ਐਡਵੋਕੇਟ ਝਿੱਕਾ ਦੇ ਭਾਜਪਾ ’ ਚ ਸ਼ਾਮਿਲ ਹੋਣ ਨਾਲ ਪਾਰਟੀ ਮਜ਼ਬੂਤ ਹੋਵੇਗੀ - ਜ਼ਿਲ੍ਹਾ ਪ੍ਰਧਾਨ ਲੱਕੀ
ਬੰਗਾ, 10 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਧਾਨ ਪੰਜਾਬ ਵਲੋਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਝਿੱਕਾ ਨੂੰ ਭਾਜਪਾ ’ਚ ਸ਼ਾਮਿਲ ਕਰਕੇ ਬੰਗਾ ਦੀ ਭਾਰਤੀ ਜਨਤਾ ਪਾਰਟੀ ਟੀਮ ਵਿੱਚ ਵਾਧਾ ਹੋਇਆ। ਜ਼ਿਲ੍ਹਾ ਪ੍ਰਧਾਨ ਭਾਜਪਾ ਰਾਜਵਿੰਦਰ ਲੱਕੀ ਨੇ ਕਿਹਾ ਕਿ ਐਡਵੋਕੇਟ ਸ਼ਮਸ਼ੇਰ ਸਿੰਘ ਦੇ ਭਾਜਪਾ ’ਚ ਸ਼ਮੂਲੀਅਤ ਨਾਲ ਬੰਗਾ ਭਾਜਪਾ ਹੋਰ ਮਜਬੂਤ ਹੋਵੇਗੀ।
ਬੰਗਾ, 10 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਧਾਨ ਪੰਜਾਬ ਵਲੋਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਝਿੱਕਾ ਨੂੰ ਭਾਜਪਾ ’ਚ ਸ਼ਾਮਿਲ ਕਰਕੇ ਬੰਗਾ ਦੀ ਭਾਰਤੀ ਜਨਤਾ ਪਾਰਟੀ ਟੀਮ ਵਿੱਚ ਵਾਧਾ ਹੋਇਆ। ਜ਼ਿਲ੍ਹਾ ਪ੍ਰਧਾਨ ਭਾਜਪਾ ਰਾਜਵਿੰਦਰ ਲੱਕੀ ਨੇ ਕਿਹਾ ਕਿ ਐਡਵੋਕੇਟ ਸ਼ਮਸ਼ੇਰ ਸਿੰਘ ਦੇ ਭਾਜਪਾ ’ਚ ਸ਼ਮੂਲੀਅਤ ਨਾਲ ਬੰਗਾ ਭਾਜਪਾ ਹੋਰ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਵਕੀਲਾਂ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਵਾਉਣ ਦੀ ਮੁੱਖ ਭੂਮਿਕਾ ਐਡਵੋਕੇਟ ਵਿਸ਼ਾਲ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਚੇਤ ਰਾਮ ਰਤਨ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ ਨੇ ਨਿਭਾਈ ਹੈ। ਐਡਵੋਕੇਟ ਝਿੱਕਾ ਨੂੰ ਪਾਰਟੀ ਵਿੱਚ ਸਨਮਾਨ ਯੋਗ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਸੰਦੀਪ ਭਾਟੀਆ ਸੀਨੀਅਰ ਆਗੂ ਬਲਾਚੌਰ, ਸੰਜੀਵ ਭਾਰਦਵਾਜ, ਡਾ. ਅਸ਼ਵਨੀ ਧੀਰ ਪੰਜਾਬ ਕਮੇਟੀ, ਡਾ. ਰਾਵਤ ਮੰਡਲ ਪ੍ਰਧਾਨ ਬੰਗਾ, ਰਾਮ ਕ੍ਰਿਸ਼ਨ ਜਾਖੂ, ਡਾ. ਹਰਭਜਨ ਸਿੰਘ ਕਰਨਾਣਾ, ਹਿੰਮਤ ਤੇਜਪਾਲ ਕੌਂਸਲਰ, ਮੈਡਮ ਰਜਨੀ ਕੰਡਾ ਸੈਕਟਰੀ ਜ਼ਿਲ੍ਹਾ, ਗੁਰਦੇਵ ਸਿੰਘ ਮੰਡਲ ਪ੍ਰਧਾਨ ਔੜ, ਰਾਮ ਜੀ ਲਾਲ ਖੜਕੂਵਾਲ, ਅਤੇ ਬੰਗਾ ਇਕਾਈ ਤੋਂ ਇਲਾਵਾ ਟਕਾਸਾਲੀ ਆਗੂਆਂ ਨੇ ਐਡਵੋਕੇਟ ਝਿੱਕਾ ਨੂੰ ਭਾਜਪਾ ’ਚ ਸ਼ਾਮਲ ਹੋਣ ’ਤੇ ਜੀ ਆਇਆ ਆਖਿਆ।