ਮੰਦਰ ਬਾਬਾ ਨਿਰਮਲ ਸ਼ਾਹ ਕੁੱਲਪੁਰ ਵਿਖੇ ਸਾਲਾਨਾ ਭੰਡਾਰਾ ਅੱਜ
ਪੋਜੇਵਾਲ ਸਰਾਂ, 18 ਨਵੰਬਰ (ਨਵਾਂਗਰਾਈਂ)-ਬਾਬਾ ਨਿਰਮਲ ਸ਼ਾਹ ਮੰਦਰ ਕੁੱਲਪੁਰ ਵਿਖੇ ਛਿੰਝ ਮੇਲਾ ਅਤੇ ਭੰਡਾਰਾ ਮਿਤੀ 19 ਨਵੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਰਿੰਦਰ ਸਿੰਘ ਮਾਨ ਤੇ ਪਿੰਦਰ ਕੁਮਾਰ ਕਰੀਮਪੁਰ ਧਿਆਨੀ ਨੇ ਦੱਸਿਆ ਕਿ 19 ਨਵੰਬਰ ਨੂੰ ਦਿਨ ਵੀਰਵਾਰ ਨੂੰ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ।
ਪੋਜੇਵਾਲ ਸਰਾਂ, 18 ਨਵੰਬਰ (ਨਵਾਂਗਰਾਈਂ)-ਬਾਬਾ ਨਿਰਮਲ ਸ਼ਾਹ ਮੰਦਰ ਕੁੱਲਪੁਰ ਵਿਖੇ ਛਿੰਝ ਮੇਲਾ ਅਤੇ ਭੰਡਾਰਾ ਮਿਤੀ 19 ਨਵੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਰਿੰਦਰ ਸਿੰਘ ਮਾਨ ਤੇ ਪਿੰਦਰ ਕੁਮਾਰ ਕਰੀਮਪੁਰ ਧਿਆਨੀ ਨੇ ਦੱਸਿਆ ਕਿ 19 ਨਵੰਬਰ ਨੂੰ ਦਿਨ ਵੀਰਵਾਰ ਨੂੰ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਜੱਸਾ ਫਤਿਹਪੁਰੀਆ, ਕਾਲਾ ਗੁੱਜਰ ਬੂਥਗੜ੍ਹੀਆ, ਪਿੰਕਾ ਭਾਣੇਵਾਲੀਆ ਅਤੇ ਸੱੁਖਾ ਬੂਥਗੜ੍ਹੀਆ ਅਤੇ ਪਾਰਟੀ ਅਤੇ ਹੋਰ ਕਲਾਕਾਰ ਆਪਣੀ ਹਾਜਰੀ ਲਗਵਾਉਣਗੇ। ਇਸ ਸਾਲਾਨਾ ਜੋੜ ਮੇਲੇ ’ਤੇ ਮੱੁਖ ਮਹਿਮਾਨ ਦੇ ਤੌਰ ’ਤੇ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਮੁੱਖ ਮਹਿਮਾਨ ਹੋਣਗੇ।