21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮੂਨਟੈਰਾ ਕੈਫੇ ਬੰਗਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਕੱਢੀ ਪ੍ਰਭਾਤ ਫੇਰੀ ਦਾ ਸ਼ਰਧਾਪੂਰਵਕ ਕੀਤਾ ਸਵਾਗਤ

ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਮੂਨਟੈਰਾ ਕੈਫੇ ਬੇਸਮੈਂਟ ਸਟਾਰ ਕੰਪਲੈਕਸ ਮੇਨ ਰੋਡ ਬੰਗਾ ਵਿਖੇ ਅਕਾਸ਼ ਮਾਹੀ, ਜਗਦੀਪ ਕੌਰ ਬਰਾੜ ਅਤੇ ਸਮੂਹ ਸਟਾਫ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 22-11-2026
ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਮੂਨਟੈਰਾ ਕੈਫੇ ਬੇਸਮੈਂਟ ਸਟਾਰ ਕੰਪਲੈਕਸ ਮੇਨ ਰੋਡ ਬੰਗਾ ਵਿਖੇ ਅਕਾਸ਼ ਮਾਹੀ, ਜਗਦੀਪ ਕੌਰ ਬਰਾੜ ਅਤੇ ਸਮੂਹ ਸਟਾਫ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਨੇਕ ਕਿਰਤ ਕਮਾਈ ’ਚੋਂ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਜਥੇ: ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਐਸ. ਜੀ. ਪੀ. ਸੀ, ਉੱਘੇ ਸਮਾਜ ਸੇਵੀ ਅਤੇ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ, ਮਨਜਿੰਦਰ ਸਿੰਘ ਬੇਦੀ ਅਤੇ ਸਮੂਹ ਮੂਨਟੈਰਾ ਕੈਫੇ ਦੇ ਸਟਾਫ ਨੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਦੇ ਹਰ ਤਿਉਹਾਰ ਨੂੰ ਸਾਂਝੇ ਤੌਰ ’ਤੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਦਿਲਬਾਗ ਸਿੰਘ ਬਾਗੀ, ਅਕਾਸ਼ ਮਾਹੀ, ਜਗਦੀਪ ਕੌਰ ਬਰਾੜ, ਦਵਿੰਦਰ ਸਿੰਘ ਜੱਸੋਵਾਲ, ਕੁਨਾਲ, ਪ੍ਰੀਆ, ਹਰਸ਼ ਕੁਮਾਰ, ਸੰਜਨਾ, ਅਜੇ ਕੁਮਾਰ, ਕਾਜਲ, ਗੁਰਪ੍ਰੀਤ ਕੌਰ, ਨੀਲਮ ਕੁਮਾਰੀ, ਕੁਲਜਿੰਦਰ ਕੌਰ, ਕੁਲਵਿੰਦਰ ਕੌਰ ਕੈਨੇਡਾ, ਪਰਮਜੀਤ ਕੌਰ, ਰਜਿੰਦਰ ਸੈਣੀ, ਪ੍ਰਕਾਸ਼ ਕੌਰ, ਦੀਪਕ, ਜਸਕਰਨ ਸਿੰਘ, ਪਰਮਜੀਤ ਸਿੰਘ ਕਾਲਜ ਸੁਪਰਡੈਂਟ, ਗੁਰਦਿੱਤ ਸਿੰਘ ਮਰਵਾਹਾ, ਕਮਲਜੀਤ ਸਿੰਘ ਗੋਬਿੰਦਪੁਰੀ, ਰਕੇਸ਼ ਅਰੋੜਾ, ਮਨਜੀਤ ਸਿੰਘ, ਹਰਪਾਲ ਸਿੰਘ ਸਿੱਧੂ ਸਮੇਤ ਸੰਗਤਾਂ ਭਾਰੀ ਗਿਣਤੀ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰਦਾਂ ਦੀ ਸਿਹਤ ਲਈ ਬਿਮਾਰੀਆਂ ਤੋਂ ਬਚਾਅ ਅਤੇ ਸਮੇਂ ਸਿਰ ਜਾਂਚ ਬੇਹੱਦ ਜ਼ਰੂਰੀ: ਮਾਹਿਰ ਅਗਲੀ ਖ਼ਬਰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਜਥੇ.ਗੁਰਬਖਸ਼ ਸਿੰਘ ਖ਼ਲਸਾ ਦਾ ਸਨਮਾਨ
Ad Position 24