ਲਾਇਨਜ਼ ਕਲੱਬ ਕਵੀਨਜ਼ ਨੇ ਗਊਸ਼ਾਲਾ ਵਿਖੇ ਕੀਤੀ ਗਊ ਸੇਵਾ
ਮੰਡੀ ਗੋਬਿੰਦਗੜ੍ਹ, 10 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਕਵੀਨਜ਼, ਜ਼ਿਲ੍ਹਾ 321-ਐਫ ਵਲੋਂ ਗਊ ਸੇਵਾ ਪ੍ਰਾਜੈਕਟ ਤਹਿਤ ਸਥਾਨਕ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਗਊ ਸੇਵਾ ਕੀਤੀ ਗਈ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਗਾਵਾਂ ਨੂੰ ਚਾਰਾ ਪਾਇਆ ਅਤੇ ਗਊਸ਼ਾਲਾ ਲਈ ਹੋਰ ਲੋੜੀਂਦੀ ਸੇਵਾ ਕੀਤੀ ਗਈ।
ਮੰਡੀ ਗੋਬਿੰਦਗੜ੍ਹ, 10 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਕਵੀਨਜ਼, ਜ਼ਿਲ੍ਹਾ 321-ਐਫ ਵਲੋਂ ਗਊ ਸੇਵਾ ਪ੍ਰਾਜੈਕਟ ਤਹਿਤ ਸਥਾਨਕ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਗਊ ਸੇਵਾ ਕੀਤੀ ਗਈ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਗਾਵਾਂ ਨੂੰ ਚਾਰਾ ਪਾਇਆ ਅਤੇ ਗਊਸ਼ਾਲਾ ਲਈ ਹੋਰ ਲੋੜੀਂਦੀ ਸੇਵਾ ਕੀਤੀ ਗਈ। ਇਸ ਮੌਕੇ ਕਲੱਬ ਦੀ ਪ੍ਰਧਾਨ ਪੱਲਵੀ ਸਿੰਗਲਾ ਦੀ ਅਗਵਾਈ ਹੇਠ ਕਰਵਾਏ ਇਸ ਸੇਵਾ ਕਾਰਜ ਮੌਕੇ ਕਲੱਬ ਦੀ ਪੀ. ਆਰ. ਓ. ਸਵਿਤਾ ਰਾਣੀ ਨੇ ਕਿਹਾ ਕਿ ‘ਅਸੀਂ ਸੇਵਾ ਕਰਦੇ ਹਾਂ’ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਕਲੱਬ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਜ ਸੇਵਾ ਤੇ ਪਸ਼ੂ ਸੇਵਾ ਦੇ ਪ੍ਰਾਜੈਕਟ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿਚ ਗਊ ਸੇਵਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਕਲੱਬ ਵਲੋਂ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਕਲੱਬ ਸਕੱਤਰ ਮਮਤਾ ਵਰਮਾ, ਖ਼ਜ਼ਾਨਚੀ ਸ਼ਿਖਾ ਬਾਂਸਲ ਤੋਂ ਇਲਾਵਾ ਅਨੀਤਾ ਗੋਇਲ, ਅੰਜਨਾ ਸਿੰਘ, ਰਿਸ਼ਿਕਾ ਗਰਗ, ਅਨੁਰਾਧਾ ਗਰਗ, ਸੁਮਿਤਾ ਜੈਨ, ਛਵੀ ਖੁੱਲਰ , ਮੰਜੂ ਪੁਰੀ, ਸ਼ਿਲਪਾ ਗਰਗ, ਜਾਨਵੀ ਤੇ ਹੋਰ ਮੈਂਬਰ ਹਾਜ਼ਰ ਸਨ।