ਸੜੋਆ ਤੋਂ ਸਹੂੰਗੜਾ ਤੱਕ ਸੜਕ ਬਣ ਕੇ ਹੋਈ ਤਿਆਰ , ਅਸ਼ੋਕ ਕਟਾਰੀਆ ਵਲੋਂ ਉਦਘਾਟਨ
ਸੜੋਆ, 10 ਨਵੰਬਰ (ਸਹੂੰਗੜਾ)-ਸੜੋਆ ਤੋਂ ਸਹੂੰਗੜਾ ਤੱਕ ਇੱਕ ਸਾਲ ਦੇ ਕਰੀਬ ਸਮੇਂ ਤੋਂ ਪੁੱਟੀ ਹੋਈ ਸੜਕ ਲੁੱਕ ਪਾ ਕੇ ਤਿਆਰ ਕੀਤੀ ਗਈ। ਜਿਸ ਦਾ ਉਦਘਾਟਨ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਰੀਬਨ ਕੱਟ ਕੇ ਕੀਤਾ।
ਸੜੋਆ, 10 ਨਵੰਬਰ (ਸਹੂੰਗੜਾ)-ਸੜੋਆ ਤੋਂ ਸਹੂੰਗੜਾ ਤੱਕ ਇੱਕ ਸਾਲ ਦੇ ਕਰੀਬ ਸਮੇਂ ਤੋਂ ਪੁੱਟੀ ਹੋਈ ਸੜਕ ਲੁੱਕ ਪਾ ਕੇ ਤਿਆਰ ਕੀਤੀ ਗਈ। ਜਿਸ ਦਾ ਉਦਘਾਟਨ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ 45 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਦੀ ਲੰਬਾਈ 2 ਕਿਲੋਮੀਟਰ ਪੁਆਇੰਟ 66 ਬਣਦੀ ਹੈ ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਲਈ ਲੰਘਣ ਯੋਗ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀਆਂ ਸੜਕਾਂ ਬਾਕੀ ਰਹਿੰਦੀਆਂ ਹਨ ਉਹ ਵੀ ਜਲਦੀ ਤਿਆਰ ਹੋ ਜਾਣਗੀਆਂ। ਇਸ ਮੌਕੇ ਸਰਪੰਚ ਹਰਭਜਨ ਸਿੰਘ ਸਹੂੰਗੜਾ, ਸੰਤੋਖ ਸਿੰਘ ਖੇਲਾ, ਅਜੀਤ ਪਾਲ ਸਿੰਘ ਖੇਲਾ ਪੰਚ, ਕੁਲਦੀਪ ਸਿੰਘ ਪੰਚ, ਠੇਕੇਦਾਰ ਸੁਰਿੰਦਰ ਪਾਲ ਸਿੰਘ ਚੇਚੀ ਨੇ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ਤੋਂ ਇਲਾਵਾ ਜੇ.ਈ ਗੁਰਵਿੰਦਰ ਸਿੰਘ, ਸਰਪੰਚ ਰਾਜੀਵ ਕੁਮਾਰ ਪੁੰਨੂ, ਪ੍ਰਦੀਪ ਕੁਮਾਰ ਦੀਪਾ, ਵੇਦ ਪ੍ਰਕਾਸ਼, ਸਤਨਾਮ ਸਹੂੰਗੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।