22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਬਿੱਟੂ ਦਾ ਕਲੇਰਾਂ ’ਚ ਸਨਮਾਨ

ਬੰਗਾ/ਬਹਿਰਾਮ, 21 ਨਵੰਬਰ (ਸੁਰਿੰਦਰ ਸਿੰਘ ਕਰਮ, ਨਛੱਤਰ ਸਿੰਘ ਬਹਿਰਾਮ) - ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਹੁਮਤ ਨਾਲ ਬਣੇਗੀ। ਇਹ ਸ਼ਬਦ ਹਲਕਾ ਇੰਚਾਰਜ ਡਾ.

Ad Position 21
No active advertisement
ਕਲੇਰਾਂ ਵਿਖੇ ਹਲਕਾ ਇੰਚਾਰਜ ਡਾ. ਬਿੱਟੂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਨਮਾਨ ਕਰਦੇ ਹੋਏ ਨਗਰ ਨਿਵਾਸੀ ਨਾਲ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਹੈਪੀ ਕਲੇਰਾਂ ਅਤੇ ਹੋਰ । ਅਜੀਤ ਤਸਵੀਰ 22-11-2026
ਬੰਗਾ/ਬਹਿਰਾਮ, 21 ਨਵੰਬਰ (ਸੁਰਿੰਦਰ ਸਿੰਘ ਕਰਮ, ਨਛੱਤਰ ਸਿੰਘ ਬਹਿਰਾਮ) - ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਹੁਮਤ ਨਾਲ ਬਣੇਗੀ। ਇਹ ਸ਼ਬਦ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਬਿੱਟੂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਕਲੇਰਾਂ ਵਿਖੇ ਟਕਸਾਲੀ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤਾਂ ਜੋ ਪੰਜਾਬ ਫਿਰ ਤਰੱਕੀ ਵੱਲ ਵਧੇ। ਉਨ੍ਹਾਂ ਵਰਕਰਾਂ ਨੂੰ ਹੋਰ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਅਕਾਲੀ ਦਲ ਦੀ ਸਰਕਾਰ ਬਣਾਈਏ। ਇਸ ਮੌਕੇ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਥੇ. ਸਤਨਾਮ ਸਿੰਘ ਲਾਦੀਆਂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਨਜਿੰਦਰ ਸਿੰਘ ਕਟਾਰੀਆਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ, ਗੁਰਿੰਦਰ ਸਿੰਘ ਚੱਕਮੰਡੇਰ ਸਰਕਲ ਪ੍ਰਧਾਨ ਬਹਿਰਾਮ, ਸਤਨਾਮ ਸਿੰਘ ਝਿੱਕਾ ਪ੍ਰਧਾਨ ਬੀ. ਸੀ ਵਿੰਗ ਪੰਜਾਬ, ਚੰਨੀ ਭਰੋਲੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਥੇ. ਸੁਖਦੇਵ ਸਿੰਘ ਮੇਹਲੀਆਣਾ ਸਰਕਲ ਪ੍ਰਧਾਨ ਕਟਾਰੀਆਂ, ਬਲਜਿੰਦਰ ਸਿੰਘ ਹੈਪੀ ਕਲੇਰਾਂ ਸਰਕਲ ਪ੍ਰਧਾਨ, ਦਾਰਾ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਦਲਜੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਕਮਲਦੀਪ, ਗੁਦਾਵਰ ਸਿੰਘ, ਮੁਖਤਿਆਰ ਸਿੰਘ ਭੁੱਲਰ, ਹਰਦੀਪ ਸਿੰਘ ਕਲਸੀ, ਗੁਰਦਿਆਲ ਸਿੰਘ ਬਿੰਦੜਾ, ਸੁਰਜੀਤ ਸਿੰਘ ਢਿੱਲੋਂ, ਦੀਪ ਕਲੇਰ, ਜੋਗਿੰਦਰ ਸਿੰਘ ਕਲਸੀ, ਮਹਿੰਦਰ ਪਾਲ, ਲਖਵਿੰਦਰ ਸਾਧੜਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਸੰਭਾਵੀ ਉਮੀਦਵਾਰ ਡਾ. ਬਖਸ਼ੀਸ਼ ਸਿੰਘ ਰੌਜ਼ਾ ਮੰਢਾਲੀ ਸ਼ਰੀਫ ਹੋਏ ਨਤਮਸਤਕ ਅਗਲੀ ਖ਼ਬਰ ਪੱਤਰਕਾਰ ਨਾਨੋਵਾਲੀਆ ਦੀ ਮਾਤਾ ਚੰਨਣ ਕੌਰ ਦਾ ਹੋਇਆ ਦਿਹਾਂਤ
Ad Position 24