21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਿੱਖਿਆ ਦਾ ਫਲ ਹਮੇਸ਼ਾ ਹੀ ਲਾਭਕਾਰੀ ਹੁੰਦਾ ਹੈ-ਸੋਮਪਾਲ ਸਿੰਘ ਬੰਗਾ

ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ)-ਲਾਇਨਜ਼ ਕਲੱਬ ਬੰਗਾ ਮਹਿਕ (321) ਦੇ ਪ੍ਰਧਾਨ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਸੀਨੀਅਰ ਐਮ. ਡੀ ਸੋਮਪਾਲ ਸਿੰਘ ਬੰਗਾ ਨੇ ਲੋੜਵੰਦਾਂ ਦੀ ਸੇਵਾ ਲਈ ਮਦਦ ਕਰਨ ਵਾਲੇ ਧਰਮੀ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਗਰੀਬਾਂ ਦੀ ਆਰਥਿਕ ਸਹਾਇਤਾ ਕਰਨ ਵਾਲੇ ਇਨਸਾਨਾਂ ਨੂੰ ਆਖਰ ਰੱਬ ਦੇ ਘਰ ਦਾ ਰਾਹ ਲੱਭ ਪੈਂਦਾ ਹੈ।

Ad Position 21
No active advertisement
ਅਜੀਤ ਡੈਸਕ 22-11-2026
ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ)-ਲਾਇਨਜ਼ ਕਲੱਬ ਬੰਗਾ ਮਹਿਕ (321) ਦੇ ਪ੍ਰਧਾਨ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਸੀਨੀਅਰ ਐਮ. ਡੀ ਸੋਮਪਾਲ ਸਿੰਘ ਬੰਗਾ ਨੇ ਲੋੜਵੰਦਾਂ ਦੀ ਸੇਵਾ ਲਈ ਮਦਦ ਕਰਨ ਵਾਲੇ ਧਰਮੀ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਗਰੀਬਾਂ ਦੀ ਆਰਥਿਕ ਸਹਾਇਤਾ ਕਰਨ ਵਾਲੇ ਇਨਸਾਨਾਂ ਨੂੰ ਆਖਰ ਰੱਬ ਦੇ ਘਰ ਦਾ ਰਾਹ ਲੱਭ ਪੈਂਦਾ ਹੈ। ਕਿਉਂਕਿ ਰੱਬ ਵੀ ਸਦਾ ਹੀ ਧਰਮੀ ਲੋਕਾਂ ਦੇ ਅੰਗ ਸੰਗ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਧਰਮੀ ਇਨਸਾਨ ਦੇ ਸਿਰ ’ਤੇ ਪ੍ਰਮਾਤਮਾ ਦਾ ਹੱਥ ਹੋਵੇ ਉਹ ਇਨਸਾਨ ਅੱਗ ਦੇ ਬਲਦੇ ਭਾਂਬੜ ’ਚੋਂ ਵੀ ਬੇਦਾਗ ਬਾਹਰ ਨਿਕਲ ਜਾਂਦਾ ਹੈ। ਕਿਉਂਕਿ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਤੋਂ ਵੱਡਾ ਹੋਰ ਕੋਈ ਕਾਰਜ ਨਹੀਂ। ਸੋਮਪਾਲ ਸਿੰਘ ਬੰਗਾ ਨੇ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਬੀ. ਆਰ ਅੰਬੇਡਕਰ ਨੇ ਆਪਣੀਆਂ ਲਿਖਤਾਂ ਵਿੱਚ ਸੰਦੇਸ਼ ਦਿੱਤਾ ਹੈ ਕਿ ਭਾਵੇਂ ਹਰ ਪਰਿਵਾਰ ਦੇ ਜੀਅ ਇੱਕ ਰੋਟੀ ਘੱਟ ਖਾ ਲੈਣ ਪਰ ਆਪਣੇ ਬੱਚਿਆਂ ਨੂੰ ਉਚੇਰੀ ਤੋਂ ਉਚੇਰੀ ਸਿੱਖਿਆ ਜ਼ਰੂਰ ਹਾਸਲ ਕਰਵਾਉਣ। ਕਿਉਂਕਿ ਸਿੱਖਿਆਂ ਦੀਆਂ ਜੜ੍ਹਾਂ ਬੇਸ਼ਕ ਕੌੜੀਆਂ ਹੁੰਦੀਆਂ ਹਨ ਪਰ ਇਸ ਦਾ ਫਲ ਸ਼ਹਿਦ ਨਾਲੋਂ ਵੀ ਮਿੱਠਾ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ‘ ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਜਥੇਦਾਰ ਖ਼ਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਨ ’ਤੇ ਵਧਾਈ-ਹਨੀ ਟੌਂਸਾ
Ad Position 24