27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੇ.ਸੀ ਪਬਲਿਕ ਸਕੂਲ ’ਚ ਸਪੋਰਟਸ ਮੀਟ ਕਰਵਾਈ

ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ.

Ad Position 21
No active advertisement
ਅਜੀਤ ਡੈਸਕ 28-11-2026
ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੇ.ਸੀ. ਪਬਲਿਕ ਸਕੂਲ ’ਚ ਕੇ.ਸੀ. ਗਰੁੱਪ ਦੀ ਚੇਅਰਪਰਸਨ ਸਵ: ਕਮਲ ਗਾਂਧੀ ਦੀ ਯਾਦ ’ਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਵੱਲੋਂ ਇੰਟਰ ਹਾਊਸ ਸਪੋਰਟਸ ਮੀਟ-2026-27 ਕਰਵਾਈ ਗਈ। ਪੂਰਾ ਹਫ਼ਤਾ ਸਕੂਲ ਦੇ ਖੇਡ ਮੈਦਾਨ ’ਚ ਵੱਖੋ-ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਰੂਬੀ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਐਗਜ਼ਵੀਰ ਨੂੰ ਲੜਕਿਆਂ ਅਤੇ ਅਵਨੀਤ ਕੌਰ ਨੂੰ ਲੜਕੀਆਂ ਦੇ ਵਰਗ ’ਚ ਬੈਸਟ ਖਿਡਾਰੀ ਚੁਣਿਆ ਗਿਆ। ਖੇਡ ਸਮਾਗਮ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ। ਪ੍ਰਿੰਸੀਪਲ ਪੂਜਾ ਸ਼ਾਰਦਾ ਦੀ ਦੇਖ-ਰੇਖ ਹੇਠ ਮਾਰਚ ਪਾਸਟ ਤੋਂ ਬਾਅਦ ਗੁਬਾਰੇ ਛੱਡੇ ਗਏ। ਪ੍ਰਿੰਸੀਪਲ ਪੂਜਾ ਸ਼ਾਰਦਾ ਨੇ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਅਤੇ ਨਿਰੋਗ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ। ਆਨਲਾਈਨ ਅਤੇ ਆਫਲਾਈਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਡੀ.ਪੀ.ਆਈ. ਮੁਨੀਸ਼ਾ ਰਾਣੀ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਐਲ.ਕੇ.ਜੀ. ਦੀ ਬੈਲੂਨ ਰੇਸ ’ਚ ਲੜਕੀਆਂ ਵਿੱਚ ਅਵਨੀਤ ਅਤੇ ਗੁਰਨੂਰ-ਲੜਕਿਆਂ ਵਿੱਚ ਏਕਮ ਬਾਲੀ-ਮਨਕੀਰਤ ਜੇਤੂ ਰਹੇ। ਫਰੌਗ ਰੇਸ ’ਚ ਸਮਾਇਕਤਾ ਅਤੇ ਏਕਮ ਬਾਲੀ, 20 ਮੀਟਰ ਰੇਸ ’ਚ ਅਵਨੀਤ ਕੌਰ ਅਤੇ ਏਕਮ ਬਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਡਲ ਰੇਸ ’ਚ ਗੁਰਵੀਰ ਸਿੰਘ, ਕਨਿਕਾ ਅਤੇ ਜਸਪ੍ਰੀਤ ਕੌਰ ਅੱਵਲ ਰਹੇ। ਯੂ.ਕੇ.ਜੀ ਦੀ ਬੁੱਕ ਬੈਲੈਂਸ ਰੇਸ ’ਚ ਗੁਰਵੀਰ ਸਿੰਘ, ਜਸਰੀਤ ਕੌਰ ਅਤੇ ਕਨਿਕਾ 40 ਮੀਟਰ ਰੇਸ ’ਚ ਪਰਮਵੀਰ ਅਤੇ ਕਨਿਕਾ 50 ਮੀਟਰ ਰੇਸ ’ਚ ਸ਼੍ਰੇਆ ਅਤੇ ਐਲੀਰਮਾ ਧੂੰਜੂ ਜੇਤੂ ਰਹੇ। ਨਿੰਬੂ ਰੇਸ ਵਿੱਚ ਅੰਕਿਤ ਸੈਂਗਰ ਅਤੇ ਕਿਆਰਾ ਵਰਮਾ, ਜਦਕਿ ਸ਼ਟਲ ਰੇਸ ਵਿੱਚ ਕਿਆਰਾ ਵਰਮਾ ਅਤੇ ਅੰਕਿਤ ਸੈਂਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੋਰ ਮੁਕਾਬਲਿਆਂ ’ਚ 50 ਮੀਟਰ ਰੇਸ ’ਚ ਐਗਜ਼ਵੀਰ ਅਤੇ ਸੀਰਤ, ਜ਼ਿਗਜ਼ੈਗ ਰੇਸ ’ਚ ਏਕਮ ਅਤੇ ਨਿਮਰਤ ਕੌਰ, ਵਨ ਲੈੱਗ ਰੇਸ ’ਚ ਜਪਸਿਮਰਨ ਅਤੇ ਸਹਿਜਪ੍ਰੀਤ ਕੌਰ ਜੇਤੂ ਰਹੇ। ਰਿਲੇ ਰੇਸ ’ਚ ਰੂਬੀ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ। 400 ਮੀਟਰ ਰੇਸ ’ਚ ਗੁਰਫਤਹਿ, 100 ਮੀਟਰ ਰੇਸ ’ਚ ਰਿੱਧੀ ਅਤੇ 200 ਮੀਟਰ ਰੇਸ ’ਚ ਗੁਰਨੀਤ ਅਤੇ ਅਵਨੀਤ ਜੇਤੂ ਰਹੇ। ਮੰਮੀਆਂ ਦੀ 50 ਮੀਟਰ ਰੇਸ ’ਚ ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉੱਥੇ ਬੈਡਮਿੰਟਨ (ਸਿੰਗਲ) ਲੜਕੀਆਂ ਦੇ ਮੁਕਾਬਲੇ ’ਚ ਦੇਵਾਂਸ਼ੀ ਅਤੇ ਲੜਕਿਆਂ ’ਚ ਆਰਿਅਨ ਜੇਤੂ ਰਿਹਾ। ਇਸੇ ਤਰ੍ਹਾਂ ਬੈਡਮਿੰਟਨ ਡਬਲਜ਼ ਇਨਇੰਗ ਮੁਕਾਬਲੇ ’ਚ ਲੜਕੀਆਂ ਦੇਵਾਂਸ਼ੀ-ਗੁਰਲੀਨ ਅਤੇ ਲੜਕਿਆਂ ਚੋਂ ਧੇਰਿਆ-ਰੀਤੇਸ਼ ਚੋਪੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ਲੜਕਿਆਂ ਦੇ ਫੁੱਟਬਾਲ ਮੁਕਾਬਲੇ ’ਚ ਕਪਤਾਨ ਦੀਪਕ ਦੀ ਅਗੁਵਾਈ ’ਚ ਰੂਬੀ ਹਾਊਸ ਜੇਤੂ ਰਿਹਾ, ਜਦਕਿ ਮਿਡਲ ਵਰਗ ’ਚ ਸੈਫਾਇਰ ਹਾਊਸ ਨੇ ਜਿੱਤ ਹਾਸਲ ਕੀਤੀ। ਉੱਥੇ ਹੀ ਕ੍ਰਿਕਟ ਮੁਕਾਬਲੇ ’ਚ ਰੀਤੇਸ਼ ਚੋਪੜਾ ਦੀ ਟੀਮ ਜੇਤੂ ਰਹੀ। ਮੌਕੇ ’ਤੇ ਗੁਰਪ੍ਰੀਤ ਸਿੰਘ, ਹਰਦੀਪ ਸੰਧੂ, ਰਾਜਵੀਰ ਕੌਰ, ਮੋਨਿਕਾ ਸ਼ਰਮਾ, ਕਿਰਨ ਸੋਬਤੀ, ਮੀਨੂੰ ਕੰਡਾ, ਰਜਨੀ ਅਤੇ ਕੁਸਮ ਸਮੇਤ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਬੰਗਾ ਤੋਂ ਸੰਭਾਵੀ ਉਮੀਦਵਾਰ ਹੁਸਨ ਲਾਲ ਨੇ ਸਰਗਰਮੀਆਂ ਕੀਤੀਆਂ ਤੇਜ਼ ਅਗਲੀ ਖ਼ਬਰ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਝਿੰਗੜਾਂ ਵਿਖੇ ਪ੍ਰਕਾਸ਼ ਪੁਰਬ ਮਨਾਇਆ
Ad Position 24