18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੜਕ ਵੱਲ ਨੂੰ ਝੁੱਕ ਕੇ ਖੜ੍ਹਾ ਸੁੱਕੇ ਦਰੱਖਤਾਂ ਦਾ ਝੁੰਡ ਕਦੇ ਵੀ ਬਣ ਸਕਦਾ ਵੱਡੇ ਹਾਦਸੇ ਦਾ ਕਾਰਨ

ਮਜਾਰੀ/ਸਾਹਿਬਾ, 18 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ ‘ਤੇ ਪੈਂਦੇ ਪਿੰਡ ਚਣਕੋਆ ਵਿਖੇ ਬੰਦ ਪਏ ਲੱਕੜ ਦੇ ਆਰੇ ਦੇ ਸਾਹਮਣੇ ਇੱਕ ਸਫੈਦੇ ਦੇ ਸੁੱਕੇ ਦਰੱਖਤਾਂ ਦਾ ਝੁੰਡ ਜੋ ਆਪਣੀ ਉਮਰ ਹੰਢਾ ਕੇ ਪੂਰੀ ਤਰਾਂ ਸੁੱਕ ਚੁੱਕਾ ਹੈ, ਇਹ ਕਦੇ ਵੀ ਸੜਕ ਵੱਲ ਨੂੰ ਡਿੱਗ ਕੇ ਕਿਸੇ ਵੱਡੇ ਹਦਸੇ ਦਾ ਕਾਰਨ ਬਣ ਸਕਦਾ ਹੈ। ਇਹ ਸਫੈਦੇ ਇੰਨੇ ਲੰਮੇ ਹਨ ਕਿ ਜੇਕਰ ਕੋਈ ਇਹਨਾਂ ਵਿਚੋਂ ਡਿੱਗ ਗਿਆ ਤਾਂ ਇਹ ਸੜਕ ਵਿਚੋਂ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਤਾਂ ਆਪਣੀ ਲਪੇਟ ਵਿੱਚ ਲਵੇਗਾ ਹੀ।

Ad Position 21
No active advertisement
ਚਣਕੋਆ ਵਿਖੇ ਸੁੱਕੇ ਦਰੱਖਤ ਦਿਖਾਉਂਦੇ ਹੋਏ ਨੇੜਲੇ ਘਰਾਂ ਵਾਲੇ। ਤਸਵੀਰ : ਚਾਹਲ 19-11-2026
ਮਜਾਰੀ/ਸਾਹਿਬਾ, 18 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ ‘ਤੇ ਪੈਂਦੇ ਪਿੰਡ ਚਣਕੋਆ ਵਿਖੇ ਬੰਦ ਪਏ ਲੱਕੜ ਦੇ ਆਰੇ ਦੇ ਸਾਹਮਣੇ ਇੱਕ ਸਫੈਦੇ ਦੇ ਸੁੱਕੇ ਦਰੱਖਤਾਂ ਦਾ ਝੁੰਡ ਜੋ ਆਪਣੀ ਉਮਰ ਹੰਢਾ ਕੇ ਪੂਰੀ ਤਰਾਂ ਸੁੱਕ ਚੁੱਕਾ ਹੈ, ਇਹ ਕਦੇ ਵੀ ਸੜਕ ਵੱਲ ਨੂੰ ਡਿੱਗ ਕੇ ਕਿਸੇ ਵੱਡੇ ਹਦਸੇ ਦਾ ਕਾਰਨ ਬਣ ਸਕਦਾ ਹੈ। ਇਹ ਸਫੈਦੇ ਇੰਨੇ ਲੰਮੇ ਹਨ ਕਿ ਜੇਕਰ ਕੋਈ ਇਹਨਾਂ ਵਿਚੋਂ ਡਿੱਗ ਗਿਆ ਤਾਂ ਇਹ ਸੜਕ ਵਿਚੋਂ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਤਾਂ ਆਪਣੀ ਲਪੇਟ ਵਿੱਚ ਲਵੇਗਾ ਹੀ। ਸਗੋਂ ਸੜਕ ਦੇ ਦੂਸਰੇ ਪਾਸੇ ਬਣੇ ਘਰਾਂ ਦਾ ਵੀ ਭਾਰੀ ਨੁਕਸਾਨ ਕਰ ਸਕਦੇ ਹਨ। ਇਨਾਂ ਸਫੈਦਿਆਂ ਵੱਲ ਜੰਗਲਾਤ ਵਿਭਾਗ ਵਲੋਂ ਕਦੇ ਵੀ ਧਿਆਨ ਨਹੀ ਦਿੱਤਾ ਜਾ ਰਿਹਾ। ਇਸ ਮਾਰਗ ‘ਤੇ ਹੋਰ ਵੀ ਬਹੁਤ ਸਾਰੇ ਸੁੱਕੇ ਦਰੱਖਤ ਆਪ ਮੁਹਾਰੇ ਕਦੇ ਸੜਕ ‘ਤੇ ਕਦੇ ਖੇਤਾਂ ਵਿੱਚ ਡਿੱਗ ਕੇ ਲੋਕਾਂ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਇਸ ਮਾਰਗ ‘ਤੇ ਦਰੱਖਤਾਂ ਦੇ ਡਿੱਗਣ ਕਾਰਨ ਕਈ ਲੋਕ ਗੰਭੀਰ ਫੱਟੜ ਹੋ ਚੁੱਕੇ ਹਨ ਤੇ ਕਈ ਜਾਨ ਵੀ ਗੁਆ ਚੁੱਕੇ ਹਨ। ਪਿੰਡ ਚਣਕੋਆ ਵਾਸੀ ਅਜੀਤ ਕੁਮਾਰ, ਦੀਪਕ ਕੁਮਾਰ, ਰਾਮ ਤੀਰਥ, ਪਾਖਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨਾਂ ਦਰੱਖਤਾਂ ਦੇ ਝੁੰਡ ਨੂੰ ਸੜਕ ਦੇ ਕਿਨਾਰੇ ਤੋਂ ਹਟਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੈਲਮਾਜਰਾ ਦਾ ਖੇਡ ਮੈਦਾਨ ਸੁਰਖੀਆਂ ’ਚ, 25 ਲੱਖ ਦਿਓ ਨਹੀਂ ਤਾਂ ਕਰਾਂਗੇ ਸੰਘਰਸ਼ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਸਦਰ ਥਾਣਾ ਨਵਾਂਸ਼ਹਿਰ ਪੁਲਿਸ ਵਲੋਂ ਕਾਬੂ
Ad Position 24