18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਨੈਸ਼ਨਲ ਹਾਈਵੇ ’ਤੇ ਫਿਰ ਵੱਡਾ ਹਾਦਸਾ ਟਲਿਆ, ਓਵਰਲੋਡ ਭੂੰਗ ਵਾਲੀ ਟਰਾਲੀ ਪਲਟੀ

ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ ਰੋਪੜ-ਬਲਾਚੌਰ ਨੇੜੇ ਰੱਕੜਾਂ ਅਤੇ ਲੋਹਟਾਂ ਦੇ ਵਿਚਕਾਰ ਫਿਰ ਇੱਕ ਵੱਡਾ ਹਾਦਸਾ ਵਾਪਰਦਿਆਂ-ਵਾਪਰਦਿਆਂ ਟਲ ਗਿਆ। ਜਦੋਂ ਭੂੰਗ ਨਾਲ ਓਵਰਲੋਡ ਭਰੀ ਟਰਾਲੀ ਅਚਾਨਕ ਪਲਟ ਗਈ ਅਤੇ ਟਰੈਕਟਰ ਰੇਲਿੰਗ ਤੋੜ ਕੇ ਥੱਲੇ ਖਤਾਨਾਂ ਵਿੱਚ ਜਾ ਕੇ ਲਮਕ ਗਿਆ।

Ad Position 21
No active advertisement
ਅਜੀਤ ਡੈਸਕ 19-11-2026
ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ ਰੋਪੜ-ਬਲਾਚੌਰ ਨੇੜੇ ਰੱਕੜਾਂ ਅਤੇ ਲੋਹਟਾਂ ਦੇ ਵਿਚਕਾਰ ਫਿਰ ਇੱਕ ਵੱਡਾ ਹਾਦਸਾ ਵਾਪਰਦਿਆਂ-ਵਾਪਰਦਿਆਂ ਟਲ ਗਿਆ। ਜਦੋਂ ਭੂੰਗ ਨਾਲ ਓਵਰਲੋਡ ਭਰੀ ਟਰਾਲੀ ਅਚਾਨਕ ਪਲਟ ਗਈ ਅਤੇ ਟਰੈਕਟਰ ਰੇਲਿੰਗ ਤੋੜ ਕੇ ਥੱਲੇ ਖਤਾਨਾਂ ਵਿੱਚ ਜਾ ਕੇ ਲਮਕ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਈਵੇ ’ਤੇ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ ਅਤੇ ਰੋਡ ਇੱਕ ਪਾਸੇ ਤੋਂ ਵਨ ਵੇ ਹੋ ਗਿਆ। ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਬਲਾਚੌਰ ਤੋਂ ਰੋਪੜ ਵਾਲੇ ਪਾਸੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗੇ ਕੋਈ ਗੱਡੀ ਆ ਜਾਣ ਕਾਰਨ ਟਰੈਕਟਰ ਚਾਲਕ ਨੇ ਸਾਈਡ ਮਾਰੀ ਅਤੇ ਓਵਰਲੋਡ ਹੋਣ ਕਾਰਨ ਟਰਾਲੀ ਦਾ ਸੰਤੁਲਨ ਵਿਗੜ ਗਿਆ। ਟਰਾਲੀ ਪਲਟ ਗਈ ਅਤੇ ਟਰੈਕਟਰ ਰੇਲਿੰਗ ਤੋੜਦਾ ਹੋਇਆ ਥੱਲੇ ਖਤਾਨਾਂ ’ਚ ਜਾ ਲਮਕਿਆ। ਮੌਕੇ ’ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਟਰਾਲੀ ਇੰਨੀ ਓਵਰਲੋਡ ਸੀ ਕਿ ਟਰੈਕਟਰ ਦੇ ਟਾਇਰ ਜ਼ਮੀਨ ’ਤੇ ਲੱਗਦੇ ਹੀ ਨਹੀਂ ਸਨ, ਸਗੋਂ ਉੱਪਰ ਹੀ ਚੁੱਕੇ ਰਹਿੰਦੇ ਸਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇੱਥੇ ਅਕਸਰ ਪੇਪਰ ਮਿੱਲ ਨੂੰ ਤੂੜੀ ਲੈ ਕੇ ਜਾਣ ਵਾਲੇ ਟਰੈਕਟਰ ਟਰਾਲੀਆਂ ਦੇ ਹਾਦਸੇ ਹੁੰਦੇ ਰਹਿੰਦੇ ਹਨ। ਓਵਰਲੋਡ ਟਰਾਲੀਆਂ ਕਾਰਨ ਨੈਸ਼ਨਲ ਹਾਈਵੇ ’ਤੇ ਚੱਲਣ ਵਾਲੇ ਹੋਰ ਵਾਹਨ ਚਾਲਕਾਂ ਦੀ ਜਾਨ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰੈਕਟਰ ਟਰਾਲੀਆਂ ’ਤੇ ਨਕੇਲ ਕੱਸੀ ਜਾਵੇ ਅਤੇ ਇਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਇਨ੍ਹਾਂ ਟਰੈਕਟਰਾਂ ਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ ਕਾਰਨ ਵਨਵੇ ਰੋਡ ਹੋਣ ਕਾਰਨ ਰੋਪੜ ਤੋਂ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਅੱਗੇ ਰੋਡ ਬੰਦ ਹੈ। ਘੰਟਿਆਂ ਤੱਕ ਰੋਡ ਵਨ ਵੇ ਰਹਿਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਇਲਾਕਾ ਵਾਸੀਆਂ ਨੇ ਇਹ ਵੀ ਕਿਹਾ ਕਿ ਓਵਰਲੋਡ ਟਰੈਕਟਰ ਨੇ ਨਾ ਸਿਰਫ਼ ਰੇਲਿੰਗ ਤੋੜੀ ਹੈ, ਸਗੋਂ ਨੈਸ਼ਨਲ ਹਾਈਵੇ ਦਾ ਵੀ ਨੁਕਸਾਨ ਕੀਤਾ ਹੈ। ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਠੋਸ ਕੂੜਾ ਪ੍ਰਬੰਧਨ ਨਿਯਮਾਂ-2026 ਦੀ ਪਾਲਣਾ ਲਈ ਬਲਕ ਵੇਸਟ ਜਨਰੇਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ-ਡਿਪਟੀ ਕਮਿਸ਼ਨਰ ਅਗਲੀ ਖ਼ਬਰ 5.50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24