦਿਨਾਂ ਨਾਲੋਂ ਦੀਵਾਲੀ ਦੇ ਸੰਬੰਧ ’ਚ ਜ਼ਿਆਦਾ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ । ਲੋਕ ਦੀਵਾਲੀ ਦੇ ਸੰਬੰਧ ’ਚ ਬਾਜ਼ਾਰ ’ਚ ਖ਼ਰੀਦੋ-ਫ਼ਰੋਖ਼ਤ ਕਰ ਰਹੇ ਹਨ, ਪ੍ਰੰਤੂ ਚੱਬੇਵਾਲ ਪੁਲਿਸ ਦੀ ਅਣਗਹਿਲੀ ਕਾਰਨ ਬਾਜ਼ਾਰ ਵਿਚ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਪਟਾਕਿਆਂ ਨਾਲ ਸਜੀਆਂ ਬੇਸ਼ੁਮਾਰ ਦੁਕਾਨਾਂ ਅਤੇ ਬਾਜ਼ਾਰ ਵਿਚ ਚਹਿਲ-ਪਹਿਲ ਦੇਖ ਕੇ ਇੰਝ ਜਾਪ ਰਿਹਾ ਹੈ ਕਿ ਜਿਵੇਂ ਚੱਬੇਵਾਲ ਦਾ ਮੁੱਖ ਬਾਜ਼ਾਰ ਬਰੂਦ ਦੇ ਢੇਰ ’ਤੇ ਹੋਵੇ । ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਚੱਬੇਵਾਲ ਵਿਚ ਸਿਰਫ਼ ਇੱਕ ਹੀ ਦੁਕਾਨ ਨੂੰ ਪਟਾਕੇ ਵੇਚਣ ਲਈ ਮਨਜ਼ੂਰੀ ਮਿਲੀ ਹੋਈ ਹੈ ਉਹ ਵੀ ਕਿਸੇ ਖੁੱਲ੍ਹੇ ਮੈਦਾਨ ’ਚ ਨਾ ਕਿ ਬਾਜ਼ਾਰ ਵਿਚ, ਪਰੰਤੂ ਚੱਬੇਵਾਲ ਦੇ ਬਾਜ਼ਾਰ ’ਚ ਅੱਸੀ ਤੋਂ ਵੱਧ ਦੁਕਾਨਾਂ ’ਤੇ ਪਟਾਕੇ ਵੇਚੇ ਜਾ ਰਹੇ ਹਨ। ਨਾਮ ਨਾ ਛਾਪਣ ਦੀ ਸ਼ਰਤ ’ਤੇ ਕੁੱਝ ਦੁਕਾਨਦਾਰਾਂ ਨੇ ਦੱਸਿਆ ਕਿ ਪੁਲਿਸ ਨੂੰ ਦੁਕਾਨਦਾਰਾਂ ਵਲੋਂ ਹਰ ਸਾਲ ਪਟਾਕੇ ਵੇਚਣ ਵਾਲੇ ਪ੍ਰਤੀ ਦੁਕਾਨਦਾਰ ਦੇ ਹਿਸਾਬ ਨਾਲ ਪੈਸੇ ਇਕੱਠੇ ਕਰਕੇ ਦਿੱਤੇ ਜਾਂਦੇ ਹਨ, ਇਸ ਵਾਰ ਵੀ ਅਜਿਹਾ ਹੀ ਹੈ। ਇਸ ਸੰਬੰਧ ’ਚ ਚੱਬੇਵਾਲ ਪੁਲਿਸ ਥਾਣੇ ਦੇ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਤੁਰੰਤ ਪਤਾ ਕਰਵਾਇਆ ਜਾਵੇਗਾ।