28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੀ ਆਮਦ 'ਤੇ ਨਗਰ ਕੌਂਸਲ 'ਚ ਪਾਠ ਕਰਵਾ ਕੇ ਸ਼ਹਿਰ ਦੀ ਤਰੱਕੀ ਤੇ ਤੰਦਰੁਸਤੀ ਦੀ ਕੀਤੀ ਅਰਦਾਸ

Ad Position 21
No active advertisement
ਅਜੀਤ ਡੈਸਕ 02-01-2026
ਮੰਡੀ ਗੋਬਿੰਦਗੜ੍ਹ, 1 ਜਨਵਰੀ (ਰਾਜੇਸ਼ ਸ਼ਰਮਾ)-ਨਵੇਂ ਸਾਲ 2026 ਦੀ ਆਮਦ ਨੂੰ ਲੈ ਕੇ ਜਿੱਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵਲੋਂ ਧਾਰਮਿਕ ਸਮਾਗਮ ਅਤੇ ਲੰਗਰ ਲਗਾਏ ਗਏ, ਉਥੇ ਹੀ ਇਸੇ ਲੜੀ ਵਿਚ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ਼ਹਿਰ ਦੀ ਤਰੱਕੀ, ਖ਼ੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭੋਗ ਪਾਏ ਗਏ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਸਮੇਤ ਸਮੂਹ ਕੌਂਸਲਰਾਂ ਤੋਂ ਇਲਾਵਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਿਕਾਂਤ ਵਰਮੀ (ਵਿੱਕੀ) ਅਤੇ ਕੌਂਸਲ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਸਰਵਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ |
ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਆਪਣੇ ਵਲੋਂ ਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਕੌਂਸਲ ਦੇ ਸਮੂਹ ਕਰਮਚਾਰੀਆਂ ਤੇ ਆਈ ਹੋਈ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕੌਂਸਲ ਦੇ ਸਮੁੱਚੇ ਸਟਾਫ਼ ਨੂੰ ਇਸ ਨਵੇਂ ਸਾਲ ਦੀ ਆਮਦ ਮੌਕੇ ਸਭ ਦਾ ਸਤਿਕਾਰ ਕਰਨ ਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਗੱਲ ਕੀਤੀ | ਉਨ੍ਹਾਂ ਅੱਗੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਰੇ ਅਪਣਾ ਕੰਮ ਕਰਵਾਉਣ ਲਈ ਕੌਂਸਲ ਦੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਉਨ੍ਹਾਂ ਦੇ ਕਾਰਜ ਨੂੰ ਸਮੇਂ ਸਿਰ ਤੇ ਬਿਨਾਂ ਕਿਸੇ ਦਿੱਕਤ ਤੋਂ ਪੂਰੇ ਹੋ ਸਕਣ | ਇਸ ਮੌਕੇ ਤੇ ਨਗਰ ਕੌਂਸਲ ਦੇ ਬਿਕਾਂਤ ਵਰਮੀ (ਵਿੱਕੀ) ਵਲੋਂ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਰਮਨ ਤਾਂਗੜੀ ਪੀ.ਏ, ਵਿਧਾਇਕ ਅਮਲੋਹ, ਕੌਂਸਲ ਦੇ ਕਾਰਜ ਸਾਧਕ ਚੇਤਨ ਸ਼ਰਮਾ, ਤੇ ਸਮੂਹ ਕੌਂਸਲਰ ਨੂੰ ਸਿਰੋਪਾਉ ਸਾਹਿਬ ਭੇਟ ਕੀਤੇ ਗਏ | ਇਸ ਮੌਕੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਭਾਂਬਰੀ, ਕੌਂਸਲਰ ਰਾਜਿੰਦਰ ਸਿੰਘ ਬਿੱਟੂ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਕੌਂਸਲਰ ਵਿਨੀਤ ਬਿੱਟੂ, ਕੌਂਸਲਰ ਪੁਨੀਤ ਗੋਇਲ, ਕੌਂਸਲਰ ਸੋਮ ਨਾਥ, ਅਜਨਾਲੀ, ਕੌਂਸਲਰ ਰਣਧੀਰ ਸਿੰਘ ਹੈਪੀ, 'ਆਪ' ਪਾਰਟੀ ਦੇ ਸੀਨੀਅਰ ਆਗੂ ਕਿ੍ਸ਼ਨ ਵਰਮਾ ਬੌਬੀ, 'ਆਪ' ਆਗੂ ਬਲਦੇਵ ਸ਼ਰਮਾ, ਕਾਂਗਰਸੀ ਆਗੂ ਰਣਜੀਤ ਸਿੰਘ ਅੰਬੇਮਾਜਰਾ, ਅਕਾਲੀ ਆਗੂ ਨਾਜ਼ਰ ਸਿੰਘ, 'ਆਪ' ਯੂਥ ਆਗੂ ਅਜੈ ਸਿੰਘ ਲਿਬੜਾ, ਨਗਰ ਕੌਂਸਲ ਦੇ ਸੁਪਰਡੈਂਟ ਬਲਵਿੰਦਰ ਸਿੰਘ, ਸੁਪਰਡੈਂਟ ਕਿਰਨਦੀਪ ਸਿੰਘ, ਜੇ.ਈ ਗੌਰਵ ਧੀਰ, ਇੰਸਪੈਕਟਰ ਰਾਜੀਵ ਸ਼ਰਮਾ, ਇੰਸਪੈਕਟਰ ਸੈਨੀਟੇਸ਼ਨ ਸੰਯੋਗਿਤਾ, ਲੇਖਾਕਾਰ ਵਿਸ਼ਵਕਿਰਤੀ, ਜੂਨੀਅਰ ਅਸਿਸਟੈਂਟ ਪਵਿੱਤਰ ਮੋਹਨ, ਇਮਾਰਤ ਵਿਭਾਗ ਦੇ ਇੰਸਪੈਕਟਰ ਸੁਨੀਲ ਮਿੱਤਲ, ਇੰਸਪੈਕਟਰ ਨਰੇਸ਼ ਹਾਂਡਾ, ਜੇ.ਈ. ਪੁਸ਼ਪਿੰਦਰ ਸਿੰਘ, ਅਕਾਊਾਟ ਵਿਭਾਗ ਤੋਂ ਹਰਜੀਤ ਕੁਮਾਰੀ, ਇੰਦਰਦੀਪ ਕੌਰ, ਸ਼ੈਲੀ ਰਾਣੀ, ਹਰਵਿੰਦਰ ਕੌਰ, ਹਰਿੰਦਰ ਕੌਰ, ਬਿਲਡਿੰਗ ਵਿਭਾਗ ਦੇ ਕਲਰਕ ਰਾਜਨ ਕੁਮਾਰ, ਕੌਂਸਲ ਦੇ ਸਾਬਕਾ ਜੂਨੀਅਰ ਟੈਕਨੀਸ਼ੀਅਨ ਜਗਮੋਹਨ ਸਿੰਘ, ਕਲਰਕ ਰਾਜੀਵ ਕੌਂਸਲ, ਅੰਮਿ੍ਤ ਸਿੰਘ, ਅਮਰਿੰਦਰ ਕੰਗ, ਰਾਕੇਸ਼ ਕੁਮਾਰ, ਹਰਸ਼ਿਤ ਵਧਾਵਨ, ਇਕਬਾਲ ਸਿੰਘ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ, ਇਸ਼ੂ ਸ਼ਾਹੀ, ਦਵਿੰਦਰ ਸਿੰਘ, ਬਲਬੀਰ ਸਿੰਘ ਬਿਰੀ, ਸੰਦੀਪ ਕੁਮਾਰ, ਬਲਕਾਰ ਸਿੰਘ, ਰਮਨ ਸ਼ਰਮਾ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ, ਸਿਮਰਨਜੀਤ ਸਿੰਘ, ਸੁਲਤਾਨ ਸਿੰਘ, ਅਮਰਿੰਦਰ ਸਿੰਘ ਕੰਗ, ਕਮਲਜੀਤ ਕੌਰ, ਤਰਲੋਚਨ ਕੌਰ, ਵਿਜੇ ਰਾਣੀ, ਸੀਮਾ ਰਾਣੀ, ਆਰਤੀ ਰਾਣੀ, ਭਵਿਆ ਧੀਮਾਨ, ਮਮਤਾ ਸ਼ਰਮਾ, ਗਗਨਦੀਪ ਸਿੰਘ, ਮਦਨ ਕੁਮਾਰ, ਹਰਪ੍ਰੀਤ ਸਿੰਘ, ਮੋਹਨ ਪੂਰੀ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਨਵੇਂ ਵਰ੍ਹੇ ਦੀ ਆਮਦ ਮੌਕੇ 'ਚ ਸੰਗਤਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈਆਂ ਨਤਮਸਤਕ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਨਿੱਘੀ...
Ad Position 24