ਗਊਸ਼ਾਲਾ ਆਦੋਆਣਾ ਵਿਖੇ ਸਤਿਗੁਰ ਗੰਗਾ ਨੰਦ ਭੂਰੀ ਵਾਲਿਆਂ ਦੇ ਬਣਾਏ ਜਾ ਰਹੇ ਛੱਤਰੀ ਸਾਹਿਬ ਦਾ ਰੱਖਿਆ ਨੀਂਹ ਪੱਥਰ
ਬਲਾਚੌਰ, 21 ਨਵੰਬਰ (ਨਰੇਸ਼ ਧੌਲ)-ਸਤਿਗੁਰ ਗੰਗਾ ਨੰਦ ਮਹਾਰਾਜ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਤਿਗੁਰ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਅਤੇ ਸਮੂਹ ਪਰਿਵਾਰ ਦੇ ਯਤਨਾਂ ਸਦਕਾ ਬਣਾਏ ਜਾ ਰਹੇ ਛੱਤਰੀ ਸਾਹਿਬ ਦਾ ਨੀਂਹ ਪੱਥਰ ਅਚਾਰਿਆ ਨਮਰਤਾ ਨੰਦ ਮਹਾਰਾਜ ਮੌਜੂਦਾ ਗੱਦੀ ਨਸ਼ੀਨ ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਦੌਰਾਨ ਭਗਤ ਚਰਨਜੀਤ ਭਾਟੀਆ ਨੇ ਦੱਸਿਆ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਇਸ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਇਲਾਕੇ ਵਿੱਚ ਦੇਖਣਯੋਗ ਹੋਵੇਗਾ।
ਬਲਾਚੌਰ, 21 ਨਵੰਬਰ (ਨਰੇਸ਼ ਧੌਲ)-ਸਤਿਗੁਰ ਗੰਗਾ ਨੰਦ ਮਹਾਰਾਜ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਤਿਗੁਰ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਅਤੇ ਸਮੂਹ ਪਰਿਵਾਰ ਦੇ ਯਤਨਾਂ ਸਦਕਾ ਬਣਾਏ ਜਾ ਰਹੇ ਛੱਤਰੀ ਸਾਹਿਬ ਦਾ ਨੀਂਹ ਪੱਥਰ ਅਚਾਰਿਆ ਨਮਰਤਾ ਨੰਦ ਮਹਾਰਾਜ ਮੌਜੂਦਾ ਗੱਦੀ ਨਸ਼ੀਨ ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਦੌਰਾਨ ਭਗਤ ਚਰਨਜੀਤ ਭਾਟੀਆ ਨੇ ਦੱਸਿਆ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਇਸ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਇਲਾਕੇ ਵਿੱਚ ਦੇਖਣਯੋਗ ਹੋਵੇਗਾ। ਇਸ ਦੌਰਾਨ ਅਚਾਰਿਆ ਨਮਰਤਾ ਨੰਦ ਮਹਾਰਾਜ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਸਤਿਗੁਰਾਂ ਦੀ ਵੱਡੀ ਕਿਰਪਾ ਸਦਕਾ ਜਿਥੇ ਇਹ ਗਊਸ਼ਾਲਾ ਵਿੱਚ ਗਊਵੰਸ਼ ਦੀ ਸੇਵਾ ਸੰਭਾਲ ਦਾ ਕਾਰਜ ਅੱਵਲ ਦਰਜੇ ਨਾਲ ਚੱਲ ਰਿਹਾ ਹੈ ਇਸੇ ਤਰ੍ਹਾਂ ਛੱਤਰੀ ਸਾਹਿਬ ਦੇ ਨਿਰਮਾਣ ਨਾਲ ਸੰਗਤਾਂ ਵਿੱਚ ਸਤਿਗੁਰਾਂ ਪ੍ਰਤੀ ਅਥਾਹ ਆਸਥਾ ਪੈਦਾ ਹੋਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਵੱਧ ਤੋਂ ਵੱਧ ਸੇਵਾਦਾਰ ਇਸ ਨਿਰਮਾਣ ਵਿਚ ਆਪਣੇ ਤਨ, ਮਨ, ਧੰਨ ਨਾਲ ਯੋਗਦਾਨ ਪਾਉਣ। ਇਸ ਮੌਕੇ ਸੰਤ ਮਹਾਂਪੁਰਸ਼, ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।