ਸਾਲਾਨਾ ਜੋੜ ਮੇਲੇ ਆਪਸ ਵਿਚ ਭਾਈਚਾਰਕ ਸਾਂਝ ਵਧਾਉਂਦੇ ਹਨ- ਸਾਈਂ ਬਿੱਲੇ ਸ਼ਾਹ
ਬਹਿਰਾਮ, 29 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸਲਾਨਾ ਜੋੜ ਮੇਲੇ ਸਾਡੇ ਆਪਸ ਵਿੱਚ ਭਾਈਚਾਰਕ ਸਾਂਝ ਵਧਾਉਂਦੇ ਹਨ ਇਹ ਸ਼ਬਦ ਸਾਈਂ ਬਿੱਲੇ ਸ਼ਾਹ ਨੇ ਮੇਹਲੀ ਵਿਖੇ ਇਕ ਧਾਰਮਿਕ ਸਮਾਗਮ ਮੌਕੇ ਆਖੇ। ਸਮਾਗਮ ਦੇ ਮੁੱਖ ਸੇਵਾਦਾਰ ਸਾਈਂ ਰਵਿੰਦਰ ਮੇਹਲੀ ਨੇ ਉਕਤ ਸਮਾਗਮ ਵਿੱਚ ਪਹੁੰਚੇ ਮਹਾਂਪੁਰਸ਼ਾ ਤੇ ਸੰਗਤਾਂ ਦਾ ਧੰਨਵਾਦ ਕੀਤਾ।
ਬਹਿਰਾਮ, 29 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸਲਾਨਾ ਜੋੜ ਮੇਲੇ ਸਾਡੇ ਆਪਸ ਵਿੱਚ ਭਾਈਚਾਰਕ ਸਾਂਝ ਵਧਾਉਂਦੇ ਹਨ ਇਹ ਸ਼ਬਦ ਸਾਈਂ ਬਿੱਲੇ ਸ਼ਾਹ ਨੇ ਮੇਹਲੀ ਵਿਖੇ ਇਕ ਧਾਰਮਿਕ ਸਮਾਗਮ ਮੌਕੇ ਆਖੇ। ਸਮਾਗਮ ਦੇ ਮੁੱਖ ਸੇਵਾਦਾਰ ਸਾਈਂ ਰਵਿੰਦਰ ਮੇਹਲੀ ਨੇ ਉਕਤ ਸਮਾਗਮ ਵਿੱਚ ਪਹੁੰਚੇ ਮਹਾਂਪੁਰਸ਼ਾ ਤੇ ਸੰਗਤਾਂ ਦਾ ਧੰਨਵਾਦ ਕੀਤਾ। ਦਰਬਾਰ ਦੀਆਂ ਧਾਰਮਿਕ ਰਸਮਾਂ ਤੋਂ ਬਾਅਦ ਸਟੇਜ ਸਜਾਈ ਗਈ। ਜਿਸ ਵਿੱਚ ਨਾਮਵਰ ਕਲਾਕਾਰ ਆਰ. ਕੇ ਮਹਿੰਦੀ -ਮਾਹੀ ਖਾਨ, ਰਾਜਨ ਮੱਟੂ, ਨੰਦ (ਵਾਈਸ ਆਫ਼ ਪੰਜਾਬ), ਸਾਬਰੀ ਸਾਬ, ਰਿਸ਼ਭ ਮੱਟੂ, ਕਵਾਲ ਸੁਲਤਾਨ ਕਾਦਰੀ ਆਦਿ ਕਲਾਕਾਰਾਂ ਨੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਾਈ। ਇਸ ਮੌਕੇ ਸਾਈਂ ਬਿੱਲੇ ਸ਼ਾਹ ਕਾਦਰੀ ਫਗਵਾੜਾ, ਬਾਬਾ ਅਵਤਾਰ ਸਿੰਘ, ਮੁੱਖ ਸੇਵਾਦਾਰ ਰਵਿੰਦਰ ਮੇਹਲੀ, ਸੇਵਾਦਾਰ ਸੁਖਵਿੰਦਰ ਮੇਹਲੀ, ਹੰਸ ਰਾਜ, ਗੁਲਸ਼ਨ ਕੁਮਾਰ, ਸੁੱਖਾ, ਗੁਰਸ਼ਰਨ ਕੌਰ ਪੰਚ, ਨਰੰਜਣ ਦਾਸ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।