ਜ਼ਿੰਦਗੀ ਦੇ ਆਖਰੀ ਸਾਹ ਤੱਕ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਦਾ ਕਾਰਜ ਜਾਰੀ ਰੱਖਾਂਗਾ-ਡਾ. ਢਾਹਾਂ
ਕਟਾਰੀਆਂ, 18 ਨਵੰਬਰ (ਪ੍ਰੇਮੀ ਸੰਧਵਾਂ)-ਗੁਰੂ ਨਾਨਕ ਮਿਸ਼ਨ ਹਸਪਤਾਲ ਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵੀ ਲੋਕ ਆਪਣੀ ਸਮਰਥਾ ਅਨੁਸਾਰ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਕਾਰਜ ਕਰਦੇ ਹਨ, ਉਹ ਧਰਮੀ ਲੋਕ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਪ੍ਰਮਾਤਮਾ ਨੇ ਗਿਣਵੇਂ- ਚੁਣਵੇਂ ਧਰਮੀ ਇਨਸਾਨਾਂ ਦੇ ਕਰਮਾਂ ਵਿਚ ਸੇਵਾ ਤੇ ਸਿਮਰਨ ਭਾਗਾਂ ਨਾਲ ਮਿਲਣ ਦਾ ਸੁਭਾਗ ਲਿਖਿਆ ਹੁੰਦਾ ਹੈ।
ਕਟਾਰੀਆਂ, 18 ਨਵੰਬਰ (ਪ੍ਰੇਮੀ ਸੰਧਵਾਂ)-ਗੁਰੂ ਨਾਨਕ ਮਿਸ਼ਨ ਹਸਪਤਾਲ ਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵੀ ਲੋਕ ਆਪਣੀ ਸਮਰਥਾ ਅਨੁਸਾਰ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਕਾਰਜ ਕਰਦੇ ਹਨ, ਉਹ ਧਰਮੀ ਲੋਕ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਪ੍ਰਮਾਤਮਾ ਨੇ ਗਿਣਵੇਂ- ਚੁਣਵੇਂ ਧਰਮੀ ਇਨਸਾਨਾਂ ਦੇ ਕਰਮਾਂ ਵਿਚ ਸੇਵਾ ਤੇ ਸਿਮਰਨ ਭਾਗਾਂ ਨਾਲ ਮਿਲਣ ਦਾ ਸੁਭਾਗ ਲਿਖਿਆ ਹੁੰਦਾ ਹੈ। ਡਾ. ਢਾਹਾਂ ਨੇ ਕਿਹਾ ਕਿ ਜਿੱਥੇ ਇਨਸਾਨ ਨੂੰ ਇਸ ਦੁਨੀਆ ’ਤੇ ਆਉਣ ਲਈ ਜੀਵਨ ਸਫਲ ਕਰਨ ਲਈ ਪ੍ਰਮਾਤਮਾ ਦੀ ਬੰਦਗੀ ਦੇ ਨਾਲ- ਨਾਲ ਲੋੜਵੰਦ ਅਤੇ ਗਰੀਬਾਂ ਦੀ ਮਦਦ ਵੀ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਆਖਰੀ ਸਾਹ ਤੱਕ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਦਾ ਕਾਰਜ ਜਾਰੀ ਰੱਖਣਗੇ।