ਬਾਬਾ ਗੋਲਾ ਸ. ਕੰ. ਸੀ. ਸੈ ਸਕੂਲ ਬੰਗਾ ਬਲਾਕ ਪੱਧਰੀ ਮੇਲੇ ’ਚ ਰਿਹਾ ਅੱਵਲ
ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਭਰ ਦੇ ਪੀ. ਐਮ.
ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਭਰ ਦੇ ਪੀ.ਐਮ.ਸ੍ਰੀ ਸਕੂਲਾਂ ’ਚ ਹਰ ਵਿਸ਼ੇ ਨਾਲ ਸੰਬੰਧਤ ਤਿੰਨ ਥੀਮਾਂ ’ਤੇ ਅਧਾਰਿਤ ਵਿਦਿਆਰਥਣਾਂ ਦਾ ਬਲਾਕ ਪੱਧਰੀ ਮੁਕਾਬਲਾ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸ਼੍ਰੀਮਤੀ ਅਨੀਤਾ ਸ਼ਰਮਾ ਵਲੋਂ ਬਲਾਕ ਪੱਧਰੀ ਪੀ. ਐਮ ਸ਼੍ਰੀ ਸਕੂਲਾਂ ਵਿਚ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਜਿਸ ਵਿਚ ਬਲਾਕ ਬੰਗਾ ਦਾ ਮੇਲਾ ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ ਵਿਖੇ ਕੀਤਾ ਗਿਆ। ਜਿਸ ’ਚ ਬਲਾਕ ਬੰਗਾ ਦੇ ਸਾਰੇ ਸਕੂਲਾਂ ਵਲੋਂ ਭਾਗ ਲਿਆ ਗਿਆ। ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਵਲੋਂ ਸ੍ਰੀਮਤੀ ਜੋਤੀ ਗੁਲਾਟੀ ਗਾਈਡ ਅਧਿਆਪਕਾ ਵਲੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਗਣਿਤ ਵਿਸ਼ੇ ਨਾਲ ਸਬੰਧਤ ਤਿੰਨ ਥੀਮ ਤਿਆਰ ਕਰਵਾਏ ਗਏ। ਜਿਸ ਵਿੱਚ ਪਹਿਲਾ ਥੀਮ (ਰੀਅਲ ਲਾਈਫ ਐਪਲੀਕੇਸ਼ਨ) ਵਿੱਚ ਬੰਦਨਾ ਕੁਮਾਰੀ ਨੇ ਪਹਿਲਾ, ਦੂਸਰਾ ਸਥਾਨ ਥੀਮ (ਆਰਟ ਇੰਟੀਗਰੇਟਡ ਲਰਨਿੰਗ) ਵਿੱਚ ਅੰਕਿਤ ਚੁੰਬਰ ਨੂੰ, ਹਰਲੀਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਤੀਸਰਾ ਥੀਮ (ਇੰਡੀਅਨ ਈਥੋਸ) ਵਿਚ ਸੁਨੈਨਾ ਅਤੇ ਸ਼ੀਤਲ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਵੇਰ ਦੀ ਸਭਾ ਵਿੱਚ ਸਕੂਲ ਇੰਚਾਰਜ ਸ਼੍ਰੀਮਤੀ ਜਸਵਿੰਦਰ ਕੌਰ ਵਲੋਂ ਗਾਈਡ ਅਧਿਆਪਕਾ ਸ਼੍ਰੀਮਤੀ ਜੋਤੀ ਗੁਲਾਟੀ ਦਾ ਧੰਨਵਾਦ ਕਰਦੇ ਹੋਏ ਮੇਲੇ ਦੌਰਾਨ ਮੁਕਾਬਲੇ ’ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਵੇਰ ਦੀ ਸਭਾ ’ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਨੀ ਬਾਲਾ, ਨਵਨੀਤ ਕੌਰ, ਦਲਜੀਤ ਕੌਰ, ਊਸ਼ਾ ਰਾਣੀ, ਸੁਰਿੰਦਰ ਕੌਰ, ਸੀਮਾ ਰਾਣੀ, ਰੁਚੀ ਉਬਰਾਏ, ਰਮੇਸ਼ ਕੁਮਾਰ, ਰਾਜਾ ਮਨਚੰਦਾ, ਹਰਚਰਨ ਸਿੰਘ, ਸੁਖਬੀਰ ਸਿੰਘ, ਨਰੰਜਣ ਜੋਤ ਸਿੰਘ, ਬਰਿੰਦਰ ਸ਼ਰਮਾ, ਸੰਜੀਵ ਕੁਮਾਰ ਸ਼ਾਮਿਲ ਸਨ।