29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਰਕਾਰੀ ਜੰਗਲ ’ਚੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਦਿਆਂ ਦੋ ਕਾਬੂ

ਕਾਠਗੜ੍ਹ, 29 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਵਣ ਵਿਭਾਗ ਅਤੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਰਾਏਪੁਰ ਸਰਕਾਰੀ ਜੰਗਲ ਵਿੱਚ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਿੰਡ ਨੰਗਲ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਮੋਟਰਸਾਈਕਲ ਸਮੇਤ ਖੈਰ ਦੀ ਲੱਕੜ ਦੇ ਤਿੰਨ ਪੀਸ ਵੀ ਬਰਾਮਦ ਕੀਤੇ ਹਨ।

Ad Position 21
No active advertisement
ਪੁਲਿਸ ਵਲੋਂ ਮੋਟਰਸਾਈਕਲ ਤੇ ਖੈਰ ਦੀ ਲੱਕੜ ਸਮੇਤ ਕਾਬੂ ਕੀਤੇ ਕਥਿਤ ਦੋਸੀ ਨਾਲ ਵਣ ਅਧਿਕਾਰ ਤੇ ਪੁਲਿਸ ਕਰਮੀ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 30-11-2026
ਕਾਠਗੜ੍ਹ, 29 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਵਣ ਵਿਭਾਗ ਅਤੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਰਾਏਪੁਰ ਸਰਕਾਰੀ ਜੰਗਲ ਵਿੱਚ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਿੰਡ ਨੰਗਲ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਮੋਟਰਸਾਈਕਲ ਸਮੇਤ ਖੈਰ ਦੀ ਲੱਕੜ ਦੇ ਤਿੰਨ ਪੀਸ ਵੀ ਬਰਾਮਦ ਕੀਤੇ ਹਨ। ਵਣ ਰੇਂਜ ਅਫ਼ਸਰ ਕਾਠਗੜ੍ਹ ਭੁਪਿੰਦਰ ਸਿੰਘ, ਗੁਰਮੌਹਨ ਸਿੰਘ ਬਲਾਕ ਅਫਸਰ ਅਤੇ ਜਗਦੀਪ ਸਿੰਘ ਬਲਾਕ ਅਫ਼ਸਰ ਦੀ ਸ਼ਿਕਾਇਤ ‘ਤੇ ਥਾਣਾ ਕਾਠਗੜ੍ਹ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ 29 ਨਵੰਬਰ ਨੂੰ ਤੜਕਸਾਰ ਲਗਭਗ ਸਵੇਰੇ 4 ਵਜੇ ਰਾਏਪੁਰ ਸਰਕਾਰੀ ਜੰਗਲ ਦੀ ਗਸ਼ਤ ਦੌਰਾਨ ਬਲਾਕ ਅਫ਼ਸਰ ਗੁਰਮੋਹਨ ਸਿੰਘ, ਬਲਾਕ ਅਫ਼ਸਰ ਜਗਦੀਪ ਸਿੰਘ ਅਤੇ ਵਣ ਗਾਰਡ ਗੌਤਮ ਸਿੰਘ ਨੇ ਦੇਖਿਆ ਕਿ ਓਕਾਰ ਸਿੰਘ ਪੁੱਤਰ ਚਮਨ ਲਾਲ ਅਤੇ ਰਕੇਸ਼ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀਆਨ ਪਿੰਡ ਨੰਗਲ ਖੈਰ ਦੇ ਤਿੰਨ ਪੀਸ ਮੋਟਰਸਾਈਕਲ ਨੰਬਰ ਪੀ.ਬੀ. 20 ਈ 3381 ‘ਤੇ ਲੱਦ ਕੇ ਲੈ ਕੇ ਜਾ ਰਹੇ ਸਨ। ਜਦੋਂ ਵਣ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਉਹ ਰਸਤੇ ਵਿੱਚ ਡਿੱਗ ਗਏ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਸਰਕਾਰੀ ਜੰਗਲ ਰਾਏਪੁਰ ਵਿੱਚੋਂ ਖੈਰ ਦੇ ਰੁੱਖ ਕੱਟੇ ਗਏ ਹਨ। ਕਥਿਤ ਦੋਸ਼ੀਆਂ ਨੂੰ ਮੋਟਰਸਾਈਕਲ ਅਤੇ ਬਰਾਮਦ ਮਾਲ ਸਮੇਤ ਥਾਣਾ ਕਾਠਗੜ੍ਹ ਵਿਖੇ ਲਿਆਂਦਾ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ ਧਰਮ ਚੰਦ ਨੂੰ ਸੌਂਪ ਦਿੱਤੀ ਹੈ, ਜੋ ਕਥਿਤ ਦੋਸ਼ੀਆਂ ਤੋਂ ਪਹਿਲਾਂ ਕੀਤੀ ਗਈ ਕਟਾਈ ਅਤੇ ਹੋਰ ਸਬੰਧਾਂ ਬਾਰੇ ਪੁੱਛਗਿੱਛ ਕਰ ਰਹੇ ਹਨ। ਇਸ ਮੌਕੇ ਵਣ ਵਿਭਾਗ ਦੇ ਵਣ ਗਾਰਡ ਗੌਤਮ ਸਿੰਘ, ਵਣ ਗਾਰਡ ਗੁਰਪ੍ਰੀਤ ਸਿੰਘ ਅਤੇ ਵਣ ਗਾਰਡ ਧਰਮਪ੍ਰੀਤ ਸਿੰਘ ਵੀ ਹਾਜ਼ਰ ਸਨ। ਵਣ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅੱਗੇ ਤੋਂ ਵੀ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਨ ਵਾਲਿਆਂ ਵਿਰੁੱਧ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਦੀ ਟਿਕਟ ਲਈ ਪੰਜ ਪ੍ਰਮੁੱਖ ਦਾਅਵੇਦਾਰ ਅਗਲੀ ਖ਼ਬਰ ਗੱਠਜੋੜ ਦਾ ਜੋ ਵੀ ਉਮੀਦਵਾਰ ਹੋਵੇਗਾ, ਉਸ ਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ- ਅਸ਼ੋਕ ਬਾਠ
Ad Position 24