26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪਿੰਡ ਨਿੱਘੀ ਵਿਖੇ ਬਾਬਾ ਵਿਸ਼ਵਕਰਮਾ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ

ਕਾਠਗੜ੍ਹ, 26 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕੇ ਦੇ ਪਿੰਡ ਨਿੱਘੀ ਵਿਖੇ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦੀ ਮੂਰਤੀ ਸਥਾਪਨਾ ਦਿਵਸ ਬਾਬਾ ਪਰਮਜੀਤ ਮੌਜੀ ਦੀ ਅਗਵਾਈ ’ਚ ਮਨਾਇਆ ਗਿਆ। ਇਸ ਸਬੰਧ ਵਿੱਚ ਵਿਧੀ ਵਿਧਾਨ ਨਾਲ ਪਹਿਲਾਂ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਫਿਰ ਬਾਬਾ ਪਰਮਜੀਤ ਮੌਜੀ ਤੇ ਕਾਬਲ ਸਿੰਘ ਚੇਚੀ ਵਲੋਂ ਝੰਡੇ ਦੀ ਰਸਮ ਨਿਭਾਈ ਗਈ।

Ad Position 21
No active advertisement
ਅਜੀਤ ਡੈਸਕ 27-11-2026
ਕਾਠਗੜ੍ਹ, 26 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕੇ ਦੇ ਪਿੰਡ ਨਿੱਘੀ ਵਿਖੇ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦੀ ਮੂਰਤੀ ਸਥਾਪਨਾ ਦਿਵਸ ਬਾਬਾ ਪਰਮਜੀਤ ਮੌਜੀ ਦੀ ਅਗਵਾਈ ’ਚ ਮਨਾਇਆ ਗਿਆ। ਇਸ ਸਬੰਧ ਵਿੱਚ ਵਿਧੀ ਵਿਧਾਨ ਨਾਲ ਪਹਿਲਾਂ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਫਿਰ ਬਾਬਾ ਪਰਮਜੀਤ ਮੌਜੀ ਤੇ ਕਾਬਲ ਸਿੰਘ ਚੇਚੀ ਵਲੋਂ ਝੰਡੇ ਦੀ ਰਸਮ ਨਿਭਾਈ ਗਈ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਪਿੰਡ ਦੀ ਬਜ਼ੁਰਗ ਸ਼੍ਰੀਮਤੀ ਕਮਲਾ ਰਾਣੀ, ਬਚਨ ਕੌਰ, ਵਿਦਿਆ ਰਾਣੀ ਤੇ ਪਿੰਡ ਦੇ ਬਜ਼ੁਰਗ ਬਾਬਾ ਰਾਮਪਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਮੰਦਰ ਦੇ ਲੰਗਰ ਹਾਲ ਵਾਸਤੇ ਦੋ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ’ਚ ਪ੍ਰਧਾਨ ਰਾਮ ਕੁਮਾਰ, ਲਾਡੀ ਭਗਤ, ਚਰਨਜੀਤ ਧੀਮਾਨ, ਕੈਸ਼ੀਅਰ ਪਵਨ ਪੰਮੀ, ਦੀਵਾਨ ਚੰਦ ਧੀਮਾਨ, ਗੁਰਨਾਮ ਧਿਮਾਨ, ਨਿੰਮੀ ਧਿਮਾਨ, ਨੰਬਰਦਾਰ ਸੰਦੀਪ ਚੇਚੀ, ਬਲਵੀਰ ਫੌਜੀ, ਠੇਕੇਦਾਰ ਪਵਨ ਕਾਲਾ, ਵਿਜੇ ਨਾਫਰੀ, ਬਲਦੇਵ ਬਿੰਦੀ, ਸਰਪੰਚ ਬਲਵੀਰ ਕੁਮਾਰ, ਰਾਮ ਦਾਸ, ਬਲਰਾਮ ਧੀਮਾਨ, ਡਾ. ਅਮਨ ਧੀਮਾਨ, ਸਰਵਣ ਭਗਤ, ਪ੍ਰਿੰਸ ਚੇਚੀ, ਸੁਰਿੰਦਰ ਪੰਚ, ਸੁਖਦੇਵ ਚੇਚੀ, ਕਮਲ ਸਿੰਘ, ਦੇਸਰਾਜ ਹਲਵਾਈ, ਰੂਪ ਲਾਲ ਰੀਟਾ. ਏ.ਐਸ.ਆਈ, ਸੁਭਾਸ਼ ਚੇਚੀ, ਕਾਲਾ ਤੇ ਧੀਮਾਨ, ਕਰਨ ਧਿਮਾਨ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਨਾਟਕ ਦਾ ਮੰਚਨ ਭਲਕੇ ਅਗਲੀ ਖ਼ਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਦੇ ਐਸ. ਜੀ. ਪੀ. ਸੀ ਦੇ ਜੂਨੀਅਰ ਮੀਤ ਪ੍ਰਧਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ
Ad Position 24