28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪ੍ਰਾਇਮਰੀ ਐਗਰੀਕਲਚਰ ਸਹਿਕਾਰੀ ਸਭਾਵਾਂ ਵਲੋਂ ਮਾਈਕ੍ਰੋ ਫੂਡ ਪ੍ਰੋਸੈਸਿੰਗ ਸਕੀਮ ਅਧੀਨ ਸੁਸਾਇਟੀ ਪੱਧਰ 'ਤੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣ-ਬਾਲ ਮੁਕੰਦ ਸ਼ਰਮਾ

Ad Position 21
No active advertisement
ਅਜੀਤ ਡੈਸਕ 02-01-2026
ਫ਼ਤਹਿਗੜ੍ਹ ਸਾਹਿਬ, 1 ਜਨਵਰੀ (ਮਨਪ੍ਰੀਤ ਸਿੰਘ)-ਪ੍ਰਾਇਮਰੀ ਐਗਰੀਕਲਚਰ ਸਹਿਕਾਰੀ ਸਭਾਵਾਂ ਵਲੋਂ ਮਾਈਕਰੋ ਫੂਡ ਪ੍ਰੋਸੈਸਿੰਗ ਸਕੀਮ ਅਧੀਨ ਸੁਸਾਇਟੀ ਪੱਧਰ ਤੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣ, ਇਹ ਵਿਚਾਰ ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਅੱਜ ਸਥਾਨਕ ਆਮ ਖ਼ਾਸ ਬਾਗ਼ ਸਰਹਿੰਦ ਵਿਖੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਉਨ੍ਹਾਂ ਦੇ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਉਨ੍ਹਾਂ ਦੇ ਸਨਮਾਨ ਵਜੋਂ ਰੱਖੀ ਇਕੱਤਰਤਾ ਦੌਰਾਨ ਪ੍ਰਗਟ ਕੀਤੇ | ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫਾਰਮਾਲਾਈਜੇਸ਼ਨ ਆਫ਼ ਮਾਈਕਰੋ ਫੂਡ ਐਟਰਪ੍ਰਾਈਜਿਸ ਸਕੀਮ ਅਧੀਨ ਪ੍ਰਾਇਮਰੀ ਕੋਅਪ੍ਰੇਟਿਵ ਸੁਸਾਇਟੀਆਂ ਵਿਚ ਮਾਈਕਰੋ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ, ਜਿਸ ਨਾਲ ਨਾ ਸਿਰਫ਼ ਸੁਸਾਇਟੀਜ਼ ਨੂੰ ਹੀ ਲਾਭ ਮਿਲੇਗਾ ਸਗੋਂ ਆਂਗਣਵਾੜੀਆਂ ਅਤੇ ਆਮ ਜਨਤਾ ਲਈ ਵੀ ਪੌਸ਼ਟਿਕ ਆਹਾਰ ਉਪਲਬਧ ਹੋਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਖਾਦ ਪਦਾਰਥਾਂ ਦੀ ਕਮੀ ਨਹੀਂ ਹੈ, ਬਲਕਿ ਪੌਸ਼ਟਿਕ ਖਾਦ ਪਦਾਰਥਾਂ ਦੀ ਉਪਲਬਧਤਾ ਦੀ ਘਾਟ ਦੇਖੀ ਗਈ ਹੈ | ਪੌਸ਼ਟਿਕ ਉਤਪਾਦਾਂ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਸਮੇਂ ਦੀ ਲੋੜ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ ਸਮੂਹ ਹਾਜ਼ਰ ਸਕੱਤਰ ਅਤੇ ਦੂਸਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਕਾਰੀ ਲਹਿਰ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਰੁਚੀ ਲੈ ਰਹੇ ਹਨ ਅਤੇ ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸੁਸਾਇਟੀਆਂ ਨੂੰ ਮਜ਼ਬੂਤ ਕਰਨ ਹਿਤ ਕੋਈ ਵੀ ਸੁਝਾਅ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇ ਤਾਂ ਜੋ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਪੇਂਡੂ ਪੱਧਰ 'ਤੇ ਮਜ਼ਬੂਤੀ ਨਾਲ ਚਲਾਇਆ ਜਾ ਸਕੇ | ਉਨ੍ਹਾਂ ਇਸ ਮੌਕੇ ਸ਼ਰਮਾ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸਹਿਕਾਰੀ ਲਹਿਰ ਦੀ ਮਜ਼ਬੂਤੀ ਲਈ ਜੋ ਵੀ ਕਦਮ ਚੁੱਕੇ ਜਾਣਗੇ ਸਮੂਹ ਕਰਮਚਾਰੀ ਉਨ੍ਹਾਂ ਲਈ ਡਟ ਕੇ ਈਮਾਨਦਾਰੀ ਨਾਲ ਮਿਹਨਤ ਕਰਨਗੇ | ਇਸ ਮੌਕੇ ਸ਼ਰਮਾ ਨੇ ਸਮੂਹ ਹਾਜ਼ਰੀਨ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਏਰੀਏ ਵਿਚ ਕਿਸੇ ਵੀ ਅਨਾਥ, ਬਿਰਧ ਆਸ਼ਰਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲਾਂ ਦੀ ਨਿਸ਼ਾਨਦੇਹੀ ਕਰਕੇ ਪੰਜਾਬ ਫੂਡ ਕਮਿਸ਼ਨ ਜਾਂ ਸੰਬੰਧਿਤ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੰਪਰਕ ਕੀਤਾ ਜਾਵੇ ਤਾਂ ਜੋ ਇਨ੍ਹਾਂ ਲਈ ਸਰਕਾਰ ਵਲੋਂ ਰਿਆਇਤੀ ਦਰਾਂ ਤੇ ਉਪਲਬਧ ਪੌਸ਼ਟਿਕ ਆਹਾਰ ਦੀ ਸਪਲਾਈ ਕੀਤੀ ਜਾ ਸਕੇ | ਇਸ ਮੌਕੇ ਕਮਲਜੀਤ ਸਿੰਘ ਸਾਬਕਾ ਜੀ.ਐਮ. ਸ਼ੂਗਰ ਫੈਡ ਪੰਜਾਬ, ਬਹਾਦਰ ਸਿੰਘ ਸਾਬਕਾ ਪ੍ਰਧਾਨ ਪੰਜਾਬ, ਨਰਿੰਦਰ ਸਿੰਘ ਮਾਵੀ ਜ਼ਿਲ੍ਹਾ ਜਰਨਲ ਸਕੱਤਰ, ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ, ਕਮਲਜੀਤ ਸਿੰਘ ਬਰਾਸ, ਪਰਮਿੰਦਰ ਸਿੰਘ ਸੌਂਢਾ, ਮਲਕੀਤ ਸਿੰਘ, ਅਮਰਜੀਤ ਸਿੰਘ ਵਜੀਦਪੁਰ, ਜਤਿੰਦਰ ਸਿੰਘ ਕਲੌਂਦੀ, ਗੁਰਸੇਵਕ ਸਿੰਘ ਲੋਹਾਰੀ ਕਲਾ, ਜਸਵੀਰ ਸਿੰਘ ਘੁੰਮਣ, ਕੇਸਰ ਸਿੰਘ ਚੋਲਟੀ ਖੇੜੀ, ਨਿਰਮਲ ਸਿੰਘ ਆਦਮਪੁਰ, ਗੁਰਬੰਤ ਸਿੰਘ ਸਰਹਿੰਦ, ਗੁਨਤਾਸ ਸਿੰਘ ਨੰਦਪੁਰ ਕਲੌੜ, ਨਾਨਕ ਸਿੰਘ ਅਲੀਪੁਰ ਸੌਂਢੀਆ, ਮਲਕੀਤ ਸਿੰਘ ਖੇੜੀ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਨਿੱਘੀ... ਅਗਲੀ ਖ਼ਬਰ ਜੀ.ਆਰ.ਪੀ. ਨੂੰ ਅਣਪਛਾਤੀ ਲਾਸ਼ ਮਿਲੀ
Ad Position 24