ਫ਼ਤਹਿਗੜ੍ਹ ਸਾਹਿਬ, 31 ਦਸੰਬਰ (ਬਲਜਿੰਦਰ ਸਿੰਘ)-ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵਲੋਂ 'ਸਫ਼ਰ-ਏ-ਸ਼ਹਾਦਤ' ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਧਾਰਮਿਕ ਲਿਟਰੇਚਰ (ਸਾਹਿਤ) ਦਾ ਮੁਫ਼ਤ ਲੰਗਰ ਲਗਾਇਆ ਗਿਆ | ਇਸ ਮੌਕੇ 2 ਲੱਖ ਰੁਪਏ ਦੀਆਂ ਧਾਰਮਿਕ ਪੁਸਤਕਾਂ ਸੰਗਤਾਂ ਨੂੰ ਮੁਫ਼ਤ ਵੰਡੀਆਂ ਗਈਆਂ | ਇਸ ਤੋਂ ਪਹਿਲਾਂ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਦੇ ਮੈਂਬਰ ਅਤੇ ਹੋਰ ਸੰਗਤ ਵੱਡੀ ਗਿਣਤੀ 'ਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਈ | ਜਾਣਕਾਰੀ ਮੁਤਾਬਿਕ ਸੁਸਾਇਟੀ ਦੇ ਮੈਂਬਰਾਂ ਤੇ ਸੰਗਤ ਨੂੰ ਰਾਏਕੋਟ ਤੋਂ ਸਵੇਰ ਵੇਲੇ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਵਲੋਂ ਰਵਾਨਾ ਕੀਤਾ ਗਿਆ | ਸੁਸਾਇਟੀ ਦੇ ਸਰਪ੍ਰਸਤ ਡਾ. ਕਰਵਿੰਦਰ ਸਿੰਘ ਇੰਗਲੈਂਡ ਦੀ ਪ੍ਰੇਰਨਾ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਾਰਮਿਕ ਸਾਹਿਤ ਦਾ ਮੁਫ਼ਤ ਲੰਗਰ ਲਗਾਏ ਜਾਣ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਸੀਨੀਅਰ ਮੀਤ ਪ੍ਰਧਾਨ ਲੈਕ. ਜਗਜੀਤ ਸਿੰਘ, ਖ਼ਜ਼ਾਨਚੀ ਗੁਰਚੇਤ ਸਿੰਘ ਟੱਲੇਵਾਲ, ਮੁੱਖ ਸਲਾਹਕਾਰ ਰਾਜਪਾਲ ਸਿੰਘ ਬਰ੍ਹਮੀ, ਮੀਤ ਪ੍ਰਧਾਨ ਹਰਜੀਤ ਸਿੰਘ ਸ਼ਰਾਂ, ਮੀਤ ਸਕੱਤਰ ਗੁਲਾਬ ਸਿੰਘ ਚਾਂਗਲੀ, ਰਾਏਕੋਟ ਟੈਕਸੀ ਸਰਵਿਸ ਦੇ ਪ੍ਰਧਾਨ ਹਰਵਿੰਦਰ ਸਿੰਘ ਬਿੱਟੂ ਸਾਬਕਾ ਕੌਂਸਲਰ, ਰਾਮ ਸਰੂਪ ਭੱਟੀ, ਪਰਮਜੀਤ ਸਿੰਘ ਨੱਥੋਵਾਲ ਮੈਨੇਜਰ ਭਾਰਤੀ ਸਟੇਟ ਬੈਂਕ, ਸੁਖਵਿੰਦਰ ਕੌਰ ਸੱਤਿਆ ਨੱਥੋਵਾਲ, ਲੈਕਚਰਾਰ ਬਲਵਿੰਦਰ ਸਿੰਘ ਬੱਸੀਆਂ, ਨਰਿੰਦਰ ਕੌਰ ਬੱਸੀਆਂ, ਕਰਨਵੀਰ ਸਿੰਘ ਟੱਲੇਵਾਲ, ਗੁਰਪ੍ਰੀਤ ਕੌਰ, ਪ੍ਰਦੀਪ ਕੌਰ, ਜਸਦੀਪ ਕੌਰ, ਹਰਦੀਪ ਕੌਰ, ਤਰਨਪ੍ਰੀਤ ਕੌਰ ਤਨੂ ਹਰਦਾਸਪੁਰਾ, ਅਰਸ਼ਪ੍ਰੀਤ ਕੌਰ, ਮਨਪ੍ਰੀਤ ਸਿੰਘ, ਅਰਮਾਨ ਹਾਂਸ ਕਲਾਂ, ਗੁਰਲਵਲੀਨ ਸਿੰਘ ਲਵੀ ਕੌਲਧਰ, ਪਰਮਵੀਰ ਸਿੰਘ ਟੱਲੇਵਾਲ, ਜਸਕਮਲਜੋਤ ਸਿੰਘ ਦੇਹੜ, ਗਗਨਦੀਪ ਭੱਟੀ, ਸਤਿੰਦਰਪਾਲ ਸਿੰਘ ਸੌਰਵ ਜੰਡੂ ਸਿੰਘਾ, ਸੁਖਰਾਜ ਸਿੰਘ, ਅਭੀਤਾਜ ਸਿੰਘ, ਗੁਰਸੇਵਕ ਸਿੰਘ ਸਿੱਧੂ, ਗੁਰਪ੍ਰਤਾਪ ਸਿੰਘ ਸਿੱਧੂ, ਗੁਰਮਨਪ੍ਰੀਤ ਸਿੰਘ ਤੇ ਜਗਸੀਰ ਸਿੰਘ ਟੱਲੇਵਾਲ ਵੀ ਹਾਜ਼ਰ ਸਨ |