ਫ਼ਤਹਿਗੜ੍ਹ ਸਾਹਿਬ, 1 ਜਨਵਰੀ (ਮਨਪ੍ਰੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਸਾਹਿਬ ਵਿਖੇ ਮਾਨਵਤਾ ਦੀ ਰਾਖੀ ਕਰਨ ਲਈ ਤੇ ਪੁੱਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਦੇ ਸਾਹਿਬਜ਼ਾਦਿਆਂ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਕੁਰਬਾਨੀ ਤੇ ਮਹਾਂਪੁਰਖ ਦੀਨ ਦਇਆਲੂ ਕਿਰਪਾਲੂ ਅਤੇ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਿਛਲੇ ਦਿਨਾਂ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਪੰਥ ਦੇ ਪ੍ਰਸਿੱਧ ਕਵੀਸ਼ਰੀ ਜਥੇ, ਢਾਡੀ, ਕਥਾਵਾਚਕਾਂ ਅਤੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਕੀਤਾ ਗਿਆ | ਸਮਾਗਮ ਦੌਰਾਨ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਬਹੁਤ ਹੀ ਸਤਿਕਾਰ ਸਹਿਤ ਗੁਰਬਾਣੀ ਦੇ ਵਿਚਾਰ ਸਰਵਣ ਕੀਤੇ ਗਏ, ਉੱਥੇ ਹੀ ਸਾਰਾ ਦਿਨ ਗੁਰੂ ਦੇ ਅਤੁੱਟ ਚਾਹ, ਕੌਫ਼ੀ, ਪਕੌੜੇ, ਗਜਰੇਲਾ, ਦੁੱਧ, ਫਰੂਟ ਤੇ ਪ੍ਰਸ਼ਾਦੇ ਦੇ ਲੰਗਰ ਵਰਤਾਏ ਗਏ | ਇਸ ਮੌਕੇ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਸ੍ਰੀ ਸਹਿਜ ਪਾਠ ਸਾਹਿਬ ਦੀ ਸੰਪੂਰਨਤਾ ਦੀ ਅਰਦਾਸ ਕੀਤੀ ਗਈ, ਜਿੱਥੇ ਸੰਗਤਾਂ ਵਲੋਂ ਵਿਰਾਗ ਵਿਚ ਆ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਏ ਗਏ | ਉਨ੍ਹਾਂ ਅੱਗੇ ਦੱਸਿਆ ਕਿ ਗੁਰਦੁਆਰਾ ਅਜੀਤਸਰ ਸਾਹਿਬ ਲਖਮੀਪੁਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸੰਤਾਂ ਦੇ ਸਤਿਕਾਰ ਵਿਚ ਵਿਰਾਗਮਈ ਨਗਰ ਕੀਰਤਨ ਲੈ ਕੇ ਪਹੁੰਚੀਆਂ, ਜਿੱਥੇ ਉਨ੍ਹਾਂ ਨੂੰ ਬਹੁਤ ਹੀ ਸਤਿਕਾਰ ਸਹਿਤ ਜੀ ਆਇਆਂ ਆਖਿਆ | ਇਸ ਮੌਕੇ ਬਾਬਾ ਜੀ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿੱਥੇ ਲੁਧਿਆਣਾ ਦੇ ਪੰਚਮ ਹਸਪਤਾਲ ਤੇ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ 150 ਦੇ ਕਰੀਬ ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਜਦਕਿ ਦੰਦਾਂ, ਅੱਖਾਂ, ਜਨਰਲ ਮੈਡੀਕਲ ਚੈੱਕਅੱਪ ਕੈਂਪ ਤੇ ਆਯੁਰਵੈਦਿਕ ਕੈਂਪਾਂ ਦੌਰਾਨ ਲੋੜਵੰਦ ਸੰਗਤਾਂ ਨੇ ਵੱਡੀ ਗਿਣਤੀ ਵਿਚ ਲਾਹਾ ਲਿਆ ਅਤੇ ਗੁਰੂ ਅਮਰਦਾਸ ਮੈਡੀਕਲ ਸਟੋਰ ਖੇੜਾ ਵਲੋਂ ਦਵਾਈਆਂ ਦੇ ਮੁਫ਼ਤ ਲੰਗਰ ਲਗਾਏ ਗਏ | ਇਸ ਮੌਕੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਗਿਆਨੀ ਪਾਲ ਸਿੰਘ ਪਟਿਆਲਾ, ਸੰਤ ਅਮੀਰ ਸਿੰਘ ਜਵੱਧੀ ਟਕਸਾਲ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੋਪੜ, ਗੁਰਕੀਰਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਬਾਬਾ ਹਰਨੇਕ ਸਿੰਘ ਰਾਮਪੁਰ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਏ.ਡੀ.ਸੀ, ਪੂਜਾ ਸਿਆਲ, ਵਿਧਾਇਕ ਲਖਵੀਰ ਸਿੰਘ ਰਾਏ, ਸ਼ਮਸ਼ੇਰ ਸਿੰਘ ਦੁੱਲੋਂ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਤੀਸ਼ ਲਟੋਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਸੁਰਜੀਤ ਸਿੰਘ ਰੱਖੜਾ, ਅਮਰਿੰਦਰ ਸਿੰਘ ਲਿਬੜਾ, ਸਤਵਿੰਦਰ ਸਿੰਘ ਟੌਹੜਾ, ਮਾ. ਤ੍ਰਲੋਚਨ ਸਿੰਘ, ਰਜਿੰਦਰ ਸਿੰਘ ਗਰੇਵਾਲ , ਮਨਜੀਤ ਸਿੰਘ ਸਰਹਿੰਦ, ਸਾਧੂ ਰਾਮ ਭੱਟਮਾਜਰਾ, ਗੁਰਤੇਜ ਸਿੰਘ ਅੰਬਾਲਾ, ਅਵਤਾਰ ਸਿੰਘ, ਮਹਿੰਦਰ ਸਿੰਘ ਸਿੱਧੂ, ਸੂਬੇਦਾਰ ਹਰਨਿੰਦਰ ਸਿੰਘ, ਮੋਹਣ ਸਿੰਘ ਖੇੜਾ, ਮਲਾਰਾ ਸਿੰਘ, ਪਿਆਰਾ ਸਿੰਘ, ਪ੍ਰਮਜੀਤ ਗਰੇਵਾਲ , ਨਛੱਤਰ ਸਿੰਘ ਭਾਮੀਆਂ, ਨਿਰਲੇਪ ਸਿੰਘ, ਮੋਹਣ ਸਿੰਘ ਬਧੋਛੀ, ਗੁਰਦੇਵ ਸਿੰਘ ਡੰਘੇੜੀਆਂ, ਸਿਮਰਨ ਸਿੰਘ, ਮਨਦੀਪ ਸਿੰਘ, ਸਾਬਕਾ ਡੀ.ਜੀ.ਪੀ. ਅਮਰਜੋਤ ਸਿੰਘ ਰਾਜਸਥਾਨ, ਨਰਿੰਦਰਪਾਲ ਸਿੰਘ ਅÏਲਖ ਸਾਬਕਾ ਡੀ.ਜੀ.ਪੀ. ਪੰਜਾਬ, ਡਾ. ਜਗਦੀਸ਼ ਸਿੰਘ, ਪਤਵਿੰਦਰ ਸਿੰਘ ਗਰੇਵਾਲ, ਇਕਬਾਲ ਸਿੰਘ ਗ੍ਰੇਵਾਲ, ਹਰਤਰੀਪਤ ਕੋਰ ਗਰੇਵਾਲ, ਡਾ. ਹਰਪ੍ਰੀਤ ਗਰੇਵਾਲ, ਲਾਭ ਸਿੰਘ ਗਰੇਵਾਲ , ਡਾ. ਦਿਲਪ੍ਰੀਤ ਕੌਰ ਢਿੱਲੋਂ ਕੈਨੇਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |